ਨੀਰਵ ਮੋਦੀ ਵੱਲੋਂ ਹਵਾਲਗੀ ਰੋਕਣ ਲਈ ਯੂਕੇ ’ਚ ਮੁੜ ਅਰਜ਼ੀ ਸੁਣਵਾਈ ਅਗਲੇ ਸਾਲ ਮਾਰਚ ਤੱਕ ਟਲੀ

ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਭਾਰਤ ਨਹੀਂ ਆਉਣਾ ਚਾਹੁੰਦਾ, ਇਸ ਲਈ ਉਸ ਨੇ ਆਪਣੀ ਹਵਾਲਗੀ iਖ਼ਲਾਫ਼ ਯੂਕੇ ਹਾਈ ਕੋਰਟ ਵਿੱਚ ਮੁੜ ਅਰਜ਼ੀ ਦਾਇਰ ਕੀਤੀ ਹੈ ਤੇ ਅਦਾਲਤ ਨੇ ਇਸ ਮਾਮਲੇ &rsquoਤੇ ਸੁਣਵਾਈ ਮਾਰਚ ਤੱਕ ਮੁਲਤਵੀ ਕਰ ਦਿੱਤੀ ਹੈ। ਭਾਰਤ ਦੀ ਈਡੀ ਤੇ ਸੀਬੀਆਈ ਦੀ ਟੀਮ ਇਸ ਵੇਲੇ ਲੰਡਨ ਵਿਚ ਮੌਜੂਦ ਹੈ। ਉਹ ਨੀਰਵ ਦੀ ਅਪੀਲ ਦਾ ਵਿਰੋਧ ਕਰ ਰਹੇ ਹਨ। ਨੀਰਵ ਨੂੰ ਭਾਰਤ ਵਿਚ ਭਗੌੜਾ ਆਰਥਿਕ ਅਪਰਾਧੀ ਐਲਾਨਿਆ ਗਿਆ ਹੈ। ਨੀਰਵ &rsquoਤੇ 6498 ਕਰੋੜ ਤੋਂ ਜ਼ਿਆਦਾ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਬਰਤਾਨੀਆ ਦੀ ਇਕ ਅਦਾਲਤ ਪਹਿਲਾਂ ਹੀ ਭਾਰਤ ਸਰਕਾਰ ਦੀ ਹਵਾਲਗੀ ਦੀ ਮੰਗ &rsquoਤੇ ਭਾਰਤ ਦੇ ਹੱਕ ਵਿਚ ਫੈਸਲਾ ਦੇ ਚੁੱਕੀ ਹੈ।
ਛੇ ਸਾਲਾਂ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਬੰਦ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੇ ਬਰਤਾਨੀਆ ਦੀ ਅਦਾਲਤ ਨੂੰ ਦੱਸਿਆ ਸੀ ਕਿ ਲੰਡਨ ਵਿੱਚ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ &rsquoਤੇ ਉਸ ਦੀ ਭਾਰਤੀ ਨੂੰ ਹਵਾਲਗੀ ਸਬੰਧੀ ਮਾਮਲੇ ਦੀ ਸੁਣਵਾਈ ਦੁਬਾਰਾ ਸ਼ੁਰੂ ਹੋਵੇਗੀ ਤਾਂ ਇਸ ਵਿੱਚ ਸਨਸਨੀਖੇਜ਼ ਖੁਲਾਸੇ ਹੋਣਗੇ।