ਬਿਹਾਰ ਸਰਕਾਰ ਦਾ ਰਿਮੋਟ ਕੰਟਰੋਲ ਮੋਦੀ -ਸ਼ਾਹ ਦੇ ਹੱਥ ਵਿਚ, *ਨਿਤਿਸ਼ ਦਾ ਚਿਹਰਾ, ਪਰ ਡਰਾਈਵਿੰਗ ਸੀਟ ਤੇ ਭਾਜਪਾ!

ਭਾਜਪਾ ਦੀ ਚਾਣਕਿਆ ਨੀਤੀ &ndash ਨਿਤਿਸ਼ ਨੁੰ ਬਿਹਾਰ ਦੀ ਕੁਰਸੀ ਤਾਂ ਮਿਲੀ ਪਰ ਤਾਕਤ ਖੋਹ ਲਈ!
*20 ਸਾਲ ਬਾਅਦ ਨਿਤਿਸ਼ ਨੇ ਗ੍ਰਹਿ ਵਿਭਾਗ ਗਵਾਇਆ
ਨਿਊਜ ਵਿਸ਼ਲੇਸ਼ਣ
ਬਿਹਾਰ ਦੀ ਰਾਜਨੀਤੀ ਨੇ ਫਿਰ ਤੋਂ ਇੱਕ ਵੱਡਾ ਮੋੜ ਲਿਆ ਹੈ। 75 ਸਾਲਾ ਨਿਤੀਸ਼ ਕੁਮਾਰ ਨੇ ਰਿਕਾਰਡ 10ਵੀਂ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਬੀਤੇ ਦਿਨੀਂ ਰਾਜਪਾਲ ਆਰਿਫ ਮੁਹੰਮਦ ਖ਼ਾਨ ਨੇ ਗਾਂਧੀ ਮੈਦਾਨ ਵਿੱਚ ਹੋਏ ਸਮਾਗਮ ਵਿੱਚ ਨਿਤੀਸ਼ ਦੇ ਨਾਲ-ਨਾਲ ਦੋ ਉਪ ਮੁੱਖ ਮੰਤਰੀਆਂ ਅਤੇ 26 ਮੰਤਰੀਆਂ ਨੂੰ ਵੀ ਸੋਹੰ ਚੁਕਾਈ ਸੀ। ਪਰ ਸਹੁੰ ਚੁੱਕਣ ਤੋਂ ਅਗਲੇ ਹੀ ਦਿਨ ਜਦੋਂ ਵਿਭਾਗਾਂ ਦੀ ਵੰਡ ਹੋਈ ਤਾਂ ਭਾਜਪਾ ਨੇ ਬਿਹਾਰ ਦੀ ਸੱਤਾ ਉਪਰ ਕੰਟਰੋਲ ਕਰ ਲਿਆ। ਇਹ ਸਭ ਮੋਦੀ -ਸ਼ਾਹ ਦੀਆਂ ਚਾਣਕਿਆ ਨੀਤੀ ਕਾਰਣ ਸੰਭਵ ਹੋਇਆ ਹੈ।
20 ਸਾਲ ਤੋਂ ਲਗਾਤਾਰ ਆਪਣੇ ਹੱਥਾਂ ਵਿੱਚ ਰੱਖਿਆ ਗਿਆ ਸਭ ਤੋਂ ਤਾਕਤਵਰ ਗ੍ਰਹਿ ਵਿਭਾਗ ਨਿਤੀਸ਼ ਕੁਮਾਰ ਨੇ ਭਾਜਪਾ ਦੇ ਕੱਦਾਵਰ ਆਗੂ ਅਤੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਨੂੰ ਸੌਂਪ ਦਿੱਤਾ। ਇਹ ਪਹਿਲੀ ਵਾਰ ਹੈ ਜਦੋਂ 2005 ਤੋਂ ਬਾਅਦ ਗ੍ਰਹਿ ਵਿਭਾਗ ਨਿਤੀਸ਼ ਦੇ ਹੱਥੋਂ ਬਾਹਰ ਗਿਆ ਹੈ। ਸਿਆਸੀ ਗਲਿਆਰਿਆਂ ਵਿੱਚ ਇਸ ਨੂੰ ਸਪੱਸ਼ਟ ਸੰਕੇਤ ਮੰਨਿਆ ਜਾ ਰਿਹਾ ਹੈ ਕਿ ਬਿਹਾਰ ਵਿੱਚ ਐੱਨਡੀਏ ਦੀ ਗੱਡੀ ਹੁਣ ਪੂਰੀ ਤਰ੍ਹਾਂ ਭਾਜਪਾ ਦੇ ਹੱਥਾਂ ਵਿੱਚ ਆ ਚੁਕੀ ਹੈ।
ਵਿਭਾਗਾਂ ਦੀ ਵੰਡ &ndash ਕਿਸ ਨੂੰ ਕੀ ਮਿਲਿਆ?
ਸਹੁੰ ਚੁੱਕਣ ਤੋਂ 24 ਘੰਟੇ ਬਾਅਦ ਹੀ ਵਿਭਾਗਾਂ ਦੀ ਸੂਚੀ ਜਾਰੀ ਹੋਈ। ਸਭ ਤੋਂ ਵੱਡਾ ਝਟਕਾ ਜਦੋਂ ਲੱਗਾ ਜਦੋਂ ਗ੍ਰਹਿ ਵਿਭਾਗ ਸਮਰਾਟ ਚੌਧਰੀ ਦੇ ਨਾਂ ਦੇ ਨਾਲ ਲੱਗ ਗਿਆ। ਇਸ ਤੋਂ ਇਲਾਵਾ ਸਭ ਤੋਂ ਮਹੱਤਵਪੂਰਨ ਵਿਭਾਗਾਂ ਦੀ ਸੂਚੀ ਇਸ ਤਰ੍ਹਾਂ ਹੈ:
ਗ੍ਰਹਿ ਵਿਭਾਗ &ndash ਸਮਰਾਟ ਚੌਧਰੀ (ਉਪ ਮੁੱਖ ਮੰਤਰੀ, ਭਾਜਪਾ)
ਭੂਮੀ ਸੁਧਾਰ, ਰਾਜਸਵ ਤੇ ਖਣਿਜ ਵਿਭਾਗ &ndash ਵਿਜੈ ਕੁਮਾਰ ਸਿਨਹਾ (ਉਪ ਮੁੱਖ ਮੰਤਰੀ, ਭਾਜਪਾ)
ਸਿਹਤ ਤੇ ਕਾਨੂੰਨ ਵਿਭਾਗ &ndash ਮੰਗਲ ਪਾਂਡੇ (ਭਾਜਪਾ)
ਉਦਯੋਗ ਵਿਭਾਗ &ndash ਦਿਲੀਪ ਜੈਸਵਾਲ (ਭਾਜਪਾ)
ਸੜਕ ਨਿਰਮਾਣ ਤੇ ਸ਼ਹਿਰੀ ਵਿਕਾਸ &ndash ਨਿਤਿਨ ਨਵੀਨ (ਭਾਜਪਾ)
ਖੇਤੀਬਾੜੀ &ndash ਰਾਮਕ੍ਰਿਪਾਲ ਯਾਦਵ (ਭਾਜਪਾ)
ਸਹਿਕਾਰਤਾ ਤੇ ਵਾਤਾਵਰਣ-ਜੰਗਲ &ndash ਪ੍ਰਮੋਦ ਚੰਦਰਵੰਸ਼ੀ (ਭਾਜਪਾ)
ਗੰਨਾ ਉਦਯੋਗ ਤੇ ਲੋਕ ਸਿਹਤ ਇੰਜੀਨੀਅਰਿੰਗ &ndash ਚਿਰਾਗ ਪਾਸਵਾਨ ਦੀ ਪਾਰਟੀ (ਐੱਲਜੇਪੀ ਰਾਮਵਿਲਾਸ)
ਲਘੂ ਜਲ ਸਰੋਤ &ndash ਹਿੰਦੁਸਤਾਨੀ ਅਵਾਮ ਮੋਰਚਾ (ਸੰਤੋਸ਼ ਸੁਮਨ)
ਜਦਕਿ ਜੇਡੀਯੂ ਦੇ ਹਿੱਸੇ ਵਿੱਚ ਸਿਰਫ਼ ਸਾਧਾਰਣ ਪ੍ਰਬੰਧਨ, ਕੈਬਨਿਟ ਸਕੱਤਰੇਤ ਅਤੇ ਕੁਝ ਛੋਟੇ-ਮੋਟੇ ਵਿਭਾਗ ਆਏ ਹਨ। ਨਿਤੀਸ਼ ਕੁਮਾਰ ਨੇ ਆਪਣੇ ਕੋਲ ਕੋਈ ਵੀ ਵੱਡਾ ਵਿਭਾਗ ਨਹੀਂ ਹੈ।
ਸਮਰਾਟ ਚੌਧਰੀ ਦੀ ਵਧੀ ਤਾਕਤ
ਕੁਸ਼ਵਾਹਾ ਭਾਈਚਾਰੇ ਦੇ ਵੱਡੇ ਚਿਹਰੇ ਸਮਰਾਟ ਚੌਧਰੀ ਹੁਣ ਬਿਹਾਰ ਦੇ ਕਾਨੂੰਨ-ਵਿਵਸਥਾ ਦੇ ਪੂਰੇ ਮਾਲਕ ਬਣ ਗਏ ਹਨ। ਸੀਮਾਂਚਲ ਦੇ ਚਾਰ ਜ਼ਿਲ੍ਹਿਆਂ &ndash ਕਿਸ਼ਨਗੰਜ, ਅਰਰੀਆ, ਪੂਰਨੀਆ ਤੇ ਕਟਿਹਾਰ ਵਿੱਚ ਘੁਸਪੈਠ ਦਾ ਮੁੱਦਾ ਲੰਮੇ ਸਮੇਂ ਤੋਂ ਭਾਜਪਾ ਦਾ ਸਭ ਤੋਂ ਵੱਡਾ ਹਥਿਆਰ ਰਿਹਾ ਹੈ। ਹੁਣ ਗ੍ਰਹਿ ਵਿਭਾਗ ਮਿਲਣ ਨਾਲ ਸਮਰਾਟ ਚੌਧਰੀ ਨੂੰ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਜ਼ ਵਰਗੇ ਮੁੱਦਿਆਂ ਤੇ ਸਿੱਧਾ ਐਕਸ਼ਨ ਲੈਣ ਦੀ ਖੁੱਲ੍ਹ ਮਿਲ ਗਈ ਹੈ।
ਸੂਤਰ ਦੱਸਦੇ ਹਨ ਕਿ ਸਹੁੰ ਚੁੱਕਣ ਤੋਂ ਇੱਕ ਦਿਨ ਪਹਿਲਾਂ ਤੱਕ ਜੇਡੀਯੂ ਗ੍ਰਹਿ ਵਿਭਾਗ ਛੱਡਣ ਲਈ ਤਿਆਰ ਨਹੀਂ ਸੀ। ਮੀਡੀਆ ਰਿਪੋਰਟਾਂ ਵਿੱਚ ਆਈਆਂ ਖ਼ਬਰਾਂ ਮੁਤਾਬਕ ਐੱਨਡੀਏ ਸਹਿਯੋਗੀਆਂ ਵਿੱਚ ਇਸ ਮੁੱਦੇ ਤੇ ਤਣਾਅ ਸੀ। ਆਖਿਰਕਾਰ ਨਿਤੀਸ਼ ਕੁਮਾਰ ਨੇ ਇਸ ਨੂੰ ਭਾਜਪਾ ਨੂੰ ਸੌਂਪ ਕੇ ਵੱਡਾ ਸੰਦੇਸ਼ ਦਿੱਤਾ &ndash &ldquoਮੈਂ ਹੁਣ ਸਿਰਫ਼ ਵਿਕਾਸ ਪੁਰਸ਼ ਬਣ ਕੇ ਰਹਿਣਾ ਚਾਹੁੰਦਾ ਹਾਂ, ਕਾਨੂੰਨ-ਵਿਵਸਥਾ ਤੇ ਘੁਸਪੈਠ ਵਰਗੇ ਮੁੱਦੇ ਭਾਜਪਾ ਸੰਭਾਲੇ।&rdquo
ਨਿਤੀਸ਼ ਦਾ ਮਾਸਟਰਸਟ੍ਰੋਕ ਜਾਂ ਮਜਬੂਰੀ?
ਸਿਆਸੀ ਮਾਹਿਰਾਂ ਵਿੱਚ ਇਸ ਫ਼ੈਸਲੇ ਨੂੰ ਲੈ ਕੇ ਦੋ ਧਾਰਨਾਵਾਂ ਹਨ। ਇੱਕ ਧੜਾ ਇਸ ਨੂੰ ਨਿਤੀਸ਼ ਦਾ ਮਾਸਟਰਸਟ੍ਰੋਕ ਮੰਨ ਰਿਹਾ ਹੈ। ਉਹ ਕਹਿੰਦੇ ਹਨ ਕਿ ਨਿਤੀਸ਼ ਨੇ ਆਪਣੇ ਆਖ਼ਰੀ ਕਾਰਜਕਾਲ ਵਿੱਚ ਆਪਣੀ ਪੁਰਾਣੀ ਵਿਕਾਸ ਪੁਰਸ਼ ਵਾਲੀ ਇਮੇਜ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਕਾਨੂੰਨ-ਵਿਵਸਥਾ ਤੇ ਘੁਸਪੈਠ ਵਰਗੇ ਵਿਵਾਦਿਤ ਮੁੱਦੇ ਭਾਜਪਾ ਦੇ ਹਿੱਸੇ ਛੱਡ ਕੇ ਉਹ ਆਪਣੇ ਆਪ ਨੂੰ ਵਿਵਾਦਾਂ ਤੋਂ ਦੂਰ ਰੱਖਣਾ ਚਾਹੁੰਦੇ ਹਨ।
ਦੂਜਾ ਧੜਾ ਇਸ ਨੂੰ ਸਪੱਸ਼ਟ ਮਜਬੂਰੀ ਮੰਨ ਰਿਹਾ ਹੈ। 2024 ਲੋਕ ਸਭਾ ਅਤੇ 2025 ਵਿਧਾਨ ਸਭਾ ਚੋਣਾਂ ਵਿੱਚ ਮਿਲੇ ਜਨਾਦੇਸ਼ ਨੇ ਭਾਜਪਾ ਦੀ ਸਥਿਤੀ ਬਹੁਤ ਮਜ਼ਬੂਤ ਕਰ ਦਿੱਤੀ ਹੈ। ਜੇਡੀਯੂ ਨੂੰ ਭਾਵੇਂ ਮੁੱਖ ਮੰਤਰੀ ਦੀ ਕੁਰਸੀ ਮਿਲ ਗਈ ਪਰ ਸਭ ਤੋਂ ਤਾਕਤਵਰ ਵਿਭਾਗ ਭਾਜਪਾ ਨੇ ਝਪਟ ਲਏ ਹਨ। ਇਹ ਮਹਾਰਾਸ਼ਟਰ ਵਰਗਾ ਹਾਲ ਹੈ ਜਿੱਥੇ ਸੱਤਾ ਦਾ ਅਸਲ ਰਿਮੋਟ ਕੰਟਰੋਲ ਭਾਜਪਾ ਦੇ ਹੱਥਾਂ ਵਿੱਚ ਹੈ।
ਵਿਰੋਧੀ ਧਿਰ ਦਾ ਹਮਲਾ
ਆਰਜੇਡੀ, ਕਾਂਗਰਸ ਤੇ ਬਾਕੀ ਵਿਰੋਧੀ ਧਿਰ ਨੇ ਤੁਰੰਤ ਹਮਲਾ ਬੋਲ ਦਿੱਤਾ। ਤੇਜਸਵੀ ਯਾਦਵ ਨੇ ਕਿਹਾ, &ldquo20 ਸਾਲ ਤੱਕ ਗ੍ਰਹਿ ਵਿਭਾਗ ਰੱਖ ਕੇ ਵੀ ਬਿਹਾਰ ਵਿੱਚ ਅਪਰਾਧ ਨਹੀਂ ਰੁਕਿਆ, ਹੁਣ ਭਾਜਪਾ ਨੂੰ ਸੌਂਪ ਦਿੱਤਾ। ਇਹ ਸਾਬਤ ਹੋ ਗਿਆ ਕਿ ਬਿਹਾਰ ਵਿੱਚ ਹੁਣ ਭਾਜਪਾ ਦਾ ਰਿਮੋਟ ਕੰਟਰੋਲ ਸ਼ਾਸਨ ਚੱਲੇਗਾ। ਨਿਤੀਸ਼ ਜੀ ਸਿਰਫ਼ ਸ਼ੋਅਪੀਸ ਬਣ ਕੇ ਰਹਿ ਗਏ ਹਨ।&rdquo
ਅੱਗੇ ਕੀ?
ਹੁਣ ਸਾਰੀਆਂ ਨਜ਼ਰਾਂ ਸਮਰਾਟ ਚੌਧਰੀ ਤੇ ਹਨ। ਸੀਮਾਂਚਲ ਵਿੱਚ ਘੁਸਪੈਠ ਦੇ ਮੁੱਦੇ ਤੇ ਉਹ ਕਿੰਨੀ ਸਖ਼ਤੀ ਵਿਖਾਉਂਦੇ ਹਨ, ਇਹ ਦੇਖਣ ਵਾਲੀ ਗੱਲ ਹੋਵੇਗੀ। ਇਸ ਤੋਂ ਇਲਾਵਾ 2026 ਦੇ ਪੱਛਮ ਬੰਗਾਲ ਚੋਣਾਂ ਤੋਂ ਪਹਿਲਾਂ ਘੁਸਪੈਠ ਦਾ ਮੁੱਦਾ ਰਾਸ਼ਟਰੀ ਪੱਧਰ ਤੇ ਗਰਮਾਉਣ ਵਾਲਾ ਹੈ।
ਨਿਤੀਸ਼ ਕੁਮਾਰ ਨੇ ਗਿਣਤੀ ਦੇ ਹਿਸਾਬ ਨਾਲ ਸਭ ਤੋਂ ਵੱਧ ਵਾਰ ਮੁੱਖ ਮੰਤਰੀ ਬਣਨ ਦਾ ਰਿਕਾਰਡ ਬਣਾ ਲਿਆ ਪਰ ਸਭ ਤੋਂ ਲੰਮੇ ਸਮੇਂ (24 ਸਾਲ 165 ਦਿਨ) ਦਾ ਰਿਕਾਰਡ ਅਜੇ ਵੀ ਸਿੱਕਮ ਦੇ ਪਵਨ ਚਾਮਲਿੰਗ ਕੋਲ ਹੈ। ਅੱਗੇ ਚੁਣੌਤੀਆਂ ਵੀ ਵੱਡੀਆਂ ਹਨ &ndash 40 ਹਜ਼ਾਰ ਕਰੋੜ ਦਾ ਰੇਵੜੀ ਬੋਝ, ਨੌਜਵਾਨਾਂ ਨੂੰ ਨੌਕਰੀ, ਪਲਾਇਨ ਰੋਕਣਾ, ਸਿਲੈਂਡਰ ਰਿਫਾਰਮ, ਸਿੰਚਾਈ ਤੇ ਉਦਯੋਗ।
ਪਰ ਸਵਾਲ ਅਜੇ ਵੀ ਬਾਕੀ ਹੈ &ndash ਬਿਹਾਰ ਵਿੱਚ ਮੁੱਖ ਮੰਤਰੀ ਦਾ ਚਿਹਰਾ ਨਿਤੀਸ਼ ਹੈ, ਪਰ ਡਰਾਈਵਿੰਗ ਸੀਟ ਤੇ ਭਾਜਪਾ ਕਿਉਂ? ਕੀ ਨਿਤੀਸ਼ ਦੀ ਹੋਂਦ ਨੂੰ ਭਾਜਪਾ ਦਾ ਖ਼ਤਰਾ ਬਣਿਆ ਰਹੇਗਾ? ਕੀ ਭਾਜਪਾ ਮਹਾਰਾਸ਼ਟਰ ਵਾਂਗ ਬਿਹਾਰ ਨੂੰ ਵੀ ਪੂਰੀ ਤਰ੍ਹਾਂ ਕਾਬੂ ਕਰ ਲਵੇਗੀ?
ਇਸ ਦਾ ਜਵਾਬ ਸਮਾਂ ਹੀ ਦੱਸੇਗਾ। ਫ਼ਿਲਹਾਲ ਬਿਹਾਰ ਦੀ ਸਿਆਸਤ ਨਵਾਂ ਰੰਗ ਲੈ ਚੁੱਕੀ ਹੈ &ndash ਚਿਹਰਾ ਨਿਤੀਸ਼ ਦਾ, ਪਰ ਸਟੀਅਰਿੰਗ ਭਾਜਪਾ ਦੇ ਹੱਥਾਂ ਵਿੱਚ ਹੈ