‘ਮੈਂ ਹੁਣ ਤੱਕ 8 ਯੁੱਧ ਰੋਕੇ ਹਨ…’ ਡੋਨਾਲਡ ਟਰੰਪ
_20Nov25091641AM.jpeg)
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਤੇ ਪਾਕਿਸਤਾਨ ਸਣੇ 8 ਯੁੱਧ ਰੋਕਣ ਦੇ ਦਾਅਵੇ ਨੂੰ ਦੁਹਰਾਇਆ।ਇਹ ਬਿਆਨ ਉਨ੍ਹਾਂ ਨੇ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਓਵਲ ਆਫਿਸ ਵਿਚ ਬਾਈਲੇਟਰਲ ਮੀਟਿੰਗ ਦੌਰਾਨ ਦਿੱਤਾ। 2018 ਵਿਚ ਖਸ਼ੋਗੀ ਦੇ ਕਤਲ ਦੇ ਬਾਅਦ MBS ਪਹਿਲੀ ਵਾਰ ਵਾਸ਼ਿੰਗਟਨ ਦੇ ਦੌਰੇ &lsquoਤੇ ਹਨ।
ਇਸ ਮੌਕੇ ਟਰੰਪ ਨੇ ਖੁਦ ਆਪਣੀ ਤਾਰੀਫ ਕੀਤੀ ਤੇ ਕਿਹਾ ਕਿ ਮੈਂ ਹੁਣ ਤੱਕ 8 ਯੁੱਧ ਰੋਕੇ ਹਨ। ਮੈਨੂੰ ਪੁਤਿਨ ਨਾਲ ਇਕ ਹੋਰ ਜੰਗ ਲੜਨਾ ਹੈ।ਮੈਨੂੰ ਪੁਤਿਨ &lsquoਤੇ ਥੋੜ੍ਹਾ ਤਾਜੁਬ ਹੈ। ਇਸ ਵਿਚ ਜਿੰਨਾ ਮੈਂ ਸੋਚਿਆ ਸੀ ਉਸ ਤੋਂ ਵਧ ਸਮਾਂ ਲੱਗਾ ਪਰ ਅਸੀਂ ਭਾਰਤ ਤੇ ਪਾਕਿਸਤਾਨ ਨੂੰ ਰੋਕਿਆ। ਮੈਂ ਇਸ ਲਿਸਟ ਨੂੰ ਦੇਖ ਸਕਦਾ ਹਾਂ। ਮੈਨੂੰ ਬਹੁਤ ਮਾਣ ਹੈ। ਮੈਂ ਇਕ ਅਜਿਹੀ ਲੜਾਈ ਨੂੰ ਰੋਕਿਆ ਜੋ ਤਕਰੀਬਨ ਫਿਰ ਤੋਂ ਸ਼ੁਰੂ ਹੋਣ ਵਾਲਾ ਸੀ ਤਾਂ ਇਹ ਸਾਰਾ ਕੁਝ ਓਵਲ ਆਫਿਸ ਵਿਚ ਹੋਇਆ ਭਾਵੇਂ ਟੈਲੀਫੋਨ &lsquoਤੇ ਜਾਂ ਫਿਰ ਉਹ ਆਏ। ਇਸ ਵਿਚ ਕਈ ਨੇਤਾ ਆਏ ਤੇ ਓਵਲ ਆਫਿਸ ਵਿਚ ਆਪਣੇ ਸਮਝੌਤਿਆਂ &lsquoਤੇ ਦਸਤਖਤ ਕੀਤੇ।