ਮੇਰਠ ਵਿੱਚ ਸਿੱਖ ਵਿਦਿਆਰਥੀ ਨਾਲ ਨਸਲਵਾਦੀ ਵਰਤਾਰਾ

*ਪੱਗ ਉਤਾਰੀ, ਕੁੱਟਮਾਰ ਕੀਤੀ &ndash ਕੀ ਭਾਰਤ ਵਿੱਚ ਸਿੱਖ ਵਿਰੋਧੀ ਨਸਲਵਾਦ ਵਧ ਰਿਹਾ ਹੈ?
ਮੇਰਠ &ndash ਉੱਤਰ ਪ੍ਰਦੇਸ਼ ਦੇ ਮੇਰਠ ਸ਼ਹਿਰ ਵਿੱਚ ਇੱਕ ਸਿੱਖ ਵਿਦਿਆਰਥੀ ਨਾਲ ਹੋਇਆ ਨਸਲਵਾਦ ਵਰਤਾਰਾ, ਧਾਰਮਿਕ ਅਪਮਾਨ ਅਤੇ ਮਾਰਕੁਟ ਦੀ ਘਟਨਾ ਨੇ ਪੂਰੇ ਦੇਸ਼ ਵਿੱਚ ਚਰਚਾ ਛੇੜ ਦਿੱਤੀ ਹੈ। ਸਨਾਤਨ ਧਰਮ ਇੰਟਰ ਕਾਲਜ ਵਿੱਚ ਪੜ੍ਹਦੇ 12ਵੀਂ ਜਮਾਤ ਦੇ ਵਿਦਿਆਰਥੀ ਸਰਬਜੀਤ ਸਿੰਘ ਨੂੰ ਉਸਦੇ ਜਮਾਤੀਆਂ ਨੇ ਨਾ ਸਿਰਫ਼ ਬੁਰੀ ਤਰ੍ਹਾਂ ਕੁੱਟਿਆ, ਸਗੋਂ ਉਸਦੀ ਪਗ ਉਤਾਰ ਕੇ ਕੇਸ ਵੀ ਖਿੱਚੇ ਅਤੇ ਨਸਲਵਾਦੀ ਸ਼ਬਦਾਂ ਨਾਲ ਅਪਮਾਨਿਤ ਕੀਤਾ। ਇਹ ਘਟਨਾ 16 ਅਕਤੂਬਰ ਨੂੰ ਵਾਪਰੀ ਸੀ, ਪਰ ਹੁਣ ਪੀੜਤ ਦੇ ਪਿਤਾ ਜਗਦੇਵ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਪੰਜ ਨਾਮਜ਼ਦ ਅਤੇ ਤਿੰਨ-ਚਾਰ ਅਣਪਛਾਤੇ ਵਿਦਿਆਰਥੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਇਸ ਘਟਨਾ ਨੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ ।
ਪੀੜਤ ਵਿਦਿਆਰਥੀ ਸਰਬਜੀਤ ਸਿੰਘ ਦੇ ਪਿਤਾ ਜਗਦੇਵ ਸਿੰਘ, ਜੋ ਭਵਾਨਪੁਰ ਖੇਤਰ ਦੇ ਪਿੰਡ ਪੰਚਗਾਂਵ ਪੱਟੀ ਦੇ ਵਾਸੀ ਹਨ, ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸਨਾਤਨ ਧਰਮ ਇੰਟਰ ਕਾਲਜ ਵੈਸਟ ਐਂਡ ਰੋਡ ਵਿੱਚ 12ਵੀਂ ਜਮਾਤ ਦਾ ਵਿਦਿਆਰਥੀ ਹੈ। ਕਾਲਜ ਵਿੱਚ ਵਿਦਿਆਰਥੀਆਂ ਦਾ ਇੱਕ ਨਸਲਵਾਦੀ ਗੁੱਟ ਲੰਮੇ ਸਮੇਂ ਤੋਂ ਸਰਬਜੀਤ ਨੂੰ ਨਿਸ਼ਾਨਾ ਬਣਾ ਰਿਹਾ ਸੀ। ਰੋਜ਼ਾਨਾ ਗਾਲ੍ਹਾਂ-ਕੁੱਟ ਮਾਰ, ਧਮਕੀਆਂ ਅਤੇ ਧਾਰਮਿਕ ਪਛਾਣ ਨੂੰ ਲੈ ਕੇ ਤਾਅਨੇ ਮਾਰੇ ਜਾਂਦੇ ਸਨ। ਜਗਦੇਵ ਸਿੰਘ ਨੇ ਕਿਹਾ, &ldquoਮੇਰੇ ਪੁੱਤਰ ਨੂੰ ਉਸਦੀ ਸਿੱਖ ਪਛਾਣ ਕਾਰਨ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹ ਅਕਸਰ ਨਸਲਵਾਦੀ ਤੇ ਨਫਰਤੀ ਸ਼ਬਦ ਵਰਤਦੇ ਹਨ ਅਤੇ ਧਮਕਾਉਂਦੇ ਹਨ।&rdquo
16 ਅਕਤੂਬਰ ਨੂੰ ਘਟਨਾ ਉਸ ਵੇਲੇ ਵਾਪਰੀ ਜਦੋਂ ਕਲਾਸ ਤੋਂ ਬਾਹਰ ਪੰਜ ਵਿਦਿਆਰਥੀਆਂ ਨੇ ਸਰਬਜੀਤ ਨੂੰ ਘੇਰ ਲਿਆ। ਉਨ੍ਹਾਂ ਨੇ ਨਾ ਸਿਰਫ਼ ਉਸ ਨਾਲ ਮਾਰਕੁਟ ਕੀਤੀ, ਸਗੋਂ ਪਗ ਖਿੱਚ ਕੇ ਉਤਾਰ ਦਿੱਤੀ ਅਤੇ ਕੇਸ ਖਿੱਚੇ। ਜਦੋਂ ਸਰਬਜੀਤ ਨੇ ਵਿਰੋਧ ਕੀਤਾ ਤਾਂ ਹੋਰ ਕੁਟਿਆ । ਜਗਦੇਵ ਸਿੰਘ ਨੇ ਦੋਸ਼ ਲਾਇਆ ਕਿ ਇਸ ਘਟਨਾ ਦੀ ਜਾਣਕਾਰੀ ਕਾਲਜ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਦਿੱਤੀ ਗਈ ਸੀ, ਪਰ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਬਲਕਿ ਬਾਅਦ ਵਿੱਚ ਸਸਪੈਂਡ ਕੀਤੇ ਗਏ ਵਿਦਿਆਰਥੀਆਂ ਨੇ ਬਦਲਾ ਲੈਣ ਲਈ ਆਪਣੇ ਸਾਥੀਆਂ ਨਾਲ ਮਿਲ ਕੇ ਦੁਬਾਰਾ ਹਮਲਾ ਕੀਤਾ। ਉਨ੍ਹਾਂ ਨੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।
ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਦੋਸ਼ੀ ਵਿਦਿਆਰਥੀ ਹੁਣ ਵੀ ਫ਼ੋਨ ਰਾਹੀਂ ਧਮਕੀ ਭਰੇ ਸੰਦੇਸ਼ ਭੇਜ ਰਹੇ ਹਨ। ਇਨ੍ਹਾਂ ਸੰਦੇਸ਼ਾਂ ਵਿੱਚ ਲਿਖਿਆ ਜਾ ਰਿਹਾ ਹੈ ਕਿ &ldquoਤੂੰ ਕਦੇ ਸਾਡੀ ਬਰਾਬਰੀ ਨਹੀਂ ਕਰ ਸਕਦਾ, ਇਸ ਲਈ ਆਉਂਦੇ-ਜਾਂਦੇ ਸਮੇਂ ਨਮਸਤੇ ਕੀਤਾ ਕਰ।&rdquo ਇਹ ਸੰਦੇਸ਼ ਨਾ ਸਿਰਫ਼ ਧਮਕੀ ਭਰੇ ਹਨ, ਸਗੋਂ ਧਾਰਮਿਕ ਅਤੇ ਨਸਲੀ ਵਿਤਕਰੇ ਨੂੰ ਵੀ ਦਰਸਾਉਂਦੇ ਹਨ। ਜਗਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਮਾਨਸਿਕ ਤੌਰ ਤੇ ਬਹੁਤ ਪ੍ਰੇਸ਼ਾਨ ਹੈ ਅਤੇ ਕਾਲਜ ਜਾਣ ਤੋਂ ਡਰਦਾ ਹੈ।
ਕਾਲਜ ਪ੍ਰਿੰਸੀਪਲ ਅਰੁਣ ਕੁਮਾਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪਹਿਲੀ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਦੋਸ਼ੀ ਵਿਦਿਆਰਥੀਆਂ ਨੂੰ ਕਾਲਜ ਆਉਣ ਤੋਂ ਰੋਕ ਦਿੱਤਾ ਸੀ ਅਤੇ ਉਨ੍ਹਾਂ ਨੇ ਲਿਖਤੀ ਤੌਰ ਤੇ ਮਾਫ਼ੀ ਮੰਗੀ ਸੀ ਕਿ ਅਜਿਹੀ ਗਲਤੀ ਦੁਬਾਰਾ ਨਹੀਂ ਹੋਵੇਗੀ। ਪਰ ਪੀੜਤ ਪੱਖ ਦਾ ਕਹਿਣਾ ਹੈ ਕਿ ਇਹ ਕਾਰਵਾਈ ਨਾਕਾਫ਼ੀ ਸੀ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਨਹੀਂ ਮਿਲੀ, ਜਿਸ ਕਾਰਨ ਉਨ੍ਹਾਂ ਨੇ ਦੁਬਾਰਾ ਹਿੰਮਤ ਕੀਤੀ।
ਸਦਰ ਬਾਜ਼ਾਰ ਥਾਣਾ ਪੁਲਿਸ ਨੇ ਜਗਦੇਵ ਸਿੰਘ ਦੀ ਸ਼ਿਕਾਇਤ ਤੇ ਪੰਜ ਨਾਮਜ਼ਦ ਅਤੇ ਚਾਰ ਅਣਪਛਾਤੇ ਵਿਦਿਆਰਥੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਸੀਓ ਕੈਂਟ ਨਵੀਨਾ ਸ਼ੁਕਲਾ ਅਤੇ ਐਸਪੀ ਸਿਟੀ ਆਯੁਸ਼ ਵਿਕਰਮ ਸਿੰਘ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸਬੂਤਾਂ ਦੇ ਆਧਾਰ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਘਟਨਾ ਨੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਸਿੱਖ ਸੰਗਤਾਂ ਨੇ ਸੋਸ਼ਲ ਮੀਡੀਆ ਤੇ ਅਤੇ ਸੜਕਾਂ ਤੇ ਵਿਰੋਧ ਜਤਾਇਆ ਹੈ। ਕਈ ਸਿੱਖ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਕਾਲਜ ਪ੍ਰਸ਼ਾਸਨ ਉਪਰ ਵੀ ਕਾਰਵਾਈ ਹੋਵੇ।
ਇਹ ਘਟਨਾ ਇਕੱਲੀ ਨਹੀਂ ਹੈ। ਭਾਰਤ ਵਿੱਚ ਸਮੇਂ-ਸਮੇਂ ਤੇ ਸਿੱਖਾਂ ਨਾਲ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ। 1984 ਦੇ ਸਿੱਖ ਵਿਰੋਧੀ ਕਤਲੇਆਮ ਤੋਂ ਲੈ ਕੇ ਹਾਲੀਆ ਸਾਲਾਂ ਵਿੱਚ ਵੀ ਕਈ ਮਾਮਲੇ ਸਾਹਮਣੇ ਆਏ ਹਨ ਜਿੱਥੇ ਸਿੱਖ ਵਿਦਿਆਰਥੀਆਂ ਜਾਂ ਨੌਜਵਾਨਾਂ ਨੂੰ ਉਨ੍ਹਾਂ ਦੀ ਪਛਾਣ ਕਾਰਨ ਨਿਸ਼ਾਨਾ ਬਣਾਇਆ ਗਿਆ। ਪਰ ਇਹ ਸੱਚ ਹੈ ਕਿ ਅਜਿਹੇ ਮਾਮਲੇ ਵਧਣ ਨਾਲ ਸਮਾਜ ਵਿੱਚ ਅਸਹਿਣਸ਼ੀਲਤਾ ਵਧ ਰਹੀ ਹੈ।
ਸਿੱਖ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਨੂੰ ਸਕੂਲਾਂ ਅਤੇ ਕਾਲਜਾਂ ਵਿੱਚ ਧਾਰਮਿਕ ਸਿੱਖਿਆ ਅਤੇ ਸਹਿਣਸ਼ੀਲਤਾ ਦੇ ਪਾਠ ਸ਼ਾਮਲ ਕਰਨੇ ਚਾਹੀਦੇ ਹਨ। ਨਾਲ ਹੀ, ਅਜਿਹੇ ਮਾਮਲਿਆਂ ਵਿੱਚ ਤੁਰੰਤ ਅਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਦੋਸ਼ੀਆਂ ਨੂੰ ਸਬਕ ਮਿਲੇ।