ਵਿਨੇਸ਼ ਫੋਗਾਟ ਨੇ ਸੰਨਿਆਸ ਤੋਂ ਵਾਪਸੀ ਦਾ ਕੀਤਾ ਐਲਾਨ, 2028 ਦੇ ਲਾਸ ਏਂਜਲਸ ਓਲੰਪਿਕ ਖੇਡਣ ਦੀ ਪ੍ਰਗਟਾਈ ਇੱਛਾ
_12Dec25063307AM.jpg)
ਵਿਨੇਸ਼ ਫੋਗਾਟ ਨੇ ਸੰਨਿਆਸ ਵਾਪਸ ਲੈ ਕੇ ਕੁਸ਼ਤੀ ਵਿਚ ਪਰਤਣ ਦਾ ਫੈਸਲਾ ਲਿਆ ਹੈ। ਉਹ 2028 ਵਿਚ ਲਾਸ ਏਂਜਲਸ ਓਲੰਪਿਕ ਵਿਚ ਹਿੱਸਾ ਲੈਣਾ ਚਾਹੁੰਦੀ ਹੈ। ਵਿਨੇਸ਼ ਨੇ ਸੋਸ਼ਲ ਮੀਡੀਆ &lsquoਤੇ ਪੋਸਟ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ। ਵਿਨੇਸ਼ 2024 ਦੇ ਪੈਰਿਸ ਓਲੰਪਿਕ ਵਿਚ ਫਾਈਨਲ ਵਿਚ ਪਹੁੰਚਣ ਵਾਲੀ ਪਹਿਲੀ ਭਾਰਤੀ ਰੈਸਲਰ ਬਣੀ ਸੀ। ਹਾਲਾਂਕਿ ਫਾਈਨਲ ਤੋਂ ਪਹਿਲਾਂ ਉਨ੍ਹਾਂ ਦਾ 100 ਗ੍ਰਾਮ ਭਾਰ ਜ਼ਿਆਦਾ ਨਿਕਲਿਆ ਜਿਸ ਨਾਲ ਉਹ ਡਿਸਕੁਆਲੀਫਾਈ ਹੋ ਗਈ। ਇਸ ਦੇ ਬਾਅਦ ਉਨ੍ਹਾਂ ਨੇ ਰੈਸਲਿੰਗ ਨੂੰ ਅਲਵਿਦਾ ਕਹਿ ਦਿੱਤਾ। ਵਿਨੇਸ਼ ਹੁਣ ਹਰਿਆਣਾ ਦੇ ਜੁਲਾਨਾ ਤੋਂ ਕਾਂਗਰਸੀ ਵਿਧਾਇਕ ਹੈ।
ਵਿਨੇਸ਼ ਨੇ ਸੋਸ਼ਲ ਮੀਡੀਆ &lsquoਤੇ ਲਿਖਿਆ-ਲੋਕ ਪੁੱਛਦੇ ਰਹੇ ਕ ਿਕੀ ਪੈਰਿਸ ਅੰਤ ਸੀ। ਬਹੁਤ ਸਮੇਂ ਤੱਕ ਮੇਰੇ ਕੋਲ ਇਸ ਦਾ ਜਵਾਬ ਨਹੀਂ ਸੀ। ਮੈਨੂੰ ਮੈਟ ਤੋਂ, ਪ੍ਰੈਸ਼ਰ ਤੋਂ, ਉਮੀਦਾਂ ਤੋਂ ਇਥੋਂ ਤੱਕ ਕਿ ਆਪਣੇ ਸੁਪਨਿਆਂ ਤੋਂ ਵੀ ਦੂਰ ਜਾਣ ਦੀ ਲੋੜ ਸੀ। ਸਾਲਾਂ ਵਿਚ ਪਹਿਲੀ ਵਾਰ ਮੈਂ ਖੁਦ ਨੂੰ ਸਾਹ ਲੈਣ ਦਿੱਤਾ। ਮੈਂ ਆਪਣੇ ਸਫਰ ਦੇ ਬੋਝ ਨੂੰ ਸਮਝਣ ਲਈ ਸਮਾਂ ਲਿਆ-ਉਤਰਾਅ-ਚੜ੍ਹਾਅ, ਦਿਲ ਟੁੱਟਣਾ, ਤਿਆਗ, ਮੇਰੇ ਉਹ ਰੂਪ ਜਿਨ੍ਹਾਂ ਨੂੰ ਦੁਨੀਆ ਨੇ ਕਦੇ ਨਹੀਂ ਦੇਖਿਆ ਤੇ ਕਿਤੇ ਉਸ ਸੋਚ ਵਿਚ ਮੈਨੂੰ ਸੱਚ ਮਿਲਿਆ, ਮੈਨੂੰ ਅਜੇ ਵੀ ਇਹ ਖੇਡ ਪਸੰਦ ਹੈ। ਮੈਂ ਹੁਣ ਵੀ ਮੁਕਾਬਲਾ ਕਰਨਾ ਚਾਹੁੰਦੀ ਹਾਂ।