ਅਮਰੀਕਾ ਵਿਚ ਬਰਡ ਫਲੂ ਦੇ ਨਵੇਂ ਸਟ੍ਰੇਨ ਨਾਲ ਪਹਿਲੀ ਮੌਤ
_22Nov25074943AM.jpeg)
ਸਿਐਟਲ : ਬਰਡ ਫ਼ਲੂ ਦੇ ਐਚ 5 ਐਨ 5 ਸਟ੍ਰੇਨ ਨਾਲ ਦੁਨੀਆਂ ਵਿਚ ਪਹਿਲੀ ਮਨੁੱਖੀ ਮੌਤ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਵਿਚ ਹੋਣ ਦੀ ਰਿਪੋਰਟ ਹੈ। ਵਾਇਰਸ ਦੇ ਐਚ 5 ਐਨ 5 ਸਟ੍ਰੇਨ ਤੋਂ ਪੀੜਤ ਵਡੇਰੀ ਉਮਰ ਦੇ ਮਰੀਜ਼ ਨੂੰ ਨਵੰਬਰ ਦੇ ਸ਼ੁਰੂ ਵਿਚ ਤੇਜ਼ ਬੁਖ਼ਾਰ ਅਤੇ ਸਾਹ ਲੈਣ ਵਿਚ ਤਕਲੀਫ਼ ਵਰਗੀਆਂ ਅਲਾਮਤਾਂ ਸਾਹਮਣੇ ਆਉਣ &rsquoਤੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਸਿਐਟਲ ਦੇ 100 ਮੀਲ ਪੱਛਮ ਵੱਲ ਗ੍ਰੇਜ਼ ਹਾਰਬਰ ਕਾਊਂਟੀ ਵਿਚ ਰਹਿੰਦੇ ਮਰੀਜ਼ ਨੇ ਆਪਣੇ ਘਰ ਦੇ ਪਿਛਲੇ ਹਿੱਸੇ ਵਿਚ ਕੁਝ ਮੁਰਗੀਆਂ ਰੱਖੀਆਂ ਹੋਈਆਂ ਸਨ ਜਿਸ ਦਾ ਇਲਾਜ ਪਹਿਲਾਂ ਸਥਾਨਕ ਪੱਧਰ &rsquoਤੇ ਕੀਤਾ ਗਿਆ ਪਰ ਹਾਲਤ ਵਿਗੜਨ ਮਗਰੋਂ ਕਿੰਗ ਕਾਊਂਟੀ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਵਾਸ਼ਿੰਗਟਨ ਸੂਬੇ ਦੇ ਸਿਹਤ ਵਿਭਾਗ ਨੇ ਬਰਡ ਫ਼ਲੂ ਨਾਲ ਮੌਤ ਮਗਰੋਂ ਕਿਹਾ ਕਿ ਲੋਕਾਂ ਵਿਚ ਇਹ ਵਾਇਰਸ ਫੈਲਣ ਦਾ ਖ਼ਤਰਾ ਬਹੁਤ ਘੱਟ ਹੈ ਅਤੇ ਕਿਸੇ ਹੋਰ ਮਨੁੱਖ ਵਿਚ ਐਵੀਅਨ ਫਲੂ ਦੇ ਲੱਛਣ ਨਜ਼ਰ ਨਹੀਂ ਆਏ।