ਕੀ ਭਾਰਤ ਨਾਲ ਜੰਗ ਦੀ ਤਿਆਰੀ ਵਿਚ ਰੁਝਿਆ ਪਾਕਿਸਤਾਨ ? *ਸਰਹੱਦ ਐਂਟੀ ਟੈਂਕ-ਡਰੋਨ ਅਭਿਆਸ ਕੀਤਾ

ਗੁਰਦਾਸਪੁਰ/ਲਾਹੌਰ- ਪਾਕਿਸਤਾਨੀ ਫੌਜ ਨੇ ਆਪਣੀਆਂ ਭਾਰਤ ਵਿਰੋਧੀ ਸਾਜ਼ਿਸ਼ਾਂ ਨੂੰ ਜਾਰੀ ਰੱਖਦੇ ਹੋਏ ਭਾਰਤ ਨਾਲ ਜੰਗ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਕਿਸਤਾਨੀ ਫੌਜ ਨੇ ਭਾਰਤੀ ਸਰਹੱਦ ਨੇੜੇ ਐਂਟੀ-ਟੈਂਕ ਡਰੋਨ ਅਭਿਆਸ ਕੀਤਾ ਹੈ।
ਇਹ ਅਭਿਆਸ ਵੱਡੇ ਪੱਧਰ &rsquoਤੇ ਕੀਤਾ ਗਿਆ ਅਤੇ ਇਸ ਨੂੰ ਦੇਖਣ ਲਈ ਖੁਦ ਪਾਕਿਸਤਾਨ ਦੇ ਚੀਫ ਆਫ ਡਿਫੈਂਸ ਫੋਰਸਿਜ਼ (ਸੀ.ਡੀ.ਐੱਫ.) ਆਸਿਮ ਮੁਨੀਰ ਪਹੁੰਚੇ। ਇਹ ਅਭਿਆਸ ਭਾਰਤੀ ਸਰਹੱਦ ਨੇੜੇ ਖੇਤਾਂ &rsquoਚ ਕੀਤਾ ਗਿਆ। ਮੁਨੀਰ ਦੇ ਭਾਰਤੀ ਸਰਹੱਦ ਨੇੜੇ ਅਕਸਰ ਦੌਰੇ ਅਤੇ ਜੰਗੀ ਤਿਆਰੀਆਂ ਦੀ ਸਮੀਖਿਆ ਕਰਨ ਨਾਲ ਇਹ ਸਵਾਲ ਉੱਠ ਰਹੇ ਹਨ ਕਿ ਕੀ ਪਾਕਿਸਤਾਨੀ ਫੌਜ ਕੋਈ ਸਾਜ਼ਿਸ਼ ਰਚ ਰਹੀ ਹੈ