ਮਮਦਾਨੀ ਵੱਲੋਂ ਪਰਵਾਸੀਆਂ ਨੂੰ ਸੁਰੱਖਿਆ ਦਾ ਭਰੋਸਾ
_09Dec25064136AM.jpg)
ਨਿਊਯਾਰਕ ਸ਼ਹਿਰ ਦੇ ਨਵੇਂ ਚੁਣੇ ਮੇਅਰ ਜ਼ੋਹਰਾਨ ਮਮਦਾਨੀ ਨੇ ਸੋਸ਼ਲ ਮੀਡੀਆ &rsquoਤੇ ਵੀਡੀਓ ਸਾਂਝੀ ਕਰ ਕੇ ਪਰਵਾਸੀਆਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਅਮਰੀਕੀ ਇਮੀਗਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟ (ਆਈ ਸੀ ਈ) ਦੇ ਏਜੰਟ ਨਾਲ ਗੱਲ ਕਰਨ ਜਾਂ ਉਨ੍ਹਾਂ ਦੀ ਗੱਲ ਮੰਨਣ ਤੋਂ ਇਨਕਾਰ ਕਰਨ ਦਾ ਅਧਿਕਾਰ ਹੈ।
ਮੇਅਰ ਮਮਦਾਨੀ ਨੇ ਸ਼ਹਿਰ ਦੇ 30 ਲੱਖ ਪਰਵਾਸੀਆਂ ਦੀ ਸੁਰੱਖਿਆ ਦਾ ਅਹਿਦ ਲੈਂਦਿਆਂ ਕਿਹਾ, &lsquo&lsquoਜੇ ਤੁਸੀਂ ਆਪਣੇ ਹੱਕਾਂ ਬਾਰੇ ਜਾਣਦੇ ਹੋ ਤਾਂ ਅਸੀਂ ਸਾਰੇ ਮਿਲ ਕੇ ਆਈ ਸੀ ਈ ਦਾ ਟਾਕਰਾ ਕਰ ਸਕਦੇ ਹਾਂ।&rsquo&rsquo ਉਨ੍ਹਾਂ ਸਪੱਸ਼ਟ ਕੀਤਾ ਕਿ ਲੋਕ ਫੈਡਰਲ ਏਜੰਟ ਨਾਲ ਗੱਲ ਨਾ ਕਰਨ ਦਾ ਬਦਲ ਚੁਣ ਸਕਦੇ ਹਨ, ਉਨ੍ਹਾਂ ਦੀ ਵੀਡੀਓ ਬਣਾ ਸਕਦੇ ਹਨ ਅਤੇ ਜੇ ਏਜੰਟ ਕੋਲ ਜੱਜ ਦਾ ਦਸਤਖ਼ਤ ਕੀਤਾ ਨਿਆਂਇਕ ਵਾਰੰਟ ਨਹੀਂ ਹੈ ਤਾਂ ਨਿੱਜੀ ਸਥਾਨ ਅੰਦਰ ਦਾਖ਼ਲ ਹੋਣ ਦੀ ਉਸ ਦੀ ਮੰਗ ਨਕਾਰ ਸਕਦੇ ਹਨ। ਉਨ੍ਹਾਂ ਕਿਹਾ, &lsquo&lsquoਆਈ ਸੀ ਈ ਨੂੰ ਤੁਹਾਡੇ ਨਾਲ ਝੂਠ ਬੋਲਣ ਦੀ ਕਾਨੂੰਨੀ ਇਜਾਜ਼ਤ ਹੈ ਪਰ ਤੁਹਾਨੂੰ ਚੁੱਪ ਰਹਿਣ ਦਾ ਹੱਕ ਹੈ।&rsquo&rsquo ਉਨ੍ਹਾਂ ਭਰੋਸਾ ਦਿੱਤਾ ਕਿ ਨਿਊਯਾਰਕ ਹਮੇਸ਼ਾ ਪਰਵਾਸੀਆਂ ਦਾ ਸਵਾਗਤ ਕਰੇਗਾ ਤੇ ਉਨ੍ਹਾਂ ਦੇ ਅਧਿਕਾਰਾਂ ਦੀ ਰਾਖੀ ਕਰੇਗਾ।