ਵੱਡੇ ਬਾਦਲ ਦੀ ਸਿਆਸੀ ਵਿਰਾਸਤ ਨੂੰ ਜਾਰੀ ਰਖਣਗੇ ਸੁਖਬੀਰ ਸਿੰਘ ਬਾਦਲ

* ਗਿੱਦੜਬਾਹਾ ਤੋਂ ਚੋਣ ਲੜਨ ਦਾ ਸੰਕੇਤ ਦਿੱਤਾ, ਪਿਤਾ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦਾ &lsquoਸਭ ਤੋਂ ਵੱਡਾ ਵਿਕਾਸ ਪੁਰਖ&rsquo ਦੱਸਿਆ
*ਕਿਹਾ ਕਿ ਜੇ ਉਹ ਸਿਆਸਤ ਵਿਚ ਨਾ ਆਉਂਦੇ ਤਾਂ ਪੰਜਾਬ ਤਬਾਹ ਹੋ ਜਾਣਾ ਸੀ
ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗਿੱਦੜਬਾਹਾ ਹਲਕੇ ਵਿੱਚ ਪਾਰਟੀ ਦਫ਼ਤਰ ਖੋਲ੍ਹਦਿਆਂ ਵੱਡਾ ਸਿਆਸੀ ਸੰਕੇਤ ਦਿੱਤਾ ਹੈ। ਉਨ੍ਹਾਂ ਕਿਹਾ ਕਿ &ldquoਗਿੱਦੜਬਾਹਾ ਦੇ ਲੋਕ ਆਪਣੇ ਆਪ ਨੂੰ ਲਾਵਾਰਸ ਨਾ ਸਮਝਣ, ਬਾਦਲ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਜ਼ਰੂਰ ਇੱਥੋਂ ਚੋਣ ਲੜੇਗਾ।&rdquo ਸੁਖਬੀਰ ਨੇ ਇਹ ਵੀ ਇਸ਼ਾਰਾ ਕੀਤਾ ਕਿ ਉਹ ਖੁਦ ਗਿੱਦੜਬਾਹਾ ਤੋਂ ਚੋਣ ਲੜ ਸਕਦੇ ਹਨ, ਪਰ ਪੰਜਾਬ ਭਰਾਜ ਭਰ ਵਿੱਚ ਪ੍ਰਚਾਰ ਕਰਨ ਕਾਰਨ ਪਾਰਟੀ ਵਰਕਰਾਂ ਨੂੰ ਹੀ ਹਲਕੇ ਦੀ ਵਾਗਡੋਰ ਸੰਭਾਲਣੀ ਪਵੇਗੀ।
ਇਸੇ ਹਫ਼ਤੇ ਪਿੰਡ ਬਾਦਲ ਵਿੱਚ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਦੇ 98ਵੇਂ ਜਨਮ ਦਿਨ ਮੌਕੇ 70 ਫੁੱਟ ਉੱਚਾ ਬੁੱਤ ਵੀ ਉਦਘਾਟਨ ਕੀਤਾ ਗਿਆ ਸੀ। ਇਸ ਮੌਕੇ ਸੁਖਬੀਰ ਬਾਦਲ ਨੇ ਭਾਵੁਕ ਹੁੰਦਿਆਂ ਕਿਹਾ ਕਿ ਜੇਕਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਨਾ ਬਣਦੇ ,ਸਿਆਸਤ ਵਿਚ ਨਾ ਹੁੰਦੇ ਤਾਂ ਅੱਜ ਪੰਜਾਬ ਦਾ ਬਹੁਤ ਬੁਰਾ ਹਾਲ ਹੁੰਦਾ। ਪਿੰਡਾਂ ਦੀਆਂ ਸੜਕਾਂ-ਨਾਲੀਆਂ, ਦਾਣਾ ਮੰਡੀਆਂ, ਟਿਊਬਵੈਲ ਕੁਨੈਕਸ਼ਨ, ਆਟਾ-ਦਾਲ ਸਕੀਮ, ਬੁਢਾਪਾ ਪੈਨਸ਼ਨ, ਆਦਰਸ਼ ਸਕੂਲ, ਯੂਨੀਵਰਸਿਟੀਆਂ &ndash ਸਭ ਕੁਝ ਬਾਦਲ ਸਾਹਿਬ ਦੀਆਂ ਸਰਕਾਰਾਂ ਦੀ ਦੇਣ ਹੈ।&rdquo
ਸੁਖਬੀਰ ਨੇ ਸਪੱਸ਼ਟ ਕੀਤਾ ਕਿ ਜਿਹੜੇ ਅਕਾਲੀ ਲੀਡਰ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਜਾਂ ਕਾਂਗਰਸ ਵਿੱਚ ਗਏ ਸਨ, ਉਹ ਵਾਪਸ ਆਉਣ ਦੀਆਂ ਗੱਲਾਂ ਕਰ ਰਹੇ ਹਨ ਪਰ &ldquoਜਿਹੜਾ ਇੱਕ ਵਾਰ ਪਾਰਟੀ ਛੱਡ ਗਿਆ, ਉਹ ਵਾਪਸ ਨਹੀਂ ਆ ਸਕਦਾ।&rdquo ਇਸ ਨਾਲ ਪਾਰਟੀ ਵਿੱਚ ਵਾਪਸੀ ਦੀਆਂ ਅਫਵਾਹਾਂ ਤੇ ਪੂਰਾ ਵਿਰਾਮ ਲੱਗ ਗਿਆ।
ਗਿੱਦੜਬਾਹਾ ਤੋਂ ਸੁਖਬੀਰ ਖੁਦ ਲੜਨ ਦੀ ਸੰਭਾਵਨਾ
ਗਿੱਦੜਬਾਹਾ ਹਲਕਾ ਪ੍ਰਕਾਸ਼ ਸਿੰਘ ਬਾਦਲ ਦਾ ਪੁਰਾਣਾ ਗੜ੍ਹ ਰਿਹਾ ਹੈ। 2022 ਵਿੱਚ ਪਹਿਲੀ ਵਾਰ ਇੱਥੋਂ ਅਕਾਲੀ ਉਮੀਦਵਾਰ ਹਾਰਿਆ ਸੀ। ਸੁਖਬੀਰ ਨੇ ਕਿਹਾ, &ldquoਇਹ ਹਲਕਾ ਵੱਡੇ ਬਾਦਲ ਸਾਹਿਬ ਦਾ ਸੀ, ਹੈ ਤੇ ਰਹੇਗਾ।&rdquo ਜਦੋਂ ਲੋਕਾਂ ਨੇ ਹੱਥ ਉੱਚੇ ਕਰਕੇ ਸਮਰਥਨ ਦਿੱਤਾ ਤਾਂ ਸੁਖਬੀਰ ਨੇ ਮੁਸਕਰਾਉਂਦਿਆਂ ਕਿਹਾ, &ldquoਫੈਸਲਾ ਪੱਕਾ ਮੰਨ ਲਓ, ਪਰ ਪੰਜਾਬ ਭਰ ਦਾ ਪ੍ਰਚਾਰ ਵੀ ਕਰਨਾ ਪੈਣਾ ਏ, ਇਸ ਲਈ ਵਰਕਰਾਂ ਨੂੰ ਤਿਆਰ ਰਹਿਣਾ ਪਵੇਗਾ।&rdquo
ਇਸ ਨਾਲ ਸਵਾਲ ਉੱਠ ਰਿਹਾ ਹੈ ਕਿ ਕੀ ਸੁਖਬੀਰ ਆਪਣੀ ਪੁਰਾਣੀ ਸੀਟ ਜਲਾਲਾਬਾਦ (ਜਾਂ ਹੁਣ ਫ਼ਿਰੋਜ਼ਪੁਰ ਲੋਕ ਸਭਾ) ਛੱਡ ਕੇ ਗਿੱਦੜਬਾਹਾ ਆਉਣਗੇ? ਜਾਂ ਫਿਰ ਪਰਿਵਾਰ ਦਾ ਕੋਈ ਹੋਰ ਮੈਂਬਰ (ਜਿਵੇਂ ਧੀ ਹਰਸਿਮਰਤ ਕੌਰ ਬਾਦਲ ਜਾਂ ਪੁੱਤਰ ਅਨੰਤਵੀਰ ਸਿੰਘ) ਇੱਥੋਂ ਲੜੇਗਾ? ਸੂਤਰ ਦੱਸਦੇ ਹਨ ਕਿ ਸੁਖਬੀਰ ਖੁਦ ਗਿੱਦੜਬਾਹਾ ਲੜਨ ਦੇ ਹੱਕ ਵਿੱਚ ਹਨ ਤਾਂ ਜੋ ਪਿਤਾ ਦੀ ਪੁਰਾਣੀ ਸੀਟ ਨੂੰ ਮੁੜ ਜਿੱਤਿਆ ਜਾ ਸਕੇ।
70 ਫੁੱਟ ਵੱਡੇ ਬਾਦਲ ਦਾ ਬੁੱਤ ਤੇ ਸਦਭਾਵਨਾ ਦਿਵਸ
ਪਿੰਡ ਬਾਦਲ ਵਿੱਚ 8 ਦਸੰਬਰ ਨੂੰ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਦਾ 98ਵਾਂ ਜਨਮ ਦਿਨ &ldquoਸਦਭਾਵਨਾ ਦਿਵਸ&rdquo ਵਜੋਂ ਮਨਾਇਆ ਗਿਆ। ਸੁਖਬੀਰ ਬਾਦਲ, ਹਰਸਿਮਰਤ ਕੌਰ ਬਾਦਲ, ਮਨਪ੍ਰੀਤ ਬਾਦਲ, ਪ੍ਰਨੀਤ ਕੌਰ, ਅਭੈ ਚੌਟਾਲਾ, ਬਲਵਿੰਦਰ ਸਿੰਘ ਭੂੰਦੜ, ਹਰਜਿੰਦਰ ਸਿੰਘ ਧਾਮੀ ਸਣੇ ਸੈਂਕੜੇ ਆਗੂ ਮੌਜੂਦ ਸਨ।
ਸੁਖਬੀਰ ਨੇ ਕਿਹਾ, &ldquoਮੈਂ ਬਹੁਤ ਖੁਸ਼ਕਿਸਮਤ ਹਾਂ ਜੋ ਮਹਾਨ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤਰ ਹਾਂ। ਉਨ੍ਹਾਂ ਵਾਂਗ ਪੰਥ ਤੇ ਪੰਜਾਬ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ।&rdquo ਇਸ ਮੌਕੇ 70 ਫੁੱਟ ਉੱਚਾ ਬੁੱਤ ਵੀ ਉਦਘਾਟਨ ਕੀ ਕੀਤਾ ਗਿਆ ਜਿਸ ਨੂੰ ਬਾਦਲ ਪਰਿਵਾਰ ਨੇ ਆਪਣੇ ਖ਼ਰਚੇ ਤੇ ਬਣਵਾਇਆ ਹੈ।
Box
ਵੱਡੇ ਬਾਦਲ ਦੇ ਸਿਆਸੀ ਜੀਵਨ ਉਪਰ ਝਾਤ ,ਵਿਵਾਦਾਂ ਵਾਲਾ ਵੀ ਸਿਆਸੀ ਜੀਵਨ ਰਿਹਾ
*ਪ੍ਰਕਾਸ਼ ਸਿੰਘ ਬਾਦਲ &ndash ਪੰਜਾਬ ਦੇ ਸਭ ਤੋਂ ਲੰਬੇ ਸਮੇਂ ਤੱਕ ਮੁੱਖ ਮੰਤਰੀ
5 ਵਾਰ ਮੁੱਖ ਮੰਤਰੀ (1970-71, 1977-80, 1997-2002, 2007-12, 2012-17)
* 43 ਸਾਲ ਦੀ ਉਮਰ ਵਿੱਚ ਭਾਰਤ ਦੇ ਸਭ ਤੋਂ ਨੌਜਵਾਨ ਮੁੱਖ ਮੰਤਰੀ
ਤੇ 90 ਸਾਲ ਦੀ ਉਮਰ ਵਿੱਚ ਸਭ ਤੋਂ ਬਜ਼ੁਰਗ ਮੁੱਖ ਮੰਤਰੀ
*1969 ਤੋਂ 2017 ਤੱਕ ਲੰਬੀ ਸੀਟ ਤੋਂ ਕਦੇ ਨਹੀਂ ਹਾਰੇ (2022 ਵਿੱਚ ਹਾਰੇ)
*ਅਕਾਲੀ ਦਲ-ਭਾਜਪਾ ਗਠਜੋੜ ਨੂੰ 1997 ਤੋਂ 2017 ਤੱਕ ਸੱਤਾ ਵਿੱਚ ਰੱਖਿਆ
*ਪੰਜਾਬ ਵਿੱਚ ਸੜਕਾਂ, ਸਕੂਲ, ਪੈਨਸ਼ਨ, ਤੇ ਆਟਾ-ਦਾਲ ਸਕੀਮਾਂ ਦੇ ਜਨਕ ਮੰਨੇ ਜਾਂਦੇ ਹਨ
ਪਰ ਉਨ੍ਹਾਂ ਦੀ ਵਿਰਾਸਤ ਤੇ ਵਿਵਾਦ ਵੀ ਰਹੇ। 2015 ਦੀਆਂ ਬੇਅਦਬੀ ਘਟਨਾਵਾਂ ਤੇ ਪੁਲਿਸ ਗੋਲੀਕਾਂਡ ਕਾਰਨ ਅਕਾਲ ਤਖ਼ਤ ਨੇ ਦਸੰਬਰ 2024 ਵਿੱਚ ਉਨ੍ਹਾਂ ਨੂੰ ਦਿੱਤਾ &ldquoਫ਼ਖਰ-ਏ-ਕੌਮ&rdquo ਖ਼ਿਤਾਬ ਵਾਪਸ ਲੈ ਲਿਆ ਸੀ। ਫਿਰ ਵੀ ਬਾਦਲ ਪਰਿਵਾਰ ਲਈ ਉਹ ਅੱਜ ਵੀ &ldquoਪੰਜਾਬ ਦੇ ਸਿਆਸੀ ਬਿਲਡਰ&rdquo ਹਨ।
Box
ਸੁਖਬੀਰ ਵੱਡੇ ਬਾਦਲ ਨੂੰ ਰੋਲ ਮਾਡਲ ਵਜੋ ਅਪਨਾਕੇ ਉਤਰਨਗੇ ਚੋਣਾਂ ਵਿਚ
ਸੁਖਬੀਰ ਬਾਦਲ ਦੀਆਂ ਤਾਜ਼ਾ ਗੱਲਾਂ ਤੋਂ ਸਾਫ਼ ਹੈ ਕਿ ਅਕਾਲੀ ਦਲ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪੁਰਾਣੀਆਂ ਸੀਟਾਂ ਤੇ ਪੁਰਾਣੇ ਨਾਅਰਿਆਂ ਨਾਲ ਮੁੜ ਮੈਦਾਨ ਵਿੱਚ ਉਤਰਨਾ ਚਾਹੁੰਦਾ ਹੈ। &ldquoਪੰਜਾਬ ਦਾ ਵਿਕਾਸ ਸਿਰਫ਼ ਅਕਾਲੀ-ਭਾਜਪਾ ਸਰਕਾਰਾਂ ਨੇ ਕੀਤਾ&rdquo ਵਾਲਾ ਨਾਅਰਾ ਮੁੜ ਗੂੰਜ ਰਿਹਾ ਹੈ।
ਗਿੱਦੜਬਾਹਾ ਦੇ ਲੋਕਾਂ ਨੇ ਹੱਥ ਉੱਚੇ ਕਰਕੇ ਵਾਅਦਾ ਕੀਤਾ ਕਿ &ldquoਜਦੋਂ ਵੀ ਬਾਦਲ ਪਰਿਵਾਰ ਦਾ ਉਮੀਦਵਾਰ ਆਵੇਗਾ, ਅਸੀਂ ਪੂਰਾ ਜ਼ੋਰ ਲਾਵਾਂਗੇ।&rdquo ਕੀ ਇਸ ਨਾਲ 2027 ਦੀਆਂ ਚੋਣਾਂ ਵਿੱਚ ਬਾਦਲ ਪਰਿਵਾਰ ਦੀ ਵਾਪਸੀ ਦਾ ਸਿਲਸਿਲਾ ਫਿਰ ਸ਼ੁਰੂ ਹੋਣ ਵਾਲਾ ਜਾਪਦਾ ਹੈ। ਇਹ ਅਹਿਮ ਸੁਆਲ ਸਮੇਂਂ ਦੇ ਗਰਭ ਵਿਚ ਲੁਕਿਆ ਹੈ