ਜਸਪ੍ਰੀਤ ਸਿੰਘ ਅਟਾਰਨੀ ਨੂੰ ਨਿਊਜਰਸੀ ਪ੍ਰਸ਼ਾਸਨ ‘ਚ ਮਿਲਿਆ ਵੱਡਾ ਅਹੁਦਾ

ਨਿਊਜਰਸੀ- ਨਿਊਜਰਸੀ ਦੀ ਗਵਰਨਰ ਮਿੱਕੀ ਸ਼ੈਰਿਲ ਨੇ ਅਮਰੀਕਾ ਦੇ ਜਾਣੇ-ਪਹਿਚਾਣੇ ਅਟਾਰਨੀ ਜਸਪ੍ਰੀਤ ਸਿੰਘ ਨੂੰ ਨਿਊਜਰਸੀ ਟਰਾਂਜ਼ੀਸ਼ਨ ਟੀਮ ਵਿਚ ਸ਼ਾਮਲ ਕੀਤਾ ਹੈ। ਪੰਜਾਬੀ ਭਾਈਚਾਰੇ &lsquoਚ ਇਸ ਨਾਲ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਜਸਪ੍ਰੀਤ ਸਿੰਘ ਅਟਾਰਨੀ ਨੇ ਪੰਜਾਬ ਮੇਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਇਹ ਨਿਯੁਕਤੀ ਪੂਰੇ ਪੰਜਾਬੀ ਭਾਈਚਾਰੇ ਲਈ ਫਾਇਦੇਮੰਦ ਹੈ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਦੀ ਟੀਮ ਵਿਚ ਇਕੱਲਾ ਹੀ ਦਸਤਾਰਧਾਰੀ ਸਿੱਖ ਹੈ, ਜਿਸ ਨਾਲ ਸਿੱਖ ਪਹਿਚਾਣ ਬਣਾਉਣ ਵਿਚ ਵੱਡੀ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਟਰਾਂਜ਼ੀਸ਼ਨ ਟੀਮ ਇਕ ਬਹੁਤ ਹੀ ਅਹਿਮ ਅਹੁਦਾ ਹੈ। ਇਸ ਟੀਮ ਵੱਲੋਂ ਗਵਰਨਰ ਦੇ ਜਿੰਨੇ ਵੀ ਡਿਪਾਰਟਮੈਂਟ ਹਨ, ਉਨ੍ਹਾਂ ਦੀਆਂ ਨਿਯੁਕਤੀਆਂ ਇਸੇ ਟੀਮ ਵਿਚੋਂ ਹੋਣਗੀਆਂ। ਸਰਕਾਰ ਵਿਚ ਕਿਸੇ ਤਰ੍ਹਾਂ ਦੀ ਨਵੀਂ ਨਿਯੁਕਤੀ ਇਸ ਟੀਮ ਵਿਚੋਂ ਹੀ ਕੀਤੀ ਜਾਂਦੀ ਹੈ। ਇਸ ਟੀਮ ਦੇ ਮੈਂਬਰਾਂ ਨੂੰ ਨਿਊਜਰਸੀ ਸਰਕਾਰ ਵਿਚ ਬੋਰਡ, ਕਮਿਸ਼ਨ ਜਾਂ ਕੈਬਨਿਟ ਦੇ ਮੈਂਬਰ ਲਿਆ ਜਾਵੇਗਾ। ਇਸ ਟਰਾਂਜ਼ੀਸ਼ਨ ਟੀਮ ਵਿਚ ਉੱਚ ਮੁਹਾਰਤ ਪ੍ਰਾਪਤ ਵਿਅਕਤੀ, ਪਾਰਟੀ ਲੀਡਰ ਜਾਂ ਗਵਰਨਰ ਦੇ ਕਰੀਬੀ ਆਗੂਆਂ ਨੂੰ ਹੀ ਲਿਆ ਜਾਂਦਾ ਹੈ, ਜਿਸ &lsquoਤੇ ਗਵਰਨਰ ਨੂੰ ਇਤਬਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਸ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਮੈਂ ਤਹਿ ਦਿਲੋਂ ਨਿਊਜਰਸੀ ਗਵਰਨਰ ਮਿੱਕੀ ਸ਼ੈਰਿਲ ਦਾ ਧੰਨਵਾਦੀ ਹਾਂ। ਮੇਰੇ ਵੱਲੋਂ ਸਿੱਖ ਮਸਲੇ, ਇਮੀਗ੍ਰੇਸ਼ਨ ਸੰਬੰਧੀ ਮੁਸ਼ਕਿਲਾਂ ਜਾਂ ਸਥਾਨਕ ਵਪਾਰਕ ਅਦਾਰਿਆਂ ਬਾਰੇ ਵੀ ਮਸਲੇ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਮੈਂ ਚੋਣਾਂ ਦੌਰਾਨ ਹੀ ਇਮੀਗ੍ਰੇਸ਼ਨ ਦੀਆਂ ਮੁਸ਼ਕਲਾਂ ਸੰਬੰਧੀ ਉਨ੍ਹਾਂ ਨੂੰ ਚਾਨਣਾ ਪਾਇਆ ਸੀ। ਜਿਸ &lsquoਤੇ ਉਨ੍ਹਾਂ ਕਿਹਾ ਕਿ ਮੈਨੂੰ ਪਲਾਨ ਦਿਓ, ਮੈਂ ਇਸ &lsquoਤੇ ਕੰਮ ਕਰਾਂਗਾ। ਜਸਪ੍ਰੀਤ ਸਿੰਘ ਅਟਾਰਨੀ ਨੇ ਕਿਹਾ ਕਿ ਟਰਾਂਜ਼ੀਸ਼ਨ ਟੀਮ ਦਾ ਕੰਮ ਬਹੁਤ ਜਲਦ ਸ਼ੁਰੂ ਹੋ ਜਾਵੇਗਾ ਅਤੇ ਮੈਂ ਪੰਜਾਬੀ ਭਾਈਚਾਰੇ ਨਾਲ ਸੰਬੰਧਤ ਮੁਸ਼ਕਲਾਂ ਸੰਬੰਧੀ ਆਵਾਜ਼ ਉਠਾਵਾਂਗਾ।