ਕੈਨੇਡਾ ਦੇ ਰੁਜ਼ਗਾਰ ਖੇਤਰ ਵਿਚ ਪਰਤੀਆਂ ਰੌਣਕਾਂ
_06Dec25053556AM.jpg)
 ਕੈਨੇਡਾ ਵਿਚ ਨਵੰਬਰ ਦੌਰਾਨ ਪੈਦਾ ਹੋਏ ਰੁਜ਼ਗਾਰ ਦੇ 54 ਹਜ਼ਾਰ ਨਵੇਂ ਮੌਕਿਆਂ ਨੇ ਮੁਲਕ ਦੇ ਅਰਥਚਾਰੇ ਨੂੰ ਨਵਾਂ ਹੁਲਾਰਾ ਦਿਤਾ ਹੈ ਅਤੇ ਇਸ ਦੇ ਨਾਲ ਹੀ ਬੇਰੁਜ਼ਗਾਰੀ ਦਰ ਘਟ ਕੇ 6.5 ਫ਼ੀ ਸਦੀ &rsquoਤੇ ਆਉਣ ਮਗਰੋਂ ਆਰਥਿਕ ਮਾਹਰ ਵੀ ਹੱਕੇ-ਬੱਕੇ ਰਹਿ ਗਏ। ਕੈਨੇਡੀਅਨ ਅਰਥਚਾਰੇ ਵਿਚ ਸਤੰਬਰ ਤੋਂ ਹੁਣ ਤੱਕ 1 ਲੱਖ 81 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋ ਚੁੱਕੀਆਂ ਹਨ ਅਤੇ ਰੁਜ਼ਗਾਰ ਖੇਤਰ ਦਾ ਮਾਹੌਲ ਹਾਂਪੱਖੀ ਨਜ਼ਰ ਆ ਰਿਹਾ ਹੈ। ਸੀ.ਆਈ.ਬੀ.ਸੀ. ਦੇ ਸੀਨੀਅਰ ਇਕੌਨੋਮਿਸਟ ਐਂਡਰਿਊ ਗ੍ਰੈਂਥਮ ਦਾ ਕਹਿਣਾ ਸੀ ਕਿ ਰੁਜ਼ਗਾਰ ਖੇਤਰ ਵਿਚ ਕਿਸੇ ਵੀ ਵੇਲੇ ਹਾਲਾਤ ਬਦਲ ਸਕਦੇ ਹਨ ਪਰ ਪਿਛਲੇ ਕੁਝ ਮਹੀਨੇ ਦੇ ਅੰਕੜੇ ਲਾਜ਼ਮੀ ਤੌਰ &rsquoਤੇ ਮਨ ਨੂੰ ਤਸੱਲੀ ਦੇਣ ਵਾਲੇ ਮੰਨੇ ਜਾ ਸਕਦੇ ਹਨ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਪਾਰਟ ਟਾਈਮ ਨੌਕਰੀਆਂ ਵਿਚ ਤੇਜ਼ ਵਾਧਾ ਹੋਇਆ ਅਤੇ ਨਵੰਬਰ ਦੌਰਾਨ 63 ਹਜ਼ਾਰ ਨਵੀਆਂ ਆਸਾਮੀਆਂ ਸਾਹਮਣੇ ਆਈਆਂ। ਸਿਰਫ਼ ਐਨਾ ਹੀ ਨਹੀਂ, 15 ਸਾਲ ਤੋਂ 24 ਸਾਲ ਉਮਰ ਵਾਲੇ ਨੌਜਵਾਨਾਂ ਨੂੰ ਵੀ ਵੱਡੀ ਗਿਣਤੀ ਵਿਚ ਨੌਕਰੀਆਂ ਮਿਲੀਆਂ ਜੋ ਪਿਛਲੇ ਸਮੇਂ ਦੌਰਾਨ ਬੇਰੁਜ਼ਗਾਰੀ ਨਾਲ ਜੂਝ ਰਹੇ ਸਨ। ਮੌਜੂਦਾ ਵਰ੍ਹੇ ਵਿਚ ਨੌਜਵਾਨਾਂ ਨੂੰ ਸਭ ਤੋਂ ਵੱਧ 50 ਹਜ਼ਾਰ ਨੌਕਰੀਆਂ ਨਵੰਬਰ ਦੌਰਾਨ ਮਿਲੀਆਂ ਜਦਕਿ ਇਸ ਤੋਂ ਪਹਿਲਾਂ ਸਿਖਰਲਾ ਅੰਕੜਾ ਅਕਤੂਬਰ ਵਿਚ 21 ਹਜ਼ਾਰ ਦਰਜ ਕੀਤਾ ਗਿਆ।