ਚੀਨ ਦਾ ਵਪਾਰ ਨਵੰਬਰ ’ਚ 1000 ਅਰਬ ਡਾਲਰ ਪਾਰ
_09Dec25063951AM.jpg)
ਚੀਨ ਦੀ ਬਰਾਮਦ ਵਿੱਚ ਨਵੰਬਰ ਦੌਰਾਨ ਵਾਧਾ ਦਰਜ ਕੀਤਾ ਗਿਆ। 2025 ਵਿੱਚ ਉਸ ਦਾ ਵਪਾਰ ਪਹਿਲੀ ਵਾਰ 1000 ਅਰਬ ਡਾਲਰ ਤੋਂ ਵਧ ਹੋ ਗਿਆ ਹੈ। ਨਵੰਬਰ ਵਿੱਚ ਚੀਨ ਦੀ ਕੁਲ ਬਰਾਮਦ 5.9 ਫੀਸਦੀ ਅਤੇ ਦਰਾਮਦ ਵਿੱਚ ਕਰੀਬ ਦੋ ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ ਹਾਲਾਂਕਿ ਅਮਰੀਕਾ ਨੂੰ ਚੀਨੀ ਬਰਾਮਦ ਵਿੱਚ 29 ਫੀਸਦੀ ਦੀ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਦੱਖਣ ਪੂਰਵੀ ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕਾ ਸਮੇਤ ਹੋਰਨਾਂ ਮੁਲਕਾਂ ਦੀ ਬਰਾਮਦ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਚੀਨ ਦੀ ਬਰਾਮਦ ਅਕਤੂਬਰ ਵਿੱਚ ਇਕ ਫੀਸਦੀ ਤੋਂ ਵੱਧ ਡਿੱਗ ਗਈ ਸੀ ਪਰ ਨਵੰਬਰ ਵਿੱਚ ਇਸ ਦਾ ਪ੍ਰਦਰਸ਼ਨ ਵਧੀਆ ਰਿਹਾ। ਨਵੰਬਰ ਵਿੱਚ ਬਰਾਮਦ 330.3 ਅਰਬ ਡਾਲਰ ਰਿਹਾ ਜੋ ਅਰਥ ਸ਼ਾਸਤਰੀਆਂ ਦੇ ਅਨੁਮਾਨ ਤੋਂ ਵਧ ਹੈ। ਨਵੰਬਰ ਵਿੱਚ ਦਰਾਮਦ ਕੁਲ 218.6 ਅਰਬ ਡਾਲਰ ਰਹੀ।