ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਨੂੰ 870 ਦਿਨ ਪੂਰੇ ਹੋਣ ਤੇ ਭਾਰਤੀ ਅੰਬੈਸੀ ਮੂਹਰੇ ਵਿਰੋਧ ਪ੍ਰਦਰਸ਼ਨ

ਭਾਰਤੀ ਅੰਬੈਸੀ ਵੈਨਕੂਵਰ ਦੇ ਸਾਹਮਣੇ ਟੀਮ ਨਿੱਝਰ ਸੋਸਾਇਟੀ ਬਣਾਉਣ ਦਾ ਕੀਤਾ ਗਿਆ ਐਲਾਨ
ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):-ਕੌਮ ਦੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਜਿੰਨਾਂ ਨੂੰ 18 ਜੂਨ 2023 ਨੂੰ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਸੀ, ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਅਤੇ ਇੰਨਸਾਫ ਦੀ ਪ੍ਰਾਪਤੀ ਲਈ ਹਰ ਮਹੀਨੇ ਦੀ 18 ਤਰੀਕ ਨੂੰ ਵੈਨਕੂਵਰ ਵਿਖੇ ਭਾਰਤੀ ਅੰਬੈਸੀ ਵਿਖੇ ਭਾਰੀ ਰੋਸ- ਮੁਜਾਹਿਰਾ ਕੀਤਾ ਜਾਂਦਾ ਹੈ।ਭਾਈ ਨਰਿੰਦਰ ਸਿੰਘ ਰੰਧਾਵਾ ਨੇ ਦਸਿਆ ਕਿ 18 ਨਵੰਬਰ ਨੂੰ ਜਦੋਂ ਭਾਈ ਨਿੱਝਰ ਦੀ ਸ਼ਹੀਦੀ ਨੂੰ 870 ਦਿਨ ਪੂਰੇ ਹੋਏ, ਉਸ ਨੂੰ ਸਮਰਪਿਤ ਕੈਨੇਡਾ ਦੀਆਂ ਸਿੱਖ-ਸੰਗਤਾਂ ਵੱਲੋਂ ਭਾਰੀ ਰੋਸ-ਪ੍ਰਦਰਸ਼ਨ ਕੀਤਾ ਗਿਆ ਜਿਸ ਦੌਰਾਨ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਗੂੰਜਾਂ ਪਾਈਆਂ ਗਈਆਂ ਨਾਲ-ਨਾਲ ਭਾਰਤੀ ਕੌਂਸਲੇਟ ਨੂੰ ਬੰਦ ਕਰਨ ਅਤੇ ਭਾਰਤੀ ਰਾਜਦੂਤ ਜੋ ਕਿ ਭਾਈ ਹਰਦੀਪ ਸਿੰਘ ਦੀ ਸ਼ਹਾਦਤ ਵਿੱਚ ਸ਼ਾਮਲ ਨੇ ਅਤੇ ਭਗੌੜੇ ਹਨ ਉਹਨਾਂ ਨੂੰ ਕੈਨੇਡਾ ਲਿਆ ਕੇ ਕਟਹਿਰੇ ਵਿੱਚ ਖੜੇ ਕਰਨ ਦੀ ਵੀ ਮੰਗ ਵੀ ਜ਼ੋਰਾਂ ਨਾਲ ਕੀਤੀ ਗਈ । ਇਸ ਮੌਕੇ ਭਾਰਤੀ ਅੰਬੈਸੀ ਵੈਨਕੂਵਰ ਦੇ ਸਾਹਮਣੇ ਟੀਮ ਨਿੱਝਰ ਸੋਸਾਇਟੀ ਬਣਾਉਣ ਦਾ ਐਲਾਨ ਕੀਤਾ ਗਿਆ ਜੋ ਕਿ ਕੈਨੇਡਾ ਵਿਚ ਸਿੱਖਾਂ ਦੇ ਮਸਲਿਆਂ ਉਪਰ ਕੰਮਕਾਰ ਕਰੇਗੀ । ਇਸ ਰੋਸ- ਪ੍ਰਦਰਸ਼ਨ ਦੌਰਾਨ ਭਾਰਤੀ ਝੰਡਾ ਦੀ ਬੇਹੂਰਮਤੀ ਕੀਤੀ ਗਈ ਅਤੇ &ldquoਭਾਰਤੀ ਸ਼ਰਾਫ਼ਤ ਖਾਨਾ ਬੰਦ ਕਰੋ&rdquo ਦੇ ਨਾਅਰੇ ਲਾਏ ਗਏ । ਇਸ ਮੌਕੇ ਭਾਈ ਰੰਧਾਵਾ ਨੇ ਦਸਿਆ ਕਿ ਰੈਫਰੰਡਮ ਦੇ ਅਗਲੇ ਪੜਾਅ ਦੇ ਵੋਟ ਜੋ ਕਿ 23 ਨਵੰਬਰ ਨੂੰ ਕੈਨੇਡਾ ਦੇ ਓਟਵਾ ਵਿਖ਼ੇ ਹੋਣੇ ਹਨ, ਦੀ ਸਫਲਤਾ ਲਈ 20 ਨਵੰਬਰ ਨੂੰ ਅਖੰਡ ਪਾਠ ਸਾਹਿਬ ਜੀ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 22 ਨਵੰਬਰ ਨੂੰ ਪਾਏ ਜਾਣਗੇ । ਉਨ੍ਹਾਂ ਇਸ ਮੌਕੇ ਕੈਨੇਡੀਅਨ ਸੰਗਤਾਂ ਨੂੰ ਭਾਰੀ ਗਿਣਤੀ ਵਿਚ ਓਟਵਾ ਪਹੁੰਚ ਕੇ ਰੈਫਰੰਡਮ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ । ਭਾਰਤੀ ਅੰਬੈਸੀ ਮੂਹਰੇ ਕੀਤੇ ਗਏ ਪ੍ਰਦਰਸ਼ਨ ਦੌਰਾਨ ਗੁਰੂ ਘਰ ਦੇ ਪ੍ਰਬੰਧਕ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਖਹਿਰਾ, ਟੀਮ ਨਿੱਜਰ ਤੋ ਭਾਈ ਦਲਜੀਤ ਸਿੰਘ, ਭਾਈ ਅਜੈਪਾਲ ਸਿੰਘ, ਭਾਈ ਰਜਿੰਦਰ ਸਿੰਘ, ਬਾਬਾ ਜੈਗ ਸਿੱਧੂ, ਭਾਈ ਮਨਜਿੰਦਰ ਸਿੰਘ, ਭਾਈ ਰਜਿੰਦਰ ਸਿੰਘ ਨੱਤ, ਭਾਈ ਰਣਜੀਤ ਸਿੰਘ ਚਾਹਲ, ਕਰਨੈਲ ਸਿੰਘ ਟੁੱਟ ਸਮੇਤ ਵਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਿਰੀ ਭਰ ਕੇ ਆਪਣਾ ਰੋਸ ਪ੍ਰਗਟ ਕੀਤਾ ਸੀ ।