ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਭਾਰਤੀ ਨੂੰ 90 ਮਹੀਨੇ ਕੈਦ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਵਾਸ਼ਿੰਗਟਨ, ਡੀ ਸੀ ਵਿੱਚ ਇੱਕ ਯੂ ਐਸ ਡਿਸਟ੍ਰਿਕਟ ਜੱਜ ਨੇ ਬਜ਼ੁਰਗਾਂ ਨਾਲ ਫਰਾਡ ਸਾਜਿਸ਼ ਰਚਣ ਦੇ ਮਾਮਲੇ ਵਿੱਚ ਭਾਰਤੀ ਨਾਗਰਿਕ 38 ਸਾਲਾ ਲਿਗਨੇਸ਼ਕੁਮਾਰ ਐਚ ਪਟੇਲ ਨੂੰ 90 ਮਹੀਨੇ ਦੀ ਕੈਦ ਤੇ
20 ਲੱਖ ਡਾਲਰ ਤੋਂ ਵਧ ਦਾ ਜੁਰਮਾਨਾ ਲਾਇਆ ਹੈ। ਨਿਆਂ ਵਿਭਾਗ ਅਨੁਸਾਰ ਪਟੇਲ ਵੱਲੋਂ ਫਰਾਡ ਸਾਜਿਸ਼ ਵਿੱਚ ਨਿਭਾਈ ਭੂਮਿਕਾ ਕਾਰਨ ਬਜ਼ੁਰਗਾਂ ਨੂੰ 22 ਲੱਖ ਡਾਲਰ ਤੋਂ ਵਧ ਦਾ ਨੁਕਸਾਨ ਹੋਇਆ। ਪਟੇਲ ਤੇ ਉਸ ਦੇ ਸਾਥੀ ਆਪਣੇ ਆਪ ਨੂੰ ਲਾਅ ਇਨਫੋਰਸਮੈਂਟ ਜਾਂ ਸੰਘੀ ਅਫਸਰ ਦਸ ਕੇ ਬਜ਼ੁਰਗਾਂ ਨੂੰ ਧੋਖਾ ਦਿੰਦੇ ਸਨ। ਅਦਾਲਤੀ ਦਸਤਾਵੇਜਾਂ ਅਨੁਸਾਰ ਪਟੇਲ ਖੁਦ ਇਲੀਨੋਇਸ, ਮਿਸੂਰੀ, ਲੋਵਾ,ਮਿਸ਼ੀਗਨ ਤੇ ਵਿਸਕਾਨਸਿਨ ਵਿੱਚ ਬਜ਼ੁਰਗਾਂ ਦੇ ਘਰਾਂ ਵਿੱਚ ਗਿਆ ਤੇ ਉਨਾਂ ਕੋਲੋਂ ਧੋਖੇ ਨਾਲ ਪੈਸਾ ਤੇ ਸੋਨਾ ਲਿਆ।