ਯੂਰਪ ਫੇਰੀ ਤੋ ਵਾਪਸ ਭਗਵਾਨ ਵਾਲਮੀਕਿ ਯੋਗ ਆਸ਼ਰਮ ਡੇਰਾ ਸਵਾਮੀ ਲਾਲ ਨਾਥ ਜੀ ਰਹੀਮਪੁਰ ਉਗੀ ਨਕੋਦਰ ਜਲੰਧਰ ਵਿਖੇ ਪਹੁੰਚਣ ਤੇ ਹੋਇਆ ਬਾਲ ਜੋਗੀ ਬਾਬਾ ਪ੍ਰਗਟ ਨਾਥ ਜੀ ਦਾ ਭਰਵਾਂ ਸੁਆਗਤ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਬੀਤੇ ਦਿਨਾਂ ਤੋ ਪੰਜਾਬ ਤੋ ਵਿਸ਼ੇਸ ਤੌਰ ਤੇ ਯੂਰਪ ਫੇਰੀ ਤੇ ਪਹੁੰਚੇ ਸਨ । ਜੋ ਕਿ ਬੀਤੇ ਦਿਨੀ ਵਾਪਸ ਪੰਜਾਬ ਦੀ ਧਰਤੀ ਤੇ ਪਹੁੰਚ ਗਏ ਹਨ । ਜਿੱਥੇ ਉਨ੍ਹਾਂ ਦਾ ਗਿਆਨ ਚੰਦ ਭੱਟੀ ਸਾਬਕਾ ਸਰਪੰਚ ਪਿੰਡ ਘੁਆਾਲਾ ਵਲੋ ਵਿਸ਼ੇਸ਼ ਤੌਰ ਤੇ ਸਵਾਗਤ ਕੀਤਾ ਗਿਆ । ਯੂਰਪ ਦੀਆਂ ਸਮੂਹ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਬਾਲ ਜੋਗੀ ਬਾਬਾ ਪ੍ਰਗਟ ਨਾਥ ਜੀ ਭਗਵਾਨ ਵਾਲਮੀਕਿ ਯੋਗ ਆਸ਼ਰਮ ਡੇਰਾ ਸਵਾਮੀ ਲਾਲ ਨਾਥ ਜੀ ਰਹੀਮਪੁਰ ਉਗੀ ਨਕੋਦਰ ਜਲੰਧਰ ਵਿਖੇ ਕਿਹਾ ਕਿ ਜੋ ਵੀ ਪਿਆਰ ਯੂਰਪ ਦੀਆਂ ਸਮੂਹ ਸੰਗਤਾਂ ਵੱਲੋਂ ਦਿੱਤਾ ਗਿਆ ਮੈਂ ਹਮੇਸ਼ਾ ਦੀ ਤਰ੍ਹਾਂ ਰਿਣੀ ਰਹਾਂਗਾ । ਇਸ ਮੌਕੇ ਉਨ੍ਹਾਂ ਕਿਹਾ ਕਿ ਯੂਰਪ ਦੇ ਦੇਸ਼ ਇਟਲੀ ਵਿੱਚ ਰਹਿਣ ਵਸੇਰਾ ਕਰ ਰਹੀਆਂ ਭਗਵਾਨ ਵਾਲਮੀਕਿ ਜੀ ਦੀਆਂ ਸੰਗਤਾਂ ਵਲੋ ਹਰ ਵਾਰ ਮੈਨੂੰ ਅਥਾਹ ਪਿਆਰ, ਸਤਿਕਾਰ ਤੇ ਮਾਣ ਦਿੰਦੀਆਂ ਹਨ । ਮੈ ਉਨ੍ਹਾਂ ਸੰਗਤਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਤੇ ਹਮੇਸ਼ਾ ਉਨ੍ਹਾਂ ਦੀ ਚੜ੍ਹਦੀ ਕਲਾ ਅਤੇ ਖੁਸ਼ਹਾਲੀ ਲਈ ਅਰਦਾਸ ਕਰਦਾ ਹਾਂ ।