ਨਿਊਜ਼ੀਲੈਂਡ ਦੀ ਨਾਗਰਿਕਤਾ ਲਈ ਅਰਜ਼ੀ ਫੀਸਾਂ ਵਿੱਚ 21 ਨਵੰਬਰ ਤੋਂ 19.09% ਦਾ ਵਾਧਾ ਵਾਧਾ

ਔਕਲੈਂਡ: ਨਿਊਜ਼ੀਲੈਂਡ ਦੀ ਨਾਗਰਿਕਤਾ ਲਈ ਅਰਜ਼ੀ ਦੇਣ ਦੀਆਂ ਫੀਸਾਂ ਵਿੱਚ 19.09% ਵਾਧਾ ਹੋਣ ਜਾ ਰਿਹਾ ਹੈ, ਡਿਪਾਰਟਮੈਂਟ ਆਫ਼ ਇੰਟਰਨਲ ਅਫੇਅਰਜ਼ ਨੇ ਇਸ ਦੀ ਘੋਸ਼ਣਾ ਕਰ ਦਿੱਤੀ ਹੈ। ਇੱਕ ਬਾਲਗ ਉਮਰ ਲਈ &lsquoਗ੍ਰਾਂਟ ਦੁਆਰਾ&rsquo (ਬੇ ਗਰੳਨਟ) ਨਿਊਜ਼ੀਲੈਂਡ ਦੀ ਨਾਗਰਿਕਤਾ ਲਈ ਅਰਜ਼ੀ ਫੀਸ ਦੀ ਲਾਗਤ 470.20 ਡਾਲਰ ਤੋਂ ਵਧ ਕੇ 560 ਡਾਲਰ ਹੋ ਜਾਵੇਗੀ। 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਫੀਸ 235.10 ਡਾਲਰ ਤੋਂ ਵਧ ਕੇ 280 ਡਾਲਰ ਹੋ ਜਾਵੇਗੀ। &lsquoਵੰਸ਼ ਦੁਆਰਾ&rsquo ਨਾਗਰਿਕਤਾ ਲਈ ਅਰਜ਼ੀ ਦੇਣ ਦੀ ਫੀਸ 204.40 ਡਾਲਰ ਤੋਂ ਵਧ ਕੇ 243 ਡਾਲਰ ਹੋ ਜਾਵੇਗੀ। ਅੰਦਰੂਨੀ ਮਾਮਲਿਾਂ ਦੇ ਵਿਭਾਗ ਨੇ ਕਿਹਾ ਕਿ ਉਹ ਨਿਊਜ਼ੀਲੈਂਡ ਸਰਕਾਰ ਦੀ ਵੈੱਬਸਾਈਟ &rsquoਤੇ ਸਾਰੀਆਂ ਨਾਗਰਿਕਤਾ ਸੇਵਾਵਾਂ ਦੇ ਉਤਪਾਦਾਂ ਅਤੇ ਉਨ੍ਹਾਂ ਦੀਆਂ ਸੋਧੀਆਂ ਹੋਈਆਂ ਫੀਸਾਂ ਦੀ ਸੂਚੀ ਜਲਦੀ ਸਾਂਝੀ ਕਰੇਗਾ। ਅਧਿਕਾਰੀਆਂ ਨੇ ਕਿਹਾ ਹੈ ਕਿ ਨਾਗਰਿਕਤਾ ਫੀਸਾਂ ਵਿੱਚ 22 ਸਾਲਾਂ ਤੋਂ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ ਅਤੇ ਲਾਗਤ ਪੂਰੀ ਕਰਨ ਅਤੇ ਉੱਚ-ਗੁਣਵੱਤਾ ਵਾਲੀਆਂ ਸੇਵਾਵਾਂ ਬਣਾਈ ਰੱਖਣ ਵਾਸਤੇ ਇਹ ਕੀਤਾ ਜਾ ਰਿਹਾ ਹੈ। ਇਸ ਬਦਲਾਅ ਤੋਂ ਬਾਅਦ ਵੀ ਨਿਊਜ਼ੀਲੈਂਡ ਦੀ ਨਾਗਰਿਕਤਾ ਫੀਸ ਅੰਤਰਰਾਸ਼ਟਰੀ ਪੱਧਰ &rsquoਤੇ ਸਭ ਤੋਂ ਘੱਟ ਫੀਸਾਂ ਵਿੱਚੋਂ ਇੱਕ ਬਣੀ ਰਹੇਗੀ।