ਅਮਰੀਕਾ ਨੇ ਪੰਜ ਹੋਰਨਾਂ ਮੁਲਕਾਂ ਉੱਤੇ ਟਰੈਵਲ ਸਬੰਧੀ ਲਾਈ ਪਾਬੰਦੀ

ਮੰਗਲਵਾਰ ਨੂੰ ਟਰੰਪ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਉਹ 20 ਹੋਰ ਦੇਸ਼ਾਂ ਦੇ ਲੋਕਾਂ ਦੇ ਅਮਰੀਕਾ ਟਰੈਵਲ ਕਰਨ ਉੱਤੇ ਪਾਬੰਦੀ ਲਗਾ ਰਿਹਾ ਹੈ। ਇਸ ਦੇ ਨਾਲ ਹੀ ਫਲਸਤੀਨੀ ਅਧਿਕਾਰੀਆਂ ਉੱਤੇ ਵੀ ਇਹ ਪਾਬੰਦੀ ਲਾਈ ਜਾ ਰਹੀ ਹੈ। ਇਸ ਨਾਲ ਅਜਿਹੇ ਮੁਲਕਾਂ ਦੀ ਗਿਣਤੀ ਦੁੱਗਣੀ ਹੋ ਜਾਂਦੀ ਹੈ ਜਿਹੜੇ ਅਮਰੀਕਾ ਟਰੈਵਲ ਕਰ ਸਕਣਗੇ ਤੇ ਜਾਂ ਫਿਰ ਪਰਵਾਸ ਹਾਸਲ ਕਰ ਸਕਣਗੇ।ਟਰੰਪ ਪ੍ਰਸ਼ਾਸਨ ਨੇ ਪੰਜ ਹੋਰ ਮੁਲਕਾਂ ਤੇ ਫਲਸਤੀਨੀ ਅਧਿਕਾਰੀਆਂ ਵੱਲੋਂ ਜਾਰੀ ਦਸਤਾਵੇਜ਼ਾਂ ਉੱਤੇ ਟਰੈਵਲ ਕਰਨ ਵਾਲੇ ਲੋਕਾਂ ਨੂੰ ਵੀ ਇਸ ਸੂਚੀ ਵਿੱਚ ਸ਼ਾਮਲ ਕੀਤਾ ਹੈ। ਇਸ ਤੋਂ ਇਲਾਵਾ 15 ਹੋਰਨਾਂ ਦੇਸ਼ਾਂ ਉੱਤੇ ਪਾਬੰਦੀਆਂ ਲਾਈਆਂ ਗਈਆਂ ਹਨ। ਜਿਨ੍ਹਾਂ ਲੋਕਾਂ ਕੋਲ ਪਹਿਲਾਂ ਤੋਂ ਹੀ ਵੀਜ਼ਾ ਹਨ ਤੇ ਜਿਹੜੇ ਕਾਨੂੰਨੀ ਤੌਰ ਉੱਤੇ ਅਮਰੀਕਾ ਦੇ ਪੱਕੇ ਵਸਨੀਕ ਹਨ ਤੇ ਜਾਂ ਫਿਰ ਕੁੱਝ ਵੀਜ਼ਾ ਕੈਟੇਗਰੀਜ਼ ਜਿਵੇਂ ਕਿ ਡਿਪਲੋਮੈਟਸ ਤੇ ਅਥਲੀਟਸ ਨੂੰ ਇਨ੍ਹਾਂ ਪਾਬੰਦੀਆਂ ਤੋਂ ਮੁਕਤ ਰੱਖਿਆ ਗਿਆ ਹੈ। ਇਹ ਤਬਦੀਲੀਆਂ ਪਹਿਲੀ ਜਨਵਰੀ ਤੋਂ ਪ੍ਰਭਾਵੀ ਹੋਣ ਜਾ ਰਹੀਆਂ ਹਨ।ਮੰਗਲਵਾਰ ਨੂੰ ਜਾਰੀ ਕੀਤੇ ਗਏ ਮੁਲਕਾਂ ਦੀ ਸੂਚੀ ਵਿੱਚ ਬੁਰਕੀਨਾ ਫਾਸੋ, ਮਾਲੀ, ਨਾਈਜ਼ਰ, ਸਾਊਥ ਸੁਡਾਨ ਤੇ ਸੀਰੀਆ ਸ਼ਾਮਲ ਹਨ ਤੇ ਇਸ ਦੇ ਨਾਲ ਹੀ ਫਲਸਤੀਨੀ ਅਧਿਕਾਰੀਆਂ ਵੱਲੋਂ ਜਾਰੀ ਟਰੈਵਲ ਦਸਤਾਵੇਜ਼ਾਂ ਉੱਤੇ ਅਮਰੀਕਾ ਆਉਣ ਵਾਲੇ ਲੋਕਾਂ ਉੱਤੇ ਵੀ ਪਾਬੰਦੀ ਲਾਈ ਗਈ ਹੈ। ਇਨ੍ਹਾਂ ਤੋਂ ਇਲਾਵਾ ਜਿਨ੍ਹਾਂ 15 ਦੇਸ਼ਾਂ ਉੱਤੇ ਅੰਸ਼ਕ ਪਾਬੰਦੀਆਂ ਲਾਈਆਂ ਗਈਆਂ ਹਨ ਉਨ੍ਹਾਂ ਵਿੱਚ ਅੰਗੋਲਾ, ਐਂਟੀਗੁਆ ਐਂਡ ਬਾਰਬੂਡਾ, ਬੈਨਿਨ, ਆਈਵਰੀ ਕੋਸਟ, ਡੈਮੀਨਿਕਾ, ਗੈਬਨ, ਗਾਂਬੀਆ, ਮਾਲਾਵੀ, ਮਰੀਟਾਨੀਆ, ਨਾਈਜੀਰੀਆ, ਸੈਨੇਗਲ, ਤਨਜ਼ਾਨੀਆ, ਟੌਂæਗਾ, ਜ਼ਾਂਬੀਆ ਤੇ ਜਿੰæਬਾਬਵੇ ਸ਼ਾਮਲ ਹਨ।