ਹੇਮਾ ਮਾਲਿਨੀ ਨੇ ਦਿੱਲੀ ‘ਚ ਰੱਖੀ ਧਰਮਿੰਦਰ ਦੀ ਪ੍ਰਾਰਥਨਾ ਸਭਾ

ਅਦਾਕਾਰ ਧਰਮਿੰਦਰ ਦੀ ਯਾਦ ਵਿੱਚ ਉਨ੍ਹਾਂ ਦੇ ਦੋਵੇਂ ਪੁੱਤਰਾਂ ਸੰਨੀ ਅਤੇ ਬੌਬੀ ਦਿਓਲ ਨੇ ਉਨ੍ਹਾਂ ਦੀ ਯਾਦ ਵਿੱਚ ਆਯੋਜਿਤ ਇੱਕ ਪ੍ਰਾਰਥਨਾ ਸਭਾ ਵਿੱਚ &ldquoਸੈਲੀਬ੍ਰੇਸ਼ਨ ਆਫ ਲਈਫ&rdquo ਈਵੈਂਟ ਦਾ ਆਯੋਜਨ ਕੀਤਾ। ਇਸ ਵਿੱਚ ਹੀ-ਮੈਨ ਨੂੰ ਸੰਗੀਤਕ ਸ਼ਰਧਾਂਜਲੀ ਸ਼ਾਮਲ ਸੀ। ਹੇਮਾ ਮਾਲਿਨੀ ਨੇ ਧਰਮਿੰਦਰ ਨਾਲ ਆਪਣੇ ਘਰ ਵਿਚ ਇੱਕ ਸਾਦਗੀ ਨਾਲ ਪ੍ਰਾਰਥਨਾ ਸਭਾ ਰੱਖੀ। ਇਸ ਤੋਂ ਬਾਅਦ 8 ਦਸੰਬਰ ਨੂੰ ਮਰਹੂਮ ਅਦਾਕਾਰ ਦੀ ਬਰਥ ਐਨੀਵਰਸਰੀ ਮਨਾਈ ਗਈ। ਹੁਣ 11 ਦਸੰਬਰ ਨੂੰ ਹੇਮਾ ਮਾਲਿਨੀ ਨੇ ਦਿੱਲੀ ਵਿੱਚ ਧਰਮਿੰਦਰ ਲਈ ਇੱਕ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ।

ਹੇਮਾ ਮਾਲਿਨੀ ਨੇ ਆਪਣੀਆਂ ਦੋਵੇਂ ਧੀਆਂ ਈਸ਼ਾ ਦਿਓਲ ਅਤੇ ਅਹਾਨਾ ਦਿਓਲ ਦੇ ਨਾਲ ਅੱਜ ਧਰਮਿੰਦਰ ਦੀ ਯਾਦ ਵਿੱਚ ਇੱਕ ਪ੍ਰਾਰਥਨਾ ਸਭਾ ਰੱਖੀ। ਇਹ ਸਮਾਗਮ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ, ਜਨਪਥ, ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ ਗਿਆ।

ਈਸ਼ਾ ਦਿਓਲ ਅਤੇ ਹੇਮਾ ਮਾਲਿਨੀ ਨੇ ਮਰਹੂਮ ਅਦਾਕਾਰ ਦੀ ਫੋਟੋ &lsquoਤੇ ਫੁੱਲ ਚੜ੍ਹਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਪ੍ਰਾਰਥਨਾ ਸਭਾ ਵਿੱਚ ਈਸ਼ਾ ਦਿਓਲ ਸਫੈਦ ਰੰਗ ਦੇ ਸੂਟ ਵਿੱਚ ਨਜਰ ਆਈ, ਉਸ ਦੇ ਚਿਹਰੇ &lsquoਤੇ ਆਪਣੇ ਪਿਤਾ ਨੂੰ ਗੁਆਉਣ ਦਾ ਦੁੱਖ ਸਾਫ਼ ਦਿਖਾਈ ਦੇ ਰਿਹਾ ਸੀ। ਹੇਮਾ ਮਾਲਿਨੀ ਨੇ ਵੀ ਆਪਣੇ ਮਰਹੂਮ ਪਤੀ ਨੂੰ ਸ਼ਰਧਾਂਜਲੀ ਦਿੱਤੀ।