ਸੰਸਦ ’ਚ ਮੁੱਖ ਮੁੱਦੇ ਚੁੱਕਣਾ ਚਾਹੁੰਦਾ ਹਾਂ: ਅੰਮ੍ਰਿਤਪਾਲ

ਐੱਨ ਐੱਸ ਏ ਤਹਿਤ ਹਿਰਾਸਤ ਵਿੱਚ ਲਏ ਅਤੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਕਿ ਉਹ ਸੰਸਦ ਵਿੱਚ ਇਲਾਕੇ ਦੇ ਅਹਿਮ ਮੁੱਦੇ ਚੁੱਕਣਾ ਚਾਹੁੰਦਾ ਹੈ, ਉਨ੍ਹਾਂ ਦੇ ਸੰਸਦੀ ਹਲਕੇ ਵਿੱਚ ਸਾਰੇ ਕੰਮ ਠੱਪ ਹਨ। ਉਨ੍ਹਾਂ ਦੀ ਹਿਰਾਸਤ ਉਨ੍ਹਾਂ ਨੂੰ ਲੋਕਾਂ ਦੇ ਮੁੱਖ ਮੁੱਦੇ ਜਿਵੇਂ ਹੜ੍ਹ, ਨਸ਼ੀਲੇ ਪਦਾਰਥ ਅਤੇ ਕਥਿਤ ਫਰਜ਼ੀ ਮੁਕਾਬਲੇ ਸੰਸਦ ਵਿੱਚ ਉਠਾਉਣ ਤੋਂ ਰੋਕ ਰਹੀ ਹੈ। ਇਸ ਮਾਮਲੇ &rsquoਤੇ ਸੁਣਵਾਈ ਬੁੱਧਵਾਰ ਨੂੰ ਵੀ ਜਾਰੀ ਰਹੇਗੀ।ਵਕੀਲਾਂ ਦੇ ਕੰਮ ਤੋਂ ਗੈਰ-ਹਾਜ਼ਰ ਰਹਿਣ ਕਾਰਨ ਅੰਮ੍ਰਿਤਪਾਲ ਸਿੰਘ ਵੀਡੀਓ ਕਾਨਫਰੰਸਿੰਗ ਰਾਹੀਂ ਚੀਫ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਦੀ ਬੈਂਚ ਅੱਗੇ ਪੇਸ਼ ਹੋਇਆ। ਉਸ ਨੇ ਦਲੀਲ ਦਿੱਤੀ ਕਿ ਐੱਨ ਐੱਸ ਏ ਹਿਰਾਸਤ ਕਾਰਨ ਉਨ੍ਹਾਂ ਦੇ ਚੋਣ ਹਲਕੇ ਦਾ ਕੰਮਕਾਜ ਪੂਰੀ ਤਰ੍ਹਾਂ ਰੁਕ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਸ ਨੇ ਸੰਸਦ ਵਿੱਚ ਮੁੱਦੇ ਚੁੱਕਣ ਲਈ ਸ਼ਰਤਾਂ &rsquoਤੇ ਜ਼ਮਾਨਤ ਦੇਣ ਦੀ ਮੰਗ ਕੀਤੀ ਸੀ ਪਰ ਉਸ ਨੂੰ ਜ਼ਮਾਨਤ ਨਹੀਂ ਦਿੱਤੀ ਗਈ। ਇਹ ਮੁੱਦਾ ਸਿਰਫ ਉਸ ਤਕ ਸੀਮਿਤ ਨਹੀਂ ਹੈ, ਸਗੋਂ ਉਨ੍ਹਾਂ ਨਾਲ ਸਬੰਧਤ ਹੈ ਜਿਨ੍ਹਾਂ ਦੀ ਉਹ ਨੁਮਾਇੰਦਗੀ ਕਰਦਾ ਹੈ, ਉਨ੍ਹਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ। ਉਸ ਨੇ ਅਦਾਲਤ ਨੂੰ ਕਿਹਾ, &lsquo&lsquoਭਾਰਤ ਦੀ ਲੋਕਤੰਤਰਿਕ ਪ੍ਰਣਾਲੀ ਵਿੱਚ ਚੁਣੇ ਹੋਏ ਪ੍ਰਤੀਨਿਧ ਨੂੰ ਸੰਸਦ ਵਿੱਚ ਮੁੱਦੇ ਚੁੱਕਣ ਦਾ ਅਧਿਕਾਰ ਹੈ। ਮੇਰੇ &rsquoਤੇ ਲਾਏ ਐੱਨ ਐੱਸ ਏ ਦੀ ਮਿਆਦ ਤੀਜੇ ਸਾਲ ਤਕ ਵਧਾ ਦਿੱਤੀ ਗਈ ਹੈ... ਇਨ੍ਹਾਂ ਸਾਰੇ ਮੁੱਦਿਆਂ ਨੂੰ ਸੰਸਦ ਵਿੱਚ ਉਠਾਉਣ ਦੀ ਲੋੜ ਹੈ।&rsquo&rsquo