ਨਾਈਟ ਕਲੱਬ ਅੱਗ ਕਾਂਡ: ਗੋਆ ਅਦਾਲਤ ਨੇ ਲੂਥਰਾ ਭਰਾਵਾਂ ਦੇ ਮੁੜ ਮੈਡੀਕਲ ਜਾਂਚ ਦੇ ਦਿੱਤੇ ਹੁਕਮ

ਉੱਤਰੀ ਗੋਆ ਦੀ ਅਦਾਲਤ ਨੇ ਬੁੱਧਵਾਰ ਨੂੰ &lsquoਬਿਰਚ ਬਾਈ ਰੋਮੀਓ ਲੇਨ&rsquo ਨਾਈਟ ਕਲੱਬ ਦੇ ਸਹਿ-ਮਾਲਕਾਂ, ਗੌਰਵ ਅਤੇ ਸੌਰਭ ਲੂਥਰਾ ਦੀ ਨਵੇਂ ਸਿਰੇ ਤੋਂ ਮੈਡੀਕਲ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਹਨ।
ਦੋਵਾਂ ਮੁਲਜ਼ਮਾਂ ਨੂੰ ਉੱਤਰੀ ਗੋਆ ਦੇ ਜ਼ਿਲ੍ਹਾ ਹਸਪਤਾਲ ਵਿੱਚ ਸਿਹਤ ਜਾਂਚ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਹਾਲਾਂਕਿ, ਅਦਾਲਤ ਨੇ ਉਨ੍ਹਾਂ ਦੀ ਦੁਬਾਰਾ ਮੈਡੀਕਲ ਜਾਂਚ ਕਰਵਾਉਣ ਦਾ ਨਿਰਦੇਸ਼ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੜ ਹਸਪਤਾਲ ਲਿਜਾਇਆ ਗਿਆ।
ਗੋਆ ਪੁਲੀਸ ਦੀ ਟੀਮ ਲੂਥਰਾ ਭਰਾਵਾਂ ਨੂੰ ਲੈ ਕੇ ਸਵੇਰੇ 10:45 ਵਜੇ ਮੋਪਾ ਦੇ ਮਨੋਹਰ ਕੌਮਾਂਤਰੀ ਹਵਾਈ ਅੱਡੇ &rsquoਤੇ ਪਹੁੰਚੀ ਸੀ। ਦੋਵਾਂ ਨੂੰ ਮੰਗਲਵਾਰ ਨੂੰ ਦਿੱਲੀ ਹਵਾਈ ਅੱਡੇ &rsquoਤੇ ਉਤਰਦੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਦਿੱਲੀ ਦੀ ਅਦਾਲਤ ਨੇ ਗੋਆ ਪੁਲੀਸ ਨੂੰ ਉਨ੍ਹਾਂ ਦਾ ਦੋ ਦਿਨਾਂ ਦਾ ਰਿਮਾਂਡ ਦਿੱਤਾ ਸੀ।