ਭਾਰਤ ਨੇ ਚੀਨੀ ਨਾਗਰਿਕਾਂ ਲਈ ਟੂਰਿਸਟ ਵੀਜ਼ਾ ਸਹੂਲਤਾਂ ਦਾ ਕੀਤਾ ਵਿਸਥਾਰ

ਪੂਰਬੀ ਲੱਦਾਖ ਵਿੱਚ ਫੌਜੀ ਟਕਰਾਅ ਦੇ ਹੱਲ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮੁੜ ਬਣਾਉਣ ਲਈ ਯਤਨ ਤੇਜ਼ ਹੋਣ ਕਾਰਨ, ਚੀਨੀ ਨਾਗਰਿਕ ਹੁਣ ਦੁਨੀਆ ਭਰ ਵਿੱਚ ਭਾਰਤੀ ਮਿਸ਼ਨਾਂ ਅਤੇ ਕੌਂਸਲੇਟਾਂ ਰਾਹੀਂ ਭਾਰਤ ਲਈ ਟੂਰਿਸਟ ਵੀਜ਼ਾ ਲਈ ਅਰਜ਼ੀ ਦੇ ਸਕਣਗੇ। ਮਈ 2020 ਵਿੱਚ ਪੂਰਬੀ ਲੱਦਾਖ ਵਿੱਚ ਕੰਟਰੋਲ ਰੇਖਾ LAC ਦੇ ਨਾਲ ਫੌਜੀ ਟਕਰਾਅ ਸ਼ੁਰੂ ਹੋਣ ਤੋਂ ਬਾਅਦ ਚੀਨੀ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨਾ ਮੁਅੱਤਲ ਕਰ ਦਿੱਤਾ ਗਿਆ ਸੀ। ਭਾਰਤ ਨੇ ਜੁਲਾਈ ਵਿੱਚ ਚੀਨੀ ਨਾਗਰਿਕਾਂ ਲਈ ਟੂਰਿਸਟ ਵੀਜ਼ਾ ਮੁੜ ਸ਼ੁਰੂ ਕੀਤਾ ਸੀ।

ਮਾਮਲੇ ਤੋਂ ਜਾਣੂ ਲੋਕਾਂ ਨੇ ਦੱਸਿਆ ਕਿ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਦੁਨੀਆ ਭਰ ਦੀਆਂ ਭਾਰਤੀ ਅੰਬੈਸੀਆਂ ਅਤੇ ਕੌਂਸਲੇਟਾਂ ਵਿੱਚ ਚੀਨੀ ਨਾਗਰਿਕਾਂ ਲਈ ਟੂਰਿਸਟ ਵੀਜ਼ੇ ਖੋਲ੍ਹ ਦਿੱਤੇ ਗਏ। ਮੁੜ ਸ਼ੁਰੂਆਤ ਤੋਂ ਬਾਅਦ, ਅਰਜ਼ੀਆਂ ਭਾਰਤੀ ਦੂਤਾਵਾਸ ਬੀਜਿੰਗ ਅਤੇ ਸ਼ੰਘਾਈ, ਗੁਆਂਗਜ਼ੂ ਅਤੇ ਹਾਂਗਕਾਂਗ ਵਿੱਚ ਕੌਂਸਲੇਟਾਂ ਵਿੱਚ ਪ੍ਰਾਪਤ ਹੋ ਰਹੀਆਂ ਸਨ।