ਅਮਰੀਕਾ ਨੇ ਵਰਕ ਪਰਮਿਟ 5 ਸਾਲ ਤੋਂ ਘਟਾ ਕੇ 18 ਮਹੀਨੇ ਕਰ ਦਿਤੀ
_06Dec25044740AM.jpg)
ਨਿਊਯਾਰਕ- ਅਮਰੀਕਾ ਨੇ ਇਕ ਵਾਰ ਫਿਰ ਇਮੀਗ੍ਰੇਸ਼ਨ ਵਾਲੇ ਨਿਯਮਾਂ ਵਿਚ ਵੱਡਾ ਬਦਲਾਅ ਕਰ ਦਿੱਤਾ ਹੈ! ਟਰੰਪ ਦੇ ਨਵੇਂ ਪ੍ਰਸ਼ਾਸਨ ਨੇ ਬੀਤੇ ਦਿਨੀਂ ਐਲਾਨ ਕੀਤਾ ਸੀ ਕਿ ਹੁਣ ਸ਼ਰਨਾਰਥੀਆਂ, ਪਨਾਹ ਮੰਗਣ ਵਾਲਿਆਂ ਤੇ ਬਾਕੀ ਜਾਇਜ਼ ਤਰੀਕੇ ਨਾਲ ਰਹਿਣ ਵਾਲੇ ਬੰਦਿਆਂ ਦੇ ਵਰਕ ਪਰਮਿਟ ਦੀ ਜ਼ਿਆਦਾ ਤੋਂ ਜ਼ਿਆਦਾ ਵੈਲਿਡਿਟੀ 5 ਸਾਲ ਤੋਂ ਘਟਾ ਕੇ ਸਿਰਫ਼ 18 ਮਹੀਨੇ ਕਰ ਦਿੱਤੀ ਗਈ ਹੈ।
ਯਾਨੀ ਹੁਣ ਹਰ 18 ਮਹੀਨੇ ਬਾਅਦ ਬੰਦੇ ਨੂੰ ਲਾਈਨ੍ਹ ਵਿਚ ਲੱਗ ਕੇ ਰੀਨਿਊ ਕਰਾਉਣਾ ਪਵੇਗਾ। ਪਹਿਲਾਂ 5 ਸਾਲ ਤੱਕ ਚੈਨ ਨਾਲ ਕੰਮ ਕਰ ਲੈਂਦੇ ਸੀ, ਹੁਣ ਹਰ ਡੇਢ ਸਾਲ ਬਾਅਦ ਯੂਨਾਈਟਿਡ ਸਟੇਟਸ ਸਿਟੀਜ਼ਨਸ਼ਿਪ ਐਂਡ ਇੰਮੀਗ੍ਰੇਸ਼ਨ ਸਰਵਿਸ ਵਾਲੇ ਜਾਂਚ ਕਰਨਗੇ &ndash ਕਿ ਵਿਅਕਤੀ ਗੈਰ ਕਨੂੰਨੀ ਕੰਮਾਂ ਵਿਚ ਹਿਸਾ ਤਾਂ ਨਹੀਂ ਲੈਂਦਾ?&rdquo
ਯੂਨਾਈਟਿਡ ਸਟੇਟਸ ਸਿਟੀਜ਼ਨਸ਼ਿਪ ਐਂਡ ਇੰਮੀਗ੍ਰੇਸ਼ਨ ਸਰਵਿਸ ਵਾਲਿਆਂ ਨੇ ਕਿਹਾ ਕਿ ਇਹ ਸਾਰਾ ਕੁਝ &ldquoਨੈਸ਼ਨਲ ਸਿਕਿਓਰਿਟੀ&rdquo ਦੇ ਨਾਂਅ ਤੇ ਕੀਤਾ ਜਾ ਰਿਹਾ ਏ। ਪਿਛਲੇ ਹਫ਼ਤੇ ਵਾਸ਼ਿੰਗਟਨ &rsquoਵਿਚ ਨੈਸ਼ਨਲ ਗਾਰਡ ਦੇ ਦੋ ਜਵਾਨਾਂ ਤੇ ਹਮਲੇ ਦਾ ਵੀ ਹਵਾਲਾ ਦਿੱਤਾ ਗਿਆ। ਅਰਥਾਤ ਅਮਰੀਕਾ ਸਿਰਫ਼ ਸੁਰੱਖਿਆ ਵਧਾਉਣ ਲਈ ਸਖਤੀ ਕਰ ਰਿਹਾ ਹੈ।
ਹੁਣ ਜਿਹੜੇ ਬੰਦੇ TPS (ਟੈਂਪਰੇਰੀ ਪ੍ਰੋਟੈਕਟਿਡ ਸਟੇਟਸ) ਪੈਰੋਲ ਜਾਂ ਪੈਂਡਿੰਗ ਐਸਾਈਲਮ ਵਾਲੇ ਨੇ, ਉਨ੍ਹਾਂ ਦੇ ਵਰਕ ਪਰਮਿਟ ਵੀ ਜ਼ਿਆਦਾ ਤੋਂ ਜ਼ਿਆਦਾ 1 ਸਾਲ ਦੇ ਹੋਣਗੇ। ਮਤਲਬ ਸਾਲ-ਸਾਲ ਭਰ ਕੇ ਫਾਈਲਾਂ ਲੈ ਕੇ ਉਡੀਕ ਕਰਨੀ ਪਵੇਗੀ।
ਪੰਜਾਬੀ ਭਾਈਚਾਰੇ ਲਈ ਇਹ ਬਹੁਤ ਵੱਡਾ ਝਟਕਾ ਏ, ਕਿਉਂਕਿ ਬਹੁਤ ਸਾਰੇ ਪੰਜਾਬੀ ਐਸਾਈਲਮ, ਟੈਂਪਰੇਰੀ ਪ੍ਰੋਟੈਕਟਿਡ ਸਟੇਟਸ ਜਾਂ ਪੈਂਡਿੰਗ ਗ੍ਰੀਨ ਕਾਰਡ ਵਾਲੀ ਕੈਟੇਗਰੀ ਵਿਚ ਆਉਂਦੇ ਨੇ। ਹੁਣ ਹਰ 18 ਮਹੀਨੇ ਬਾਅਦ ਨਵੀਂ ਐਪਲੀਕੇਸ਼ਨ, ਬਾਇਓਮੈਟ੍ਰਿਕ, ਫੀਸ ਤੇ ਤਣਾਅ &ndash ਸਾਰਾ ਕੁਝ ਫਿਰ ਤੋਂ ਕਰਨਾ ਪਵੇਗਾ!