ਵੀਰ ਬਾਲ ਦਿਵਸ’: ਸਾਹਿਬਜ਼ਾਦਿਆਂ ਦੀ ਲੀਗੇਸੀ ਹਿੰਦੁਸਤਾਨ ਦੇ ਹਰ ਕੋਨੇ ਪਹੁੰਚ ਰਹੀ ਹੈ

ਜੇਕਰ &lsquoਬਾਲ&rsquo ਸ਼ਬਦ ਨਾਲ ਸਾਹਿਬਜ਼ਾਦਿਆਂ ਦੇ ਮਾਣ&ndashਸਤਿਕਾਰ &rsquoਚ ਫ਼ਰਕ ਪੈਂਦਾ ਹੈ, ਤਾਂ ਫਿਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਅੱਜ ਵੀ &lsquoਬਾਲਾ ਪ੍ਰੀਤਮ&rsquo ਹਨ। ਸ੍ਰੀ ਦਸਮੇਸ਼ ਪਿਤਾ ਦੀ ਬਾਲ ਅਵਸਥਾ ਨੂੰ ਚਿਤਰਣ ਸਮੇਂ &lsquoਬਾਲਾ ਪ੍ਰੀਤਮ&rsquo ਅਤੇ &lsquoਬਾਲ ਗੋਬਿੰਦ ਰਾਏ&rsquo ਲਿਖਿਆ ਜਾਂਦਾ ਹੈ।
ਸਾਹਿਬਜ਼ਾਦਿਆਂ ਪ੍ਰਤੀ ਇਤਿਹਾਸਕ ਪ੍ਰਮਾਣਾਂ ਦੀ ਗੱਲ ਕਰੀਏ ਤਾਂ &lsquoਕਥਾ ਗੁਰੂ ਕੇ ਸੁਤਨ ਕੀ&rsquo ਵਿੱਚ ਭਾਈ ਦਨਾ ਸਿੰਘ &ldquoਬਾਲ ਬੁਲਾਇ ਲਏ ਜਬ ਹੀ ਤਬ ਆਨ ਅਦਾਲਤ ਬੀਚ ਪਠਾਏ&rdquo ਲਿਖ ਕੇ ਸਾਹਿਬਜ਼ਾਦਿਆਂ ਲਈ &lsquoਬਾਲ&rsquo ਸ਼ਬਦ ਦਾ ਹੀ ਪ੍ਰਯੋਗ ਕਰਦੇ ਹਨ। ਸਤਿਗੁਰਾਂ ਦੇ &lsquoਬਾਲਾ ਸਾਹਿਬ&rsquo ਦੇ ਨਾਮ &rsquoਤੇ ਭਾਰਤ ਅਤੇ ਪਾਕਿਸਤਾਨ ਵਿੱਚ ਕਈ ਗੁਰਦੁਆਰੇ ਮੌਜੂਦ ਹਨ।
ਭਾਈ ਗੁਰਦਾਸ ਜੀ ਗੁਰੂ ਨਾਨਕ ਦੇਵ ਜੀ ਦਾ ਬਿਰਤਾਂਤ ਸਿਰਜਣ ਸਮੇਂ &ldquoਆਖਣ ਸਿਧ ਸੁਣ ਬਾਲਿਆ ਅਪਣਾ ਨਾਂ ਤੁਮ ਦੇਹੁ ਬਤਾਈ॥&rdquo ਰਾਹੀਂ ਸਿੱਧਾਂ&ndashਜੋਗੀਆਂ ਵੱਲੋਂ ਗੁਰੂ ਨਾਨਕ ਦੇਵ ਜੀ ਨੂੰ &lsquoਬਾਲਾ&rsquo ਕਹਿ ਕੇ ਸੰਬੋਧਨ ਕਰਨ ਦੇ ਪ੍ਰਮਾਣ ਦਿੰਦੇ ਹਨ। ਜਨਮਸਾਖੀ ਵਿੱਚ ਵੀ &ldquoਸਿੱਧ ਪੁਛਣ ਸੁਣ ਬਾਲਿਆ ਕੌਣ ਸ਼ਕਤਿ ਤੁਹਿ ਏਥੇ ਲਿਆਈ&rdquo ਮਿਲਦਾ ਹੈ।
ਇੱਥੇ ਹੀ ਬੱਸ ਨਹੀਂ, ਗੁਰੂ ਨਾਨਕ ਦੇਵ ਜੀ ਖ਼ੁਦ ਵੀ ਆਪਣੀ ਬਾਣੀ ਵਿੱਚ ਸਿੱਧਾਂ ਵੱਲੋਂ ਆਪ ਜੀ ਨੂੰ &lsquoਬਾਲਾ&rsquo ਕਹਿ ਕੇ ਸੰਬੋਧਿਤ ਕਰਨ ਨੂੰ ਪ੍ਰਵਾਨ ਕਰਦੇ ਹਨ। ਮਿਸਾਲ ਵਜੋਂ, ਸਿੱਧ ਗੋਸ਼ਟੀ ਵਿੱਚ &ldquoਕਹ ਬੈਸਹੁ ਕਹ ਰਹੀਐ ਬਾਲੇ ਕਹ ਆਵਹੁ ਕਹ ਜਾਹੋ॥&rdquo ਅਤੇ &ldquoਬੋਲੈ ਨਾਨਕੁ ਸੁਣਹੁ ਤੁਮ ਬਾਲੇ॥&rdquo ਨੂੰ ਦੇਖਿਆ ਜਾ ਸਕਦਾ ਹੈ।
ਇਸ ਲਈ &lsquoਬਾਲ&rsquo ਸ਼ਬਦ ਸਾਹਿਬਜ਼ਾਦਿਆਂ ਦੇ ਸਤਿਕਾਰ ਜਾਂ ਮਹਾਨਤਾ ਵਿੱਚ ਕੋਈ ਕਮੀ ਜਾਂ ਘਾਟ ਨਹੀਂ ਲਿਆਉਂਦਾ, ਬਲਕਿ ਉਨ੍ਹਾਂ ਦੀ ਮਾਸੂਮ ਉਮਰ ਦੀ ਬਾਲ ਅਵਸਥਾ ਵਿੱਚ ਦਿੱਤੀ ਗਈ ਲਾਸਾਨੀ ਸ਼ਹਾਦਤ ਨੂੰ ਹੋਰ ਉਭਾਰਦਾ ਹੈ। &ldquoਸਾਹਿਬਜ਼ਾਦੇ ਬਾਬੇ ਸਨ, ਬਾਲ ਨਹੀਂ&rdquo ਵਾਲੀ ਦਲੀਲ ਵੀ ਤਰਕਸੰਗਤ ਨਹੀਂ ਹੈ, ਕਿਉਂਕਿ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਬਾਲ ਅਵਸਥਾ ਵਿੱਚ ਹੀ ਹੋਈਆਂ ਹਨ।
&lsquoਬਾਲ&rsquo ਕਹਿ ਕੇ ਸਾਹਿਬਜ਼ਾਦਿਆਂ ਨੂੰ ਆਮ ਬੱਚਿਆਂ ਦੀ ਸ਼੍ਰੇਣੀ ਵਿੱਚ ਲਿਆਉਣਾ ਕਿਵੇਂ ਹੋ ਸਕਦਾ ਹੈ? ਕੀ ਕਿਸੇ ਆਮ ਸਧਾਰਨ ਬੱਚੇ ਦਾ ਦੇਸ਼ ਪੱਧਰ &rsquoਤੇ ਕੋਈ ਦਿਹਾੜਾ ਮਨਾਇਆ ਜਾਂਦਾ ਹੈ?
ਯਾਦ ਕਰਾਵਾਂ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਰਾਸ਼ਟਰੀ ਪੱਧਰ &rsquoਤੇ ਮਨਾਉਣ ਸਬੰਧੀ ਸਿੱਖ ਪੰਥ ਵੱਲੋਂ ਕੀਤੀ ਗਈ ਚਿਰੋਕਣੀ ਅਤੇ ਪੁਰਜ਼ੋਰ ਮੰਗ ਦੇ ਚਲਦਿਆਂ, ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ 17 ਜਨਵਰੀ 2018 ਨੂੰ ਦਿੱਲੀ ਦੇ ਵਿਗਿਆਨ ਭਵਨ ਵਿੱਚ ਕਰਵਾਏ ਗਏ ਕੌਮੀ ਸੈਮੀਨਾਰ ਦੌਰਾਨ, ਜਿਸ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬੀ ਸਿਮਰਤੀ ਇਰਾਨੀ ਖ਼ਾਸ ਮਹਿਮਾਨ ਸਨ, ਖੁੱਲ੍ਹ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਦੇਸ਼ ਪੱਧਰ &rsquoਤੇ &lsquoਬਾਲ ਦਿਵਸ&rsquo ਵਜੋਂ ਮਨਾਉਣ ਦੀ ਵਕਾਲਤ ਕੀਤੀ ਗਈ ਸੀ।
ਇਸ ਸੈਮੀਨਾਰ ਵਿੱਚ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਅਕਾਲੀ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਵੀ.ਸੀ. ਡਾ. ਜਸਪਾਲ ਸਿੰਘ ਅਤੇ ਕੌਮੀ ਘਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਸਮੇਤ ਕਈ ਅਕਾਲੀ ਆਗੂ ਵੀ ਮੌਜ਼ੂਦ ਸਨ।
ਹਰ ਸਾਲ 14 ਨਵੰਬਰ ਨੂੰ ਪੰਡਿਤ ਜਵਾਹਰ ਲਾਲ ਨੇਹਰੂ ਦੇ ਜਨਮ ਦਿਨ ਨੂੰ &lsquoਬਾਲ ਦਿਵਸ&rsquo ਵਜੋਂ ਮਨਾਇਆ ਜਾਂਦਾ ਹੈ। ਇਸ ਦੇ ਸੰਦਰਭ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਕਰਦਿਆਂ ਹਰ ਸਾਲ 26 ਦਸੰਬਰ ਨੂੰ &lsquoਵੀਰ ਬਾਲ ਦਿਵਸ&rsquo ਵਜੋਂ ਮਨਾਉਣ ਦਾ ਐਲਾਨ ਕੀਤਾ। ਇਹ ਪਹਿਲੀ ਵਾਰ ਸੀ ਕਿ ਭਾਰਤੀ ਰਾਸ਼ਟਰ ਨੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਰਾਸ਼ਟਰੀ ਸਨਮਾਨ ਦੇ ਕੇ ਦੇਸ਼ ਪੱਧਰ &rsquoਤੇ ਸਵੀਕਾਰਿਆ।
ਜਿੱਥੋਂ ਤੱਕ ਪੰਥਕ ਪ੍ਰਵਾਨਗੀ ਦਾ ਸਵਾਲ ਹੈ, 9 ਜਨਵਰੀ 2022 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ &rsquoਤੇ ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਇਸ ਐਲਾਨ ਬਾਰੇ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਮੌਜੂਦ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉੱਥੇ ਗੁਰਪੁਰਬ ਮਨਾ ਰਹੀਆਂ ਸਿੱਖ ਸੰਗਤਾਂ ਨੂੰ ਜਾਣੂ ਕਰਵਾਇਆ, ਜਿਸ &rsquoਤੇ ਜੈਕਾਰਿਆਂ ਦੀ ਗੂੰਜ ਨਾਲ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਸਮੂਹਿਕ ਪ੍ਰਵਾਨਗੀ ਦਿੱਤੀ ਗਈ।
ਗੁਰਮਤਿ ਵਿਚਾਰਧਾਰਾ ਜਿੱਥੇ ਸਾਂਝੀਵਾਲਤਾ ਨੂੰ ਪ੍ਰਣਾਈ ਹੋਈ ਹੈ, ਉੱਥੇ ਹੀ ਜਬਰ&ndashਜ਼ੁਲਮ ਦਾ ਟਾਕਰਾ ਸਬਰ ਨਾਲ ਕਰਨ ਪ੍ਰਤੀ ਵੀ ਮਨੁੱਖ ਨੂੰ ਸੇਧ ਦਿੰਦੀ ਆਈ ਹੈ। ਧਰਮ ਦੇ ਨੇਕ ਸਿਧਾਂਤ ਤੋਂ ਭਟਕਣ ਦੀ ਬਜਾਏ ਮੌਤ ਨੂੰ ਤਰਜੀਹ ਦੇਣ ਵਾਲੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਅਤੇ ਆਦਰਸ਼ ਲੱਖਾਂ ਲੋਕਾਂ ਨੂੰ ਬਲ ਬਖ਼ਸ਼ਦੇ ਹਨ। ਉਹ ਕਦੇ ਵੀ ਬੇਇਨਸਾਫ਼ੀ ਅੱਗੇ ਨਹੀਂ ਝੁਕੇ। ਸਾਹਿਬਜ਼ਾਦਿਆਂ ਦੀ ਬਹਾਦਰੀ ਦੀ ਇਸ ਗਾਥਾ ਅਤੇ ਸਿੱਖਾਂ ਦੀ ਦੇਸ਼ ਅਤੇ ਸਮਾਜ ਪ੍ਰਤੀ ਵੱਡੀ ਭੂਮਿਕਾ ਨੂੰ ਦੇਸ਼ ਦੇ ਕੋਨੇ ਕੋਨੇ ਤੋਂ ਇਲਾਵਾ ਦੁਨੀਆ ਦੇ ਹਰ ਮੁਲਕ ਅਤੇ ਹਰ ਧਰਮ ਦੇ ਲੋਕਾਂ ਤੱਕ ਪਹੁੰਚਾਉਣ ਦੀ ਲੋੜ ਨੂੰ ਮਹਿਸੂਸ ਕਰਦਿਆਂ ਪ੍ਰਧਾਨ ਮੰਤਰੀ ਵੱਲੋਂ ਉਠਾਇਆ ਗਿਆ ਇਹ ਕਦਮ ਕੇਵਲ ਫ਼ਰਜ਼ ਸਮਝ ਕੇ ਹੀ ਨਹੀਂ ਸਗੋਂ ਸਿੱਖੀ ਪਿਆਰ ਨਾਲ ਪ੍ਰੇਰਿਤ ਹੈ। ਇਹ ਰਾਜਨੀਤੀ ਨਹੀਂ, ਸ਼ਹਾਦਤ ਨੂੰ ਨਮਨ ਹੈ।
ਸਿਆਸੀ ਖੇਤਰ &rsquoਚ ਇਹ ਸਾਡੇ ਲਈ ਇਕ ਵਿਡੰਬਣਾ ਹੈ ਕਿ ਜੋ ਸਾਡਾ ਵਿਰੋਧੀ ਹੈ ਉਹ ਕੁਝ ਵੀ ਚੰਗਾ ਕਿਵੇਂ ਕਰਦਾ ਹੈ, ਨੁਕਸ ਕੱਢਣਾ ਸਾਡਾ ਸੁਭਾਅ ਹੈ ਫਿਰ &rsquoਵੀਰ ਬਾਲ ਦਿਵਸ&rsquo &rsquoਤੇ ਹੀ ਕਿਉਂ ਨਹੀਂ? &rsquoਵੀਰ ਬਾਲ ਦਿਵਸ&rsquo ਦੇ ਨਾਮ ਬਦਲਣ &rsquoਤੇ ਵਿਚਾਰ ਹੋ ਸਕਦਾ ਹੈ, ਪਰ ਅਕਾਲੀ&ndashਭਾਜਪਾ ਗੱਠਜੋੜ ਟੁੱਟਣ ਤੋਂ ਬਾਅਦ ਅੱਜ ਜੋ ਮੰਗ ਉਠਵਾਈ ਜਾ ਰਹੀ ਹੈ, ਉਸ ਪਿੱਛੇ ਸਿਆਸੀ ਮੰਤਵ ਕਾਰਜਸ਼ੀਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਕੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ &lsquoਵੀਰ ਬਾਲ ਦਿਵਸ&rsquo ਨੂੰ ਲੈ ਕੇ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਪੱਤਰ ਲਿਖਣਾ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਲੀਡਰਸ਼ਿਪ ਦੇ ਨਿਕਾਰਾ ਹੋ ਚੁੱਕੇ ਹੋਣ ਦਾ ਸਬੂਤ ਨਹੀਂ ਦਿੰਦਾ? ਹੈਰਾਨੀ ਦੀ ਗੱਲ ਹੈ ਕਿ ਸਿਆਸੀ ਦਬਾਅ ਹੇਠ ਮਰਿਆਦਾ ਦੀਆਂ ਧੱਜੀਆਂ ਉਡਾ ਕੇ ਪੰਥਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਿਆਂ &lsquoਜਥੇਦਾਰੀ&rsquo &rsquoਤੇ ਕਾਬਜ਼ ਹੋਏ ਵਿਅਕਤੀ ਵੱਲੋਂ ਹੀ ਅੱਜ ਸਿੱਖ ਭਾਵਨਾਵਾਂ ਦੀ ਦੁਹਾਈ ਦਿੱਤੀ ਜਾ ਰਹੀ ਹੈ।
ਇੱਕ ਸਮਾਂ ਸੀ ਜਦੋਂ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਲੀਡਰਸ਼ਿਪ ਇੰਨੀ ਮਜ਼ਬੂਤ ਸੀ ਕਿ ਉਸ ਦੇ ਇੱਕ ਇਸ਼ਾਰੇ &rsquoਤੇ ਸਰਕਾਰਾਂ ਹਿੱਲ ਜਾਂਦੀਆਂ ਸਨ, ਪਰ ਅੱਜ ਹਾਲਾਤ ਇਹ ਹਨ ਕਿ ਜਥੇਦਾਰ ਨੂੰ ਅਕਾਲੀਆਂ ਦੇ ਸਿਆਸੀ ਮੰਤਵ ਦੀ ਪੂਰਤੀ ਲਈ ਵੀ ਪੰਜਾਬ ਦੇ ਸੰਸਦ ਮੈਂਬਰਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਮੈਂ ਤਾਂ ਕਹਾਂਗਾ ਕਿ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਆਪਣੀ ਰਾਜਨੀਤਿਕ ਨਾਕਾਮੀ ਨੂੰ ਛੁਪਾਉਣ ਲਈ &lsquoਵੀਰ ਬਾਲ ਦਿਵਸ&rsquo ਨੂੰ ਵਿਵਾਦਿਤ ਅਤੇ ਪੰਥਕ ਮੁੱਦਾ ਨਹੀਂ ਬਣਾਉਣਾ ਚਾਹੀਦਾ ਅਤੇ ਸਿਆਸੀ ਮਕਸਦਾਂ ਲਈ ਪੰਥ ਨੂੰ ਭੁਲੇਖੇ ਵਿੱਚ ਨਹੀਂ ਪਾਉਣਾ ਚਾਹੀਦਾ।
ਭਾਵੇਂ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦਾ ਸਨਮਾਨ ਪਹਿਲਾਂ ਵੀ ਸੀ, ਹੁਣ ਵੀ ਹੈ ਅਤੇ ਅੱਗੇ ਵੀ ਰਹੇਗਾ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਤਿੰਨ ਸਦੀਆਂ ਦੌਰਾਨ ਕਿਸੇ ਵੀ ਹਕੂਮਤ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਰਾਸ਼ਟਰੀ ਪੱਧਰ &rsquoਤੇ ਸਜਦਾ ਕਰਨ ਲਈ ਕੁਝ ਨਹੀਂ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਸਤਿਗੁਰਾਂ ਦੇ ਲਾਲਾਂ ਦੀ ਯਾਦ ਵਿੱਚ ਇਸ ਦਿਹਾੜੇ ਨੂੰ ਰਾਸ਼ਟਰ ਨੂੰ ਸਮਰਪਿਤ ਕਰਦਿਆਂ ਹਿੰਦੁਸਤਾਨ ਦੇ ਲੋਕਾਂ ਨੂੰ ਜਗਾਇਆ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਅਤੇ ਸ਼ਹਾਦਤਾਂ ਨੂੰ ਯਾਦ ਰੱਖਣ ਦਾ ਸੁਨੇਹਾ ਦਿੱਤਾ। ਹੁਣ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਰਕਾਰੀ ਤੌਰ &rsquoਤੇ ਸਮਾਗਮ ਮਨਾਏ ਜਾ ਰਹੇ ਹਨ। ਸਕੂਲਾਂ, ਕਾਲਜਾਂ, ਐਨ.ਸੀ.ਸੀ., ਐਨ.ਐੱਸ.ਐੱਸ. ਅਤੇ ਸਭਿਆਚਾਰਕ ਸੰਸਥਾਵਾਂ ਵਿੱਚ ਵਿਸ਼ੇਸ਼ ਪ੍ਰੋਗਰਾਮ ਕਰਵਾ ਕੇ ਬੱਚਿਆਂ ਨੂੰ ਸ਼ਹਾਦਤ, ਧਰਮ, ਸੱਚ ਅਤੇ ਰਾਸ਼ਟਰ ਪ੍ਰਤੀ ਫ਼ਰਜ਼ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਆਪਣੇ&ndashਆਪਣੇ ਹਲਕਿਆਂ ਵਿੱਚ ਵੀਰ ਬਾਲ ਦਿਵਸ ਮਨਾਉਣ ਸਬੰਧੀ ਪ੍ਰਭਾਵਸ਼ਾਲੀ ਸਮਾਗਮ ਕਰਨ ਦਾ ਸੱਦਾ ਦਿੱਤਾ, ਜਿਸ ਨੂੰ ਲੈ ਕੇ ਕਈ ਸੰਸਦ ਮੈਂਬਰ ਇਸ ਨੂੰ ਸੰਜੀਦਗੀ ਨਾਲ ਲੈਂਦਿਆਂ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸਮਾਗਮ ਕਰ ਰਹੇ ਹਨ।
ਕੇਂਦਰ ਸਰਕਾਰ ਵੱਲੋਂ ਵੀਰ ਬਾਲ ਦਿਵਸ ਰਾਹੀਂ ਸਿੱਖ ਇਤਿਹਾਸ ਦੇ ਇਸ ਮਹਾਨ ਸ਼ਹੀਦੀ ਅਧਿਆਇ ਨੂੰ ਪਾਠਕ੍ਰਮ ਅਤੇ ਰਾਸ਼ਟਰੀ ਚੇਤਨਾ ਦਾ ਹਿੱਸਾ ਬਣਾ ਕੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਕੇਵਲ ਸਿੱਖ ਧਰਮ ਹੀ ਨਹੀਂ, ਸਗੋਂ ਭਾਰਤ ਦੀ ਆਤਮਿਕ ਵਿਰਾਸਤ ਵਜੋਂ ਪੇਸ਼ ਕੀਤਾ ਗਿਆ ਹੈ।
ਪ੍ਰਤੀਕਾਤਮਿਕ ਨਹੀਂ, ਸਗੋਂ ਸੰਵੇਦਨਸ਼ੀਲ ਪਹੁੰਚ ਅਪਣਾ ਕੇ ਨਵੀਂ ਪੀੜ੍ਹੀ ਨੂੰ ਧਰਮ ਦੀ ਆਜ਼ਾਦੀ, ਅਨਿਆਏ ਵਿਰੁੱਧ ਖੜ੍ਹੇ ਹੋਣ ਅਤੇ ਦੇਸ਼-ਭਗਤੀ ਦੀ ਪ੍ਰੇਰਣਾ ਦੇਣ ਦਾ ਇਹ ਉਪਰਾਲਾ ਗੰਭੀਰ, ਸ਼ਰਧਾਪੂਰਵਕ ਅਤੇ ਸਿੱਖ ਮਰਿਆਦਾ ਅਨੁਸਾਰ ਹੈ, ਜਿਸ ਨਾਲ ਸਿੱਖ ਸਮਾਜ ਵਿੱਚ ਵਿਸ਼ਵਾਸ ਮਜ਼ਬੂਤ ਹੋਇਆ ਹੈ।
ਮੇਰਾ ਵਿਸ਼ਵਾਸ ਹੈ ਕਿ ਦੇਰੀ ਨਾਲ ਸਹੀ, ਪਰ ਭਾਰਤ ਸਰਕਾਰ ਦਾ ਇਹ ਕਦਮ ਇਤਿਹਾਸਕ ਨਿਆਂ ਵੱਲ ਇੱਕ ਢੁਕਵਾਂ ਉਪਰਾਲਾ ਹੈ। ਸਿੱਖ ਇਤਿਹਾਸ ਨੂੰ ਰਾਸ਼ਟਰੀ ਗੌਰਵ ਨਾਲ ਜੋੜਦਿਆਂ ਵੀਰ ਬਾਲ ਦਿਵਸ ਨੂੰ ਕੇਵਲ ਇੱਕ ਦਿਨ ਨਹੀਂ, ਸਗੋਂ ਰਾਸ਼ਟਰੀ ਚੇਤਨਾ ਦਾ ਅਟੁੱਟ ਹਿੱਸਾ ਬਣਾਇਆ ਗਿਆ ਹੈ। ਇਸ ਨਾਲ ਕੌਮ ਦਾ ਸਿਰ ਉੱਚਾ ਹੋਇਆ ਹੈ ਅਤੇ ਖ਼ਾਲਸੇ ਦੇ ਬੋਲ&ndashਬਾਲੇ ਨਾਲ ਸਿੱਖੀ ਦੀ ਪਛਾਣ ਹੋਰ ਮਜ਼ਬੂਤ ਹੋਵੇਗੀ।
ਸਾਹਿਬਜ਼ਾਦਿਆਂ ਦੇ ਇਸ ਸਨਮਾਨ ਲਈ ਪ੍ਰਧਾਨ ਮੰਤਰੀ ਮੋਦੀ ਸਿੱਖ ਭਾਈਚਾਰੇ ਵੱਲੋਂ ਧੰਨਵਾਦ ਦੇ ਪਾਤਰ ਹਨ। ਜੋ ਵੀ ਵਿਅਕਤੀ ਪੰਥ ਲਈ ਚੰਗਾ ਕਾਰਜ ਕਰਦਾ ਹੈ, ਉਸ ਦੀ ਹੌਸਲਾ ਅਫ਼ਜ਼ਾਈ ਅਤੇ ਸ਼ਲਾਘਾ ਹੋਣੀ ਚਾਹੀਦੀ ਹੈ&mdashਨਾ ਕਿ ਨੁਕਤਾਚੀਨੀ ਜਾਂ ਨਿੰਦਿਆ ਕਰਦਿਆਂ ਨਾਸ਼ੁਕਰਾ ਬਣਨਾ। ਸਾਨੂੰ ਇਸ ਗੱਲ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਔਰੰਗਜ਼ੇਬ ਨਾਲ ਲੱਖ ਵਿਰੋਧਾਂ ਦੇ ਬਾਵਜੂਦ, ਜ਼ਫ਼ਰਨਾਮੇ ਵਿੱਚ ਦਸਮ ਪਿਤਾ ਨੇ ਉਸ ਦੇ ਕੀਤੇ ਕੁਝ ਚੰਗੇ ਕੰਮਾਂ ਦੀ ਸਿਫ਼ਤ ਵੀ ਕੀਤੀ ਹੈ।
ਪ੍ਰਧਾਨ ਮੰਤਰੀ ਦੇ ਇਸ ਵੱਡੇ ਉਪਰਾਲੇ ਦਾ ਸਿੱਖ ਭਾਈਚਾਰੇ ਦੇ ਵੱਡੇ ਹਿੱਸੇ ਦੇ ਨਾਲ&ndashਨਾਲ ਸਿੱਖ ਬੁੱਧੀਜੀਵੀਆਂ, ਇਤਿਹਾਸਕਾਰਾਂ, ਸਾਹਿਤਕਾਰਾਂ ਅਤੇ ਪ੍ਰਚਾਰਕਾਂ ਨੇ ਭਰਪੂਰ ਸਵਾਗਤ ਕੀਤਾ ਹੈ। ਹਾਲਾਂਕਿ ਕੁਝ ਲੋਕ ਆਪਣੇ ਸਿਆਸੀ ਅਕਾਵਾਂ ਨੂੰ ਖ਼ੁਸ਼ ਕਰਨ ਲਈ ਨਾਮਕਰਨ &rsquoਤੇ ਇਤਰਾਜ਼ ਕਰਕੇ ਵਿਵਾਦ ਖੜ੍ਹਾ ਕਰਦਿਆਂ ਦੁੱਧ ਵਿੱਚ ਕਾਂਜੀ ਘੋਲਣ ਦੀ ਕੋਸ਼ਿਸ਼ ਕਰ ਰਹੇ ਹਨ।
ਸਾਹਿਬਜ਼ਾਦਿਆਂ ਦਾ ਸਨਮਾਨ &rsquoਤੇ ਰਾਜਨੀਤੀ ਨਾ ਕਰੀਏ ਅਤੇ ਨਾ ਹੀ ਐਨੇ ਬੇਸ਼ੁਕਰੇ ਤੇ ਬੇਈਮਾਨ ਬਣੀਏ। ਨਾ ਹੀ ਪ੍ਰਧਾਨ ਮੰਤਰੀ ਮੋਦੀ ਦੇ ਇਸ ਚੰਗੇ ਉਪਰਾਲੇ ਨੂੰ ਨਫ਼ਰਤ ਦੀ ਤੱਕੜੀ ਵਿੱਚ ਤੋਲ ਕੇ ਹੁੱਜਤਾਂ ਕਰੀਏ, ਸਗੋਂ ਉਨ੍ਹਾਂ ਨੂੰ ਹੋਰ ਉਤਸ਼ਾਹਿਤ ਕਰੀਏ ਤਾਂ ਜੋ ਸਿੱਖ ਪੰਥ ਲਈ ਸਹੀ ਫ਼ੈਸਲੇ ਲੈਣ ਵਿੱਚ ਉਨ੍ਹਾਂ ਨੂੰ ਦ੍ਰਿੜ੍ਹਤਾ ਤੇ ਮਜ਼ਬੂਤੀ ਮਿਲੇ।
ਸਾਨੂੰ ਮਾਣ ਅਤੇ ਚਾਅ ਹੋਣਾ ਚਾਹੀਦਾ ਹੈ ਕਿ ਗੁਰੂ ਦੇ ਲਾਲਾਂ ਦੀ ਘਾਲ&ndashਕਮਾਈ ਪ੍ਰਧਾਨ ਮੰਤਰੀ ਦੇ ਇਸ ਅਤਿ ਪਵਿੱਤਰ ਉਪਰਾਲੇ &lsquoਵੀਰ ਬਾਲ ਦਿਵਸ&rsquo ਰਾਹੀਂ ਹਿੰਦੁਸਤਾਨ ਦੇ ਹਰ ਨੁੱਕਰ ਤੱਕ ਪਹੁੰਚ ਰਹੀ ਹੈ। ਭਾਰਤ ਸਰਕਾਰ ਵੱਲੋਂ ਵੀਰ ਬਾਲ ਦਿਵਸ ਮਨਾਉਣ ਪ੍ਰਤੀ ਹੁਣ ਤੱਕ ਦੀ ਭੂਮਿਕਾ ਇਤਿਹਾਸਕ, ਸੰਵੇਦਨਸ਼ੀਲ ਅਤੇ ਰਾਸ਼ਟਰੀ ਪੱਧਰ &rsquoਤੇ ਅਤਿ ਮਹੱਤਵਪੂਰਨ ਰਹੀ ਹੈ।
ਹਾਂ ਇਹ ਬੇਨਤੀ ਹੈ ਜਰੂਰ ਹੈ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ &rsquoਵੀਰ ਬਾਲ ਦਿਵਸ&rsquo ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਨੂੰ ਵੀ ਭਾਵ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਕੀਤਾ ਜਾਵੇ।
&mdash ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ
ਬੁਲਾਰਾ, ਪੰਜਾਬ ਭਾਜਪਾ ਅਤੇ ਸਿੱਖ ਚਿੰਤਕ
ਮੋਬਾਇਲ: 9781355522