ਸਿੱਖ ਸਪੋਰਟਸ ਐਸੋਸੀਏਸ਼ਨ ਵੱਲੋਂ ਵੱਖ-ਵੱਖ ਖੇਤਰ ਚ ਨਾਮਨਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ

ਲੈਸਟਰ (ਇੰਗਲੈਂਡ (ਸੁਖਜਿੰਦਰ ਸਿੰਘ ਢੱਡੇ)-ਸਿੱਖ ਸਪੋਰਟਸ ਐਸੋਸੀਏਸ਼ਨ ਲੈਸਟਰ ਯੂ ਕੇ ਵੱਲੋਂ ਖੇਡਾਂ ਦੇ ਖੇਤਰ ਅਤੇ ਹੋਰ ਸਮਾਜ ਸੇਵੀ ਗਤੀਵਿਧੀਆਂ ਚ ਸੇਵਾ ਨਿਭਾਉਣ ਵਾਲੀਆ ਸ਼ਖ਼ਸੀਅਤਾਂ ਦਾ ਵੱਡੇ ਪੱਧਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਸਿੱਖ ਸਪੋਰਟਸ ਐਸੋਸੀਏਸ਼ਨ ਦੇ ਪ੍ਰਧਾਨ ਪਿਆਰਾ ਸਿੰਘ ਕਲੇਰ ਅਤੇ ਜਨਰਲ ਸਕੱਤਰ ਗੁਰਿੰਦਰ ਸਿੰਘ ਸਮਰਾ ਨੇ ਦੱਸਿਆ ਕਿ ਹਰ ਸਾਲ ਸਿੱਖ ਸਪੋਰਟਸ ਐਸੋਸੀਏਸ਼ਨ ਵੱਲੋਂ ਲੈਸਟਰ ਵਿਖੇ ਵੱਡੇ ਪੱਧਰ ਤੇ ਖੇਡ ਟੂਰਨਾਮੈਂਟ ਕਰਵਾਏ ਜਾਂਦੇ ਹਨ ਅਤੇ ਖੇਡਾਂ ਵਿੱਚ ਜੇਤੂ ਰਹਿਣ ਵਾਲੇ ਖਿਡਾਰਿਆਂ ਨੂੰ ਮੌਕੇ ਤੇ ਇਨਾਮ ਤਕਸੀਮ ਕੀਤੇ ਜਾਂਦੇ ਹਨ। ਇਸ ਮੌਕੇ ਤੇ ਸੀਨੀਅਰ ਅਕਾਲੀ ਆਗੂ ਅਤੇ ਸਮਾਜ ਸੇਵੀ ਕਾਰਜਾਂ ਚ ਸੇਵਾ ਨਿਭਾਉਣ ਵਾਲੇ ਮੁਖਤਿਆਰ ਸਿੰਘ ਝੰਡੇਰ ਅਤੇ ਉਹਨਾਂ ਬਰਤਾਨੀਆ ਪੁਲਿਸ ਵਿੱਚ ਸੇਵਾ ਨਿਭਾ ਰਹੀ ਬੇਟੀ ਹਰਕਵਲ ਕੌਰ ਸਮੇਤ ਗੁਰਜੰਤ ਸਿੰਘ, ਹਿੰਮਤ ਸਿੰਘ ਗਿੱਲ, ਅਸਵੀਰ ਸਿੰਘ ਜੋਹਲ, ਨਿਤਪ੍ਰੀਤ ਸਿੰਘ, ਤਰਨਜੀਤ ਸਿੰਘ ਵਾਲੀਆ, ਬਲਿੰਦਰ ਸਿੰਘ ਸਮਰਾ, ਅਮਰਜੀਤ ਸਿੰਘ, ਗੁਰਵਿੰਦਰ ਸਿੰਘ ਬਸਰਾ, ਮਨਜੀਤ ਸਿੰਘ, ਨਿਰਮਲ ਸਿੰਘ, ਮਨਜੀਤ ਸਿੰਘ, ਜਗਤਾਰ ਸਿੰਘ, ਰਘਬੀਰ ਸਿੰਘ, ਨਸਿੱਤਰ ਸਿੰਘ, ਸੁਰਜੀਤ ਕੌਰ ਰਾਏ, ਜਸਬੀਰ ਕੌਰ ਮਾਨ, ਰਜਿੰਦਰ ਕੌਰ ਤੱਖੜ, ਦੀਦਾਰ ਕੌਰ, ਅਵਤਾਰ ਸਿੰਘ, ਕੇਵਲ ਸਿੰਘ ਮਾਨ, ਹਰਭਜਨ ਸਿੰਘ, ਸੁਖਦੇਵ ਸਿੰਘ ਸੰਘਾ, ਲਾਲ ਸਿੰਘ, ਅਜੈਬ ਸਿੰਘ, ਅਜਮੇਰ ਸਿੰਘ ਬਸਰਾ ਸਮੇਤ ਹੋਰਨਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਗੁਰਜੀਤ ਸਿੰਘ ਸਮਰਾ, ਲਖਵਿੰਦਰ ਸਿੰਘ ਜੌਹਲ, ਕਸ਼ਮੀਰ ਸਿੰਘ ਖਾਲਸਾ, ਓਡਬੀ ਵਿੰਗਸਟਨ ਕੌਂਸਲ ਦੀ ਮੇਅਰ ਜਸਵੀਰ ਕੌਰ ਚੌਹਾਨ, ਲੈਸਟਰ ਸਿਟੀ ਕੌਂਸਲ ਦੇ ਸਾਬਕਾ ਲੋਡ ਮੇਅਰ ਦੀਪਕ ਜਹਾਜ, ਹਰਭਜਨ ਸਿੰਘ ਢਾਡੀ, ਐਸ ਪੀ ਸਿੰਘ, ਸੁਖਦੇਵ ਸਿੰਘ ਬਾਸਲ, ਗੁਰਿੰਦਰ ਕੌਰ, ਸਮੇਤ ਵੱਡੀ ਗਿਣਤੀ ਚ ਲੈਸਟਰ ਅਤੇ ਆਸ ਪਾਸ ਦੇ ਲੋਕ ਹਾਜ਼ਿਰ ਸਨ।ਇਸ ਮੌਕੇ ਤੇ ਸਿੱਖ ਸਪੋਰਟਸ ਐਸੋਸੀਏਸ਼ਨ ਵੱਲੋਂ ਇਕੱਤਰ ਹੋਏ ਵੱਡੀ ਗਿਣਤੀ ਚ ਲੈਸਟਰ ਅਤੇ ਹੋਰ ਆਸ ਪਾਸ ਦੇ ਪਤਵੰਤਿਆਂ ਨੂੰ ਰਾਤ ਦਾ ਭੋਜਨ ਵੀ ਦਿੱਤਾ ਗਿਆ।