ਟਰੰਪ ਨੇ ਬੀਬੀਸੀ ’ਤੇ 10 ਅਰਬ ਡਾਲਰ ਦਾ ਮਾਣਹਾਨੀ ਦਾਅਵਾ ਠੋਕਿਆ

ਰਾਸ਼ਟਰਪਤੀ ਡੋਨਲਡ ਟਰੰਪ ਨੇ ਬੀਬੀਸੀ ਖਿਲਾਫ਼ ਦਾਇਰ ਮਾਣਹਾਨੀ ਮੁਕੱਦਮੇ ਵਿਚ 10 ਅਰਬ ਡਾਲਰ ਦੇ ਹਰਜਾਨੇ ਦੀ ਮੰਗ ਕੀਤੀ ਹੈ। ਟਰੰਪ ਨੇ ਬ੍ਰਿਟਿਸ਼ ਪ੍ਰਸਾਰਕ &rsquoਤੇ ਮਾਣਹਾਨੀ ਦੇ ਨਾਲ-ਨਾਲ ਧੋਖੇਬਾਜ਼ ਅਤੇ ਗੈਰਵਾਜਬ ਵਪਾਰਕ ਅਭਿਆਸਾਂ ਦਾ ਦੋਸ਼ ਲਗਾਇਆ ਗਿਆ ਹੈ।
33 ਸਫ਼ਿਆਂ ਦੀ ਅਪੀਲ ਵਿਚ ਬੀਬੀਸੀ &rsquoਤੇ ਰਾਸ਼ਟਰਪਤੀ ਟਰੰਪ ਨੂੰ &lsquoਝੂਠੇ, ਅਪਮਾਨਜਨਕ, ਭੜਕਾਊ ਅਤੇ ਦੁਰਾਚਾਰੀ&rsquo ਵਜੋਂ ਪੇਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਬੀਬੀਸੀ ਦੀ ਰਿਪੋਰਟ ਨੂੰ &lsquo2024 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਦਖਲਅੰਦਾਜ਼ੀ ਅਤੇ ਪ੍ਰਭਾਵਿਤ ਕਰਨ ਦੀ ਇੱਕ ਬੇਸ਼ਰਮੀ ਭਰੀ ਕੋਸ਼ਿਸ਼&rsquo ਕਰਾਰ ਦਿੱਤਾ ਗਿਆ ਹੈ। ਇਸ ਵਿਚ ਬੀਬੀਸੀ &rsquoਤੇ &lsquoਰਾਸ਼ਟਰਪਤੀ ਟਰੰਪ ਦੇ 6 ਜਨਵਰੀ 2021 ਦੇ ਭਾਸ਼ਣ ਦੇ ਦੋ ਪੂਰੀ ਤਰ੍ਹਾਂ ਨਾਲ ਵੱਖ ਵੱਖ ਹਿੱਸਿਆਂ ਨੂੰ ਜੋੜਨ&rsquo ਦਾ ਦੋਸ਼ ਲਗਾਇਆ ਗਿਆ ਹੈ ਤਾਂ ਕਿ &lsquoਰਾਸ਼ਟਰਪਤੀ ਟਰੰਪ ਨੇ ਜੋ ਕੁਝ ਕਿਹਾ, ਉਸ ਦੇ ਭਾਵ ਨੂੰ ਗਿਣਮਿੱਥ ਕੇ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਜਾ ਸਕੇ।&rsquo&rsquo