ਇੰਡੀਗੋ ਸੰਕਟ: ਚਾਰ ਮੁੱਖ ਹਵਾਈ ਅੱਡਿਆਂ ਤੋਂ 400 ਤੋਂ ਵੱਧ ਉਡਾਣਾਂ ਰੱਦ

ਇੰਡੀਗੋ ਨੇ ਸ਼ਨਿਚਰਵਾਰ ਨੂੰ ਚਾਰ ਮੁੱਖ ਹਵਾਈ ਅੱਡਿਆਂ ਤੋਂ 400 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਹਨ। ਸੂਤਰਾਂ ਨੇ ਦੱਸਿਆ ਕਿ ਅਦਾਲਤ ਵਲੋਂ ਨਿਰਧਾਰਤ ਨਵੇਂ ਫਲਾਈਟ ਡਿਊਟੀ ਨੇਮ ਅਤੇ ਆਰਾਮ ਦੀ ਮਿਆਦ ਦੇ ਨਿਯਮ ਨਿਰਧਾਰਤ ਕਰ ਦਿੱਤੇ ਗਏ ਸਨ ਪਰ ਸੰਕਟ ਦੇ ਮੱਦੇਨਜ਼ਰ ਇਸ ਦੇ ਦੂਜੇ ਪੜਾਅ ਵਿੱਚ ਹਵਾਈ ਉਡਾਣ ਕੰਪਨੀਆਂ ਨੂੰ ਕੁਝ ਰਾਹਤ ਦਿੱਤੀ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਬੰਗਲੁਰੂ ਹਵਾਈ ਅੱਡੇ &rsquoਤੇ 124 ਉਡਾਣਾਂ, ਮੁੰਬਈ ਹਵਾਈ ਅੱਡੇ &rsquoਤੇ 109 ਉਡਾਣਾਂ, ਦਿੱਲੀ ਹਵਾਈ ਅੱਡੇ &rsquoਤੇ 106 ਉਡਾਣਾਂ ਤੇ ਹੈਦਰਾਬਾਦ ਹਵਾਈ ਅੱਡੇ &rsquoਤੇ 66 ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਇਸ ਤੋਂ ਇਕ ਦਿਨ ਪਹਿਲਾਂ ਇੰਡੀਗੋ ਨੇ ਵੱਖ ਵੱਖ ਹਵਾਈ ਅੱਡਿਆਂ ਤੋਂ 1,000 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ। ਇਸ ਤੋਂ ਬਾਅਦ ਇੰਡੀਗੋ ਦੇ ਸੀਈਓ ਪੀਟਰ ਐਲਬਰਸ ਨੇ ਵੀਡੀਓ ਸੰਦੇਸ਼ ਜਾਰੀ ਕਰ ਕੇ ਯਾਤਰੀਆਂ ਨੂੰ ਹੋਈ ਵੱਡੀ ਅਸੁਵਿਧਾ ਲਈ ਮੁਆਫੀ ਮੰਗੀ ਸੀ।

ਇੰਡੀਗੋ ਏਅਰਲਾਈਨ ਦਾ ਸੰਕਟ ਅੱਜ ਸ਼ਨਿਚਰਵਾਰ ਨੂੰ ਘੱਟ ਨਹੀਂ ਹੋਇਆ। ਅੱਜ ਦੇਸ਼ ਭਰ ਦੇ ਕਈ ਹਵਾਈ ਅੱਡਿਆਂ &rsquoਤੇ ਇੰਡੀਗੋ ਦੀਆਂ ਵੱਡੀ ਗਿਣਤੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਕਾਰਨ ਹਜ਼ਾਰਾਂ ਯਾਤਰੀ ਦਿੱਲੀ, ਮੁੰਬਈ, ਗੁਹਾਟੀ ਅਤੇ ਹੈਦਰਾਬਾਦ ਦੇ ਹਵਾਈ ਅੱਡਿਆਂ &rsquoਤੇ ਫਸ ਗਏ ਹਨ।