ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਸਾਈਕਲ ਯਾਤਰਾ ਦਾ ਜਲੰਧਰ ਪਹੁੰਚਣ ਤੇ ਭੁਪਿੰਦਰ ਮੱਕੜ ਅਤੇ ਪਰਿਵਾਰ ਵੱਲੋਂ ਨਿਘਾ ਸਵਾਗਤ

 ਜਲੰਧਰ (ਜਤਿੰਦਰ ਸਿੰਘ ਰਾਵਤ):- ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਸਾਈਕਲ ਯਾਤਰਾ ਦਾ ਜਲੰਧਰ ਪਹੁੰਚਣ 'ਤੇ ਭੁਪਿੰਦਰ ਮੱਕੜ ਅਤੇ ਗੁਰੂ ਘਰ ਦੀ ਕਮੇਟੀ ਵੱਲੋਂ ਜਲੰਧਰ ਹਵੇਲੀ ਵਿਖੇ ਨਿਘਾ ਸਵਾਗਤ ਕੀਤਾ ਗਿਆ। ਇਹ ਸਾਇਕਲ ਯਾਤਰਾ ਗੁਰਦੁਆਰਾ ਸੀਸ ਗੰਜ ਸਾਹਿਬ, ਦਿੱਲੀ ਤੋਂ ਸ਼ੁਰੂ ਹੋਈ ਸੀ ਜਿਸਦੀ ਸਮਾਪਤੀ 20 ਨਵੰਬਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਨਮ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ, ਅੰਮ੍ਰਿਤਸਰ ਵਿਖੇ ਹੋਵੇਗੀ।
ਜਲੰਧਰ ਵਿਚ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਯਾਤਰਾ ਦੇ ਪਹੁੰਚਣ 'ਤੇ ਵੱਡੀ ਗਿਣਤੀ ਵਿੱਚ ਸੰਗਤ ਵੱਲੋਂ ਸਰਧਾ ਭਾਵਨਾ ਨਾਲ ਸਵਾਗਤ ਕੀਤਾ ਗਿਆ।