ਪੰਜਾਬ ਵਿਚ 'ਡੰਕੀ' ਰੁੂਟ ਏਜੰਟਾਂ ਦੀ ਈਡੀ ਨੇ 5 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ

ਨਵੀਂ ਦਿਂਲੀ-ਈ ਡੀ ਨੇ ਅਨੁਸਾਰ 'ਡੰਕੀ' ਰੂਟ ਦੇ ਜ਼ਰੀਏ ਭਾਰਤੀਆਂ ਨੂੰ ਨਾਜਾਇਜ਼ ਤੌਰ 'ਤੇ ਅਮਰੀਕਾ ਭੇਜਣ ਨਾਲ ਜੁੜੇ ਇਕ ਮਾਮਲੇ ਵਿਚ ਪੰਜਾਬ ਦੇ ਕੁਝ ਏਜੰਟਾਂ ਦੀ 5 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਨੂੰ ਮਨੀ ਲਾਂਡਰਿੰਗ ਵਿਰੋਧੀ ਕਾਨੂੰਨ ਦੇ ਤਹਿਤ ਜ਼ਬਤ ਕੀਤਾ ਗਿਆ ਹੈ । ਇਹ ਜਾਂਚ ਪੰਜਾਬ ਅਤੇ ਹਰਿਆਣਾ ਵਿਚ ਪੁਲਿਸ ਵਲੋਂ ਦਰਜ ਕੀਤੀਆਂ ਗਈਆਂ ਕਈ ਐਫ.ਆਈ.ਆਰਜ਼ ਨਾਲ ਸ਼ੁਰੂ ਹੋਈ ਹੈ, ਜੋੋ ਫਰਵਰੀ ਵਿਚ ਸੰਯੁਕਤ ਰਾਜ ਅਮਰੀਕਾ ਵਲੋਂ ਫੌਜੀ ਕਾਰਗੋ ਜਹਾਜ਼ਾਂ ਰਾਹੀਂ 330 ਭਾਰਤੀ ਨਾਗਰਿਕਾਂ ਨੂੰ ਭਾਰਤ ਵਾਪਸ ਭੇਜਣ ਨਾਲ ਜੁੜੀ ਹੋਈ ਹੈ । ਇਹ ਲੋਕ ਅਮਰੀਕੀ ਜ਼ਮੀਨ 'ਤੇ 'ਨਾਜਾਇਜ਼ ਤੌਰ 'ਤੇ'' ਰਹਿ ਰਹੇ ਸਨ । ਏਜੰਟ ਸ਼ੁਭਮ ਸ਼ਰਮਾ, ਜਗਜੀਤ ਸਿੰਘ, ਸੁਰਮੁੱਖ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਖੇਤੀਬਾੜੀ ਵਾਲੀ ਜ਼ਮੀਨ, ਰਿਹਾਇਸ਼ੀ ਅਤੇ ਵਪਾਰਕ ਇਮਾਰਤਾਂ ਦੇ ਇਲਾਵਾ ਬੈਂਕ ਖਾਤਿਆਂ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ ਐੱਮ ਐੱਲ ਏ) ਦੇ ਤਹਿਤ ਆਰਜ਼ੀ ਰੂਪ ਵਿਚ ਜ਼ਬਤ ਕੀਤਾ ਗਿਆ ਹੈ । ਈ ਡੀ ਅਨੁਸਾਰ ਇਨ੍ਹਾਂ ਜਾਇਦਾਦਾਂ ਦਾ ਕੁਲ ਮੁੱਲ 5.41 ਕਰੋੜ ਰੁਪਏ ਹੈ।