ਭਾਰਤ ਨੇ ਬੰਗਲਾਦੇਸ਼ ਦੇ ਹਾਈ ਕਮਿਸ਼ਨਰ ਨੂੰ ਕੀਤਾ ਤਲਬ, ਢਾਕਾ ’ਚ ਵੀਜ਼ਾ ਐਪਲੀਕੇਸ਼ਨ ਸੈਂਟਰ ਵੀ ਬੰਦ

ਢਾਕਾ: ਭਾਰਤ ਸਰਕਾਰ ਨੇ ਬੁੱਧਵਾਰ ਨੂੰ ਬੰਗਲਾਦੇਸ਼ ਦੇ ਹਾਈ ਕਮਿਸ਼ਨਰ ਰਿਆਜ਼ ਹਾਮਿਦੁੱਲਾਹ ਨੂੰ ਤਲਬ ਕੀਤਾ। ਇਹ ਕਦਮ ਢਾਕਾ ਵਿੱਚ ਸਥਿਤ ਭਾਰਤੀ ਹਾਈਕਮਿਸ਼ਨਰ ਨੂੰ ਮਿਲੀ ਹਾਲੀਆ ਧਮਕੀ ਤੋਂ ਬਾਅਦ ਚੁੱਕਿਆ ਗਿਆ। ਭਾਰਤ ਨੇ ਇਸ ਮਾਮਲੇ &rsquoਤੇ ਬੰਗਲਾਦੇਸ਼ ਸਰਕਾਰ ਸਾਹਮਣੇ ਸਰਕਾਰੀ ਤੌਰ &rsquoਤੇ ਆਪਣਾ ਇਤਰਾਜ਼ ਦਰਜ ਕਰਵਾਇਆ ਹੈ।
ਹਾਲਾਂਕਿ ਭਾਰਤ ਸਰਕਾਰ ਨੇ ਹਾਲੇ ਇਹ ਸਪੱਸ਼ਟ ਨਹੀਂ ਕੀਤਾ ਕਿ ਧਮਕੀ ਕਿਸ ਕਿਸਮ ਦੀ ਸੀ ਜਾਂ ਕਿੱਥੋਂ ਆਈ ਸੀ, ਪਰ ਇਸਨੂੰ ਇੱਕ ਗੰਭੀਰ ਸੁਰੱਖਿਆ ਚਿੰਤਾ ਵਜੋਂ ਦੇਖਿਆ ਜਾ ਰਿਹਾ ਹੈ।
ਇਸੇ ਵਿਚਕਾਰ, ਢਾਕਾ ਵਿੱਚ ਸਥਿਤ ਭਾਰਤੀ ਵੀਜ਼ਾ ਐਪਲੀਕੇਸ਼ਨ ਸੈਂਟਰ ਨੂੰ ਵੀ ਬੁੱਧਵਾਰ ਦੁਪਹਿਰ 2 ਵਜੇ ਤੋਂ ਬੰਦ ਕਰ ਦਿੱਤਾ ਗਿਆ। ਦਰਅਸਲ &lsquoਜੁਲਾਈ ਓਈਕਿਆ (ਜੁਲਾਈ ਏਕਤਾ)&rsquo ਨਾਂ ਦੇ ਸੰਗਠਨ ਨੇ ਅੱਜ ਭਾਰਤੀ ਹਾਈਕਮਿਸ਼ਨਰ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਸੀ।
ਇਹ ਮਾਰਚ ਦੁਪਹਿਰ 3 ਵਜੇ ਤੋਂ ਸ਼ੁਰੂ ਹੋਣਾ ਸੀ। ਭਾਰਤ ਸਰਕਾਰ ਨੂੰ ਸ਼ੱਕ ਸੀ ਕਿ ਇਸ ਤਰ੍ਹਾਂ ਦੇ ਮਾਰਚ ਨਾਲ ਭਾਰਤੀ ਹਾਈਕਮਿਸ਼ਨਰ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਸਕਦੇ ਹਨ, ਜਿਸ ਨਾਲ ਕਾਨੂੰਨ-ਵਿਵਸਥਾ ਵਿਗੜਨ ਅਤੇ ਸੁਰੱਖਿਆ ਖ਼ਤਰੇ ਪੈਦਾ ਹੋਣ ਦੀ ਸੰਭਾਵਨਾ ਸੀ।
ਇਸ ਤੋਂ ਇੱਕ ਦਿਨ ਪਹਿਲਾਂ, ਬੰਗਲਾਦੇਸ਼ ਦੀ ਨੈਸ਼ਨਲ ਸਿਟੀਜ਼ਨ ਪਾਰਟੀ ਦੇ ਨੇਤਾ ਹਸਨਤ ਅਬਦੁੱਲਾਹ ਨੇ ਭਾਰਤ ਦੇ ਉੱਤਰ-ਪੂਰਬੀ ਰਾਜਾਂ ਨੂੰ ਵੱਖ ਕਰਨ ਦੀ ਧਮਕੀ ਦਿੱਤੀ ਸੀ।