ਆਸਟਰੇਲੀਆ ਬੀਚ ਗੋਲੀਬਾਰੀ ਦਾ ਸ਼ੱਕੀ ਮੂਲ ਰੂਪ ਵਿੱਚ ਹੈਦਰਾਬਾਦ ਤੋਂ: ਤਿਲੰਗਾਨਾ ਪੁਲੀਸ

ਤਿਲੰਗਾਨਾ ਪੁਲਿਸ ਨੇ ਮੰਗਲਵਾਰ ਨੂੰ ਦੱਸਿਆ ਕਿ ਆਸਟਰੇਲੀਆ ਦੇ ਬੌਂਡੀ ਬੀਚ 'ਤੇ ਹਾਲ ਹੀ ਵਿੱਚ ਹੋਈ ਸਮੂਹਿਕ ਗੋਲੀਬਾਰੀ ਦੇ ਸ਼ੱਕੀਆਂ ਵਿੱਚੋਂ ਇੱਕ ਸਾਜਿਦ ਅਕਰਮ ਮੂਲ ਰੂਪ ਵਿੱਚ ਹੈਦਰਾਬਾਦ ਦਾ ਰਹਿਣ ਵਾਲਾ ਹੈ। ਤਿਲੰਗਾਨਾ ਡੀਜੀਪੀ ਦਫ਼ਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ 27 ਸਾਲ ਪਹਿਲਾਂ ਆਸਟਰੇਲੀਆ ਚਲਾ ਗਿਆ ਸੀ ਅਤੇ ਹੈਦਰਾਬਾਦ ਵਿੱਚ ਆਪਣੇ ਪਰਿਵਾਰ ਨਾਲ ਉਸਦਾ ਸੰਪਰਕ ਬਹੁਤ ਘੱਟ ਸੀ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਸਾਜਿਦ ਅਕਰਮ ਅਤੇ ਉਸ ਦੇ ਪੁੱਤਰ ਨਵੀਦ ਅਕਰਮ ਦੇ ਕੱਟੜਪੰਥੀ ਹੋਣ ਦੇ ਕਾਰਕਾਂ ਦਾ ਭਾਰਤ ਜਾਂ ਤਿਲੰਗਾਨਾ ਵਿੱਚ ਕਿਸੇ ਸਥਾਨਕ ਪ੍ਰਭਾਵ ਨਾਲ ਕੋਈ ਸਬੰਧ ਨਹੀਂ ਜਾਪਦਾ। ਇਸ ਵਿੱਚ ਕਿਹਾ ਗਿਆ ਹੈ ਕਿ ਸਾਜਿਦ ਅਕਰਮ ਨੇ ਹੈਦਰਾਬਾਦ ਵਿੱਚ ਆਪਣੀ ਬੀ ਕਾਮ ਦੀ ਪੜ੍ਹਾਈ ਪੂਰੀ ਕੀਤੀ ਅਤੇ ਰੁਜ਼ਗਾਰ ਦੀ ਭਾਲ ਵਿੱਚ ਨਵੰਬਰ 1998 ਵਿੱਚ ਆਸਟਰੇਲੀਆ ਪਰਵਾਸ ਕਰ ਗਿਆ।