ਹੌਲੀਵੁੱਡ ਅਦਾਕਾਰ ਰੌਬ ਰੇਨਰ ਅਤੇ ਉਸ ਦੀ ਪਤਨੀ ਮ੍ਰਿਤ ਮਿਲੇ

ਹੌਲੀਵੁੱਡ ਦੇ ਮਸ਼ਹੂਰ ਤੇ ਕਾਮਯਾਬ ਫਿਲਮ ਡਾਇਰੈਕਟਰ ਅਤੇ ਅਦਾਕਾਰ ਰੌਬ ਰੇਨਰ ਅਤੇ ਉਸ ਦੀ ਪਤਨੀ ਮਿਸ਼ੈਲ ਲਾਸ ਏਂਜਲਸ ਸਥਿਤ ਆਪਣੇ ਘਰ ਵਿੱਚ ਮ੍ਰਿਤ ਮਿਲੇ ਹਨ। ਅਧਿਕਾਰੀ ਨੇ ਦੱਸਿਆ ਕਿ ਉਸ &rsquoਤੇ ਚਾਕੂ ਨਾਲ ਹਮਲਾ ਕੀਤਾ ਗਿਆ। ਇਸ ਸਬੰਧੀ ਪਰਿਵਾਰ ਦੇ ਇਕ ਜੀਅ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਲਾਸ ਏਂਜਲਸ ਅੱਗ ਬੁਝਾਊ ਵਿਭਾਗ ਨੇ ਦੱਸਿਆ ਕਿ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਉਨ੍ਹਾਂ ਨੂੰ ਮੈਡੀਕਲ ਸਹਾਇਤਾ ਦੀ ਬੇਨਤੀ ਮਿਲੀ ਸੀ ਅਤੇ ਜਦੋਂ ਵਿਭਾਗ ਦੀ ਟੀਮ ਮੌਕੇ &rsquoਤੇ ਪੁੱਜੀ ਤਾਂ ਘਰ ਵਿੱਚ ਰੇਨਰ(78) ਅਤੇ ਉਸ ਦੀ ਪਤਨੀ ਮ੍ਰਿਤ ਮਿਲੇ ਸਨ। ਪੁਲੀਸ ਵਿਭਾਗ ਦੇ ਕੈਪਟਨ ਮਾਈਕ ਬਲੈਂਡ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲਾਸ ਏਂਜਲਸ ਅਧਿਕਾਰੀ ਨੇ ਬਰੈਂਟਵੁੱਡ ਇਲਾਕੇ ਵਿੱਚ ਘਰ ਵਿੱਚ ਮ੍ਰਿਤ ਮਿਲੇ ਲੋਕਾਂ ਦੀ ਪਛਾਣ ਜਨਤਕ ਨਹੀਂ ਕੀਤੀ ਹੈ। ਰੇਨਰ ਹੌਲੀਵੁੱਡ ਦੇ ਸਫ਼ਲ ਨਿਰਦੇਸ਼ਕਾਂ ਵਿਚੋਂ ਇਕ ਸਨ ਅਤੇ ਉਨ੍ਹਾਂ 1980 ਅਤੇ 1990 ਦੇ ਦਹਾਕਿਆਂ ਵਿੱਚ ਕਈ ਯਾਦਗਾਰ ਫਿਲਮਾਂ ਦਿੱਤੀਆਂ, ਜਿਨ੍ਹਾਂ ਵਿੱਚ &lsquoਦਿਸ ਇਜ਼ ਸਪਲਾਈਨਲ ਟੈਪ, ਏ ਫਿਊ ਗੁੱਡ ਮੈੱਨ, ਵੈੱਨ ਹੈਰੀ ਮੈੱਟ ਸੈਲੀ ਅਤੇ ਦਿ ਪ੍ਰਿੰਸੈੱਸ ਬਰਾਈਡ ਸ਼ਾਮਲ ਹਨ।