ਜਲੰਧਰ ‘ਚ ਕੁੜੀ ਦਾ ਕਤਲ ਮਾਮਲਾ- ਪੁਲਿਸ ਨੂੰ ਮਿਲੇ ਸਬੂਤ, ਅਦਾਲਤ ਨੇ ਵਧਾਇਆ ਦੋਸ਼ੀ ਦਾ ਰਿਮਾਂਡ

ਜਲੰਧਰ ਵਿੱਚ 13 ਸਾਲਾ ਕੁੜੀ ਦੇ ਕਤਲ ਮਾਮਲੇ ਵਿਚ ਦੋਸ਼ੀ ਹਰਮਿੰਦਰ ਸਿੰਘ ਉਰਫ਼ ਰਿੰਪੀ ਨੂੰ ਨੌਂ ਦਿਨਾਂ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਸਖ਼ਤ ਸੁਰੱਖਿਆ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਨੇ ਅਦਾਲਤ ਨੂੰ ਦੋਸ਼ੀ ਦੇ ਰਿਮਾਂਡ ਨੂੰ ਵਧਾਉਣ ਦੀ ਅਪੀਲ ਕੀਤੀ। ਸਬੂਤਾਂ ਦੇ ਆਧਾਰ &lsquoਤੇ ਅਦਾਲਤ ਨੇ ਦੋਸ਼ੀ ਦੇ ਪੁਲਿਸ ਰਿਮਾਂਡ ਨੂੰ ਦੋ ਦਿਨ ਵਧਾ ਦਿੱਤਾ।
ਰਿਮਾਂਡ ਦੀ ਮਿਆਦ ਦੌਰਾਨ ਜਾਂਚ ਟੀਮ ਨੇ ਦੋਸ਼ੀ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਅਤੇ ਉਸ ਨੂੰ ਅਪਰਾਧ ਵਾਲੀ ਥਾਂ &lsquoਤੇ ਲੈ ਗਈ। ਉੱਥੇ, ਦੋਸ਼ੀ ਨੇ ਲੜਕੀ ਦੇ ਕਤਲ ਤੋਂ ਲੈ ਕੇ ਲਾਸ਼ ਨੂੰ ਬਾਥਰੂਮ ਵਿੱਚ ਲੁਕਾਉਣ ਤੱਕ ਦੀ ਸਾਰੀ ਘਟਨਾ ਦੱਸੀ। ਜਾਂਚ ਦੌਰਾਨ ਪੁਲਿਸ ਨੂੰ ਕਈ ਅਹਿਮ ਸਬੂਤ ਵੀ ਮਿਲੇ, ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਸਬੂਤ ਦੇ ਆਧਾਰ &lsquoਤੇ, ਅਦਾਲਤ ਨੇ ਦੋਸ਼ੀ ਦੇ ਪੁਲਿਸ ਰਿਮਾਂਡ ਨੂੰ ਦੋ ਦਿਨ ਵਧਾ ਦੱਤਾ।ਦੱਸ ਦੇਈਏ ਕਿ 23 ਸਤੰਬਰ ਨੂੰ ਪਾਰਸ ਅਸਟੇਟ ਤੋਂ ਇੱਕ 13 ਸਾਲ ਦੀ ਕੁੜੀ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਈ। ਕੁੜੀ ਦੀ ਮਾਂ ਨੂੰ ਰਿੰਪੀ &lsquoਤੇ ਸ਼ੱਕ ਸੀ, ਜੋ ਕਿਗੁਆਂਢ ਵਿੱਚ ਰਹਿੰਦਾ ਸੀ। ਸ਼ਿਕਾਇਤ ਮਿਲਣ &lsquoਤੇ, ਅਸ਼ੀ ਮੰਗਤ ਰਾਮ ਅਤੇ ਦੋ ਹੋਰ ਫਛ੍ਰ ਅਸ਼ੀ ਮੌਕੇ &lsquoਤੇ ਪਹੁੰਚੇ। ਪੁਲਿਸ ਮੁਲਾਜਮਾਂ ਨੇ ਘਰ ਦੀ ਜਾਂਚ ਕੀਤੀ ਪਰ ਵਾਪਸ ਆ ਕੇ ਦਾਅਵਾ ਕੀਤਾ ਕਿ ਕੁੜੀ ਲਾਪਤਾ ਹੈ। ਉਸ ਰਾਤ ਬਾਅਦ ਵਿੱਚ, ਸੀਸੀਟੀਵੀ ਫੁਟੇਜ ਵਿੱਚ ਖੁਲਾਸਾ ਹੋਇਆ ਕਿ ਕੁੜੀ ਨੂੰ ਆਖਰੀ ਵਾਰ ਰਿੰਪੀ ਦੇ ਘਰ ਵਿੱਚ ਦਾਖਲ ਹੁੰਦੇ ਦੇਖਿਆ ਗਿਆ ਸੀ। ਇਸ ਨਾਲ ਸਥਾਨਕ ਲੋਕਾਂ ਵਿੱਚ ਗੁੱਸਾ ਫੈਲ ਗਿਆ ਅਤੇ ਜਦੋਂ ਰਿੰਪੀ ਦੇ ਘਰ ਦਾ ਬਾਥਰੂਮ ਖੋਲਿ੍ਹਆ ਗਿਆ ਤਾਂ ਕੁੜੀ ਦੀ ਲਾਸ਼ ਮਿਲੀ।