ਏਅਰ ਇੰਡੀਆ ਤੇ ਏਅਰ ਕੈਨੇਡਾ ਨੇ ਮੁੜ ਬਹਾਲ ਕੀਤਾ ਕੋਡਸ਼ੇਅਰ ਸਮਝੌਤਾ

ਏਅਰ ਇੰਡੀਆ ਨੇ ਸ਼ਨੀਵਾਰ ਨੂੰ ਆਪਣੇ ਸਾਥੀ ਸਟਾਰ ਅਲਾਇੰਸ ਕੈਰੀਅਰ, ਏਅਰ ਕੈਨੇਡਾ ਨਾਲ ਆਪਣੇ ਕੋਡਸ਼ੇਅਰ ਸਮਝੌਤੇ ਨੂੰ ਮੁੜ ਬਹਾਲ ਕਰਨ ਦਾ ਐਲਾਨ ਕੀਤਾ ਹੈ। ਇਸ ਫੈਸਲੇ ਦਾ ਮਕਸਦ ਯਾਤਰੀਆਂ ਲਈ ਵਧੇਰੇ ਉਡਾਣ ਵਿਕਲਪ ਮੁਹੱਈਆ ਕਰਵਾਉਣਾ ਅਤੇ ਭਾਰਤ ਤੇ ਕੈਨੇਡਾ ਦਰਮਿਆਨ ਹਵਾਈ ਸੰਪਰਕ ਨੂੰ ਹੋਰ ਮਜ਼ਬੂਤ ਕਰਨਾ ਹੈ। ਕੋਡਸ਼ੇਅਰ ਸਮਝੌਤੇ ਦਾ ਮਤਲਬ ਇੱਕ ਕੋਡਸ਼ੇਅਰ ਫਲਾਈਟ ਸਮਝੌਤਾ ਦੋ ਏਅਰਲਾਈਨਾਂ ਵਿਚਕਾਰ ਇੱਕ ਦੂਜੇ ਦੀਆਂ ਉਡਾਣਾਂ ਵਿੱਚ ਸੀਟਾਂ ਵੇਚਣ ਦੀ ਆਗਿਆ ਦਿੰਦਾ ਹੈ, ਜਿਸ ਨਾਲ ਏਅਰਲਾਈਨਾਂ ਨੂੰ ਵੱਖ-ਵੱਖ ਮੰਜ਼ਿਲਾਂ ਤੱਕ ਆਪਣਾ ਨੈੱਟਵਰਕ ਵਧਾਉਣ ਵਿੱਚ ਮਦਦ ਮਿਲਦੀ ਹੈ। ਏਅਰ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਕੋਡਸ਼ੇਅਰ ਸਮਝੌਤਾ 02 ਦਸੰਬਰ 2025 ਤੋਂ ਲਾਗੂ ਹੋਵੇਗਾ। ਇਸ ਨਾਲ ਏਅਰ ਇੰਡੀਆ ਆਪਣੇ ਗਾਹਕਾਂ ਨੂੰ ਵੈਨਕੂਵਰ ਅਤੇ ਲੰਡਨ (ਹੀਥਰੋ) ਦੇ ਗੇਟਵੇ ਤੋਂ ਕੈਨੇਡਾ ਭਰ ਵਿੱਚ ਛੇ ਨਵੇਂ ਪੁਆਇੰਟਾਂ ਤੱਕ ਸੁਵਿਧਾਜਨਕ ਪਹੁੰਚ ਪ੍ਰਦਾਨ ਕਰ ਸਕੇਗੀ।