ਜ਼ਿਲ੍ਹਾ ਪ੍ਰੀਸ਼ਦ ਚੋਣ ਲਈ ਐਲਾਨੇ ਅਕਾਲੀ ਦਲ ਦੇ ਉਮੀਦਵਾਰ ਦੇ ਘਰ ਰੇਡ!

ਸਮਾਣਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿਥੇ ਜ਼ਿਲ੍ਹਾ ਪ੍ਰੀਸ਼ਦ ਚੋਣ ਲਈ ਐਲਾਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਪੁਲਿਸ ਵੱਲੋਂ ਰੇਡ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਮਿਆਲਾ ਵਿਚ ਪੁਲਿਸ ਨੇ ਤੜਕਸਾਰ ਜ਼ਿਲ੍ਹਾ ਪ੍ਰੀਸ਼ਦ ਚੋਣ ਦੇ ਉਮੀਦਵਾਰ ਗੁਰਭੇਜ ਸਿੰਘ ਦੇ ਘਰ ਛਾਪੇਮਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਗੁਰਭੇਜ ਸਿੰਘ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਸੀ। ਪੁਲਿਸ ਮੁਤਾਬਕ ਗੁਰਭੇਜ ਸਿੰਘ ਛੱਤ ਤੋਂ ਛਾਲ ਮਾਰ ਕੇ ਫਰਾਰ ਹੋ ਗਿਆ।
ਪੁਲਿਸ ਨੇ ਦੱਸਿਆ ਕਿ ਗੁਰਭੇਜ ਸਿੰਘ ਉਰਫ ਭੇਜਾ &lsquoਤੇ 20 ਤੋਂ ਵੱਧ ਮਾਮਲੇ ਦਰਜ ਹਨ। ਪੁਲਿਸ ਮੁਤਾਬਕ ਗੁਰਭੇਜ ਸਿੰਘ &lsquoਤੇ ਦੋ ਦਿਨ ਪਹਿਲਾਂ ਇੱਕ ਨਵਾਂ ਫਿਰੌਤੀ ਦਾ ਕੇਸ ਦਰਜ ਹੋਇਆ ਸੀ, ਜਿਸ ਤੋਂ ਬਾਅਦ ਪੁਲਿਸ ਅੱਜ ਤੜਕਸਾਰ ਉਸ ਦੇ ਘਰ ਪਹੁੰਚੀ। ਪੁਲਿਸ ਦਾ ਕਹਿਣਾ ਹੈ ਕਿ ਜਦੋਂ ਗੁਰਭੇਜ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਛੱਤ ਤੋਂ ਛਾਲ ਮਾਰ ਕੇ ਫਰਾਰ ਹੋ ਗਿਆ।ਹਾਲਾਂਕਿ ਗੁਰਭੇਜ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ &lsquoਤੇ ਇਲਜਾਮ ਲਾਏ ਕਿ ਪੁਲਿਸ ਨੇ ਗੁਰਭੇਜ ਸਿੰਘ ਨੂੰ ਛੱਤ ਤੋਂ ਧੱਕਾ ਦਿੱਤਾ ਹੈ, ਦੂਜੇ ਪਾਸੇ ਪੁਲਿਸ ਨੇ ਇਨ੍ਹਾਂ ਇਲਜਾਮਾਂ ਨੂੰ ਨਕਾਰ ਹੈ, ਜਦਕਿ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਵੱਲੋਂ ਹੀ ਗੁਰਭੇਜ ਸਿੰਘ ਨੂੰ ਭਜਾਉਣ ਵਿਚ ਮਦਦ ਕੀਤੀ ਗਈ।