ਅਮਰੀਕਾ 'ਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖ਼ਲਿਆਂ 'ਚ ਆਈ ਵੱਡੀ ਗਿਰਾਵਟ
_18Nov25082004AM.jpeg)
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਦੇ ਪ੍ਰਸ਼ਾਸਨ ਨੇ ਵੀਜ਼ਾ &rsquoਤੇ ਸਖ਼ਤ ਰੁਖ਼ ਅਪਣਾਇਆ ਹੋਇਆ ਹੈ। ਇਸਦਾ ਵਿਦੇਸ਼ੀ ਵਿਦਿਆਰਥੀਆਂ &rsquoਤੇ ਸਿੱਧਾ ਅਸਰ ਪੈ ਰਿਹਾ ਹੈ। ਸਿੱਟੇ ਵਜੋਂ ਅਮਰੀਕੀ ਕਾਲਜਾਂ (American Colleges) &rsquoਚ ਵਿਦੇਸ਼ੀ ਵਿਦਿਆਰਥੀਆਂ (Foreign Students) ਦੇ ਦਾਖ਼ਲਿਆਂ &rsquoਚ ਕਮੀ ਆਈ ਹੈ। ਇਹ ਗੱਲ ਇਕ ਤਾਜ਼ਾ ਸਰਵੇਖਣ ਤੋਂ ਨਿਕਲ ਕੇ ਸਾਹਮਣੇ ਆਈ ਹੈ। ਇੰਸਟੀਚਿਊਟ ਆਫ ਇੰਟਰਨੈਸ਼ਨਲ ਐਜੂਕੇਸ਼ਨ ਦੇ ਸਰਵੇਖਣ ਅਨੁਸਾਰ, ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖ਼ਲੇ &rsquoਚ ਪਿਛਲੇ ਸਾਲ ਦੇ ਮੁਕਾਬਲੇ ਇਕ ਫ਼ੀਸਦੀ ਦੀ ਗਿਰਾਵਟ ਆਈ ਹੈ, ਜਦਕਿ ਅਮਰੀਕਾ &rsquoਚ ਪਹਿਲੀ ਵਾਰ ਆਉਣ ਵਾਲੇ ਨਵੇਂ ਵਿਦਿਆਰਥੀਆਂ ਦੀ ਗਿਣਤੀ &rsquoਚ 17 ਫ਼ੀਸਦੀ ਦੀ ਕਮੀ ਆਈ ਹੈ। ਇਹ ਕੋਵਿਡ-19 ਮਹਾਂਮਾਰੀ ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਹੈ।
ਸ਼ਿਕਾਗੋ ਦੀ ਡੇਪਾ ਯੂਨੀਵਰਸਿਟੀ &rsquoਚ ਅੰਤਰਰਾਸ਼ਟਰੀ ਗ੍ਰੈਜੂਏਟ ਵਿਦਿਆਰਥੀਆਂ ਦੀ ਗਿਣਤੀ ਲਗਪਗ 62 ਫ਼ੀਸਦੀ ਡਿੱਗ ਗਈ ਹੈ। ਯੂਨੀਵਰਸਿਟੀ ਦੇ ਚੇਅਰਮੈਨ ਨੇ ਵਿਦਿਆਰਥੀ ਵੀਜ਼ਾ ਦੀਆਂ ਸਮੱਸਿਆਵਾਂ ਤੇ ਅਮਰੀਕਾ &rsquoਚ ਪੜ੍ਹਨ ਪ੍ਰਤੀ ਘਟਦੀ ਦਿਲਚਸਪੀ ਨੂੰ ਇਸਦਾ ਕਾਰਨ ਦੱਸਿਆ ਹੈ। ਸਰਵੇਖਣ ਅਨੁਸਾਰ, ਕੁੱਲ ਮਿਲਾ ਕੇ ਕਰੀਬ 60 ਫ਼ੀਸਦੀ ਕਾਲਜਾਂ ਨੇ ਨਵੇਂ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ &rsquoਚ ਗਿਰਾਵਟ ਦੀ ਜਾਣਕਾਰੀ ਦਿੱਤੀ ਹੈ। 30 ਫ਼ੀਸਦੀ ਨੇ ਵਾਧੇ ਦੀ ਗੱਲ ਕਹੀ ਹੈ, ਜਦਕਿ ਕੁਝ ਨੇ ਦਾਖ਼ਲੇ &rsquoਚ ਸਥਿਰਤਾ ਦੀ ਸੂਚਨਾ ਦਿੱਤੀ ਹੈ। ਸਰਵੇਖਣ &rsquoਚ 800 ਤੋਂ ਵੱਧ ਕਾਲਜਾਂ ਨੇ ਹਿੱਸਾ ਲਿਆ।