ਚੋਣਾਂ ਤੋਂ ਤੁਰੰਤ ਬਾਅਦ ਸੰਸਦ ਵਿੱਚ ਹੋਵੇਗਾ ਰਾਜੇ ਦਾ ਸੰਬੋਧਨ

ਸਰਕਾਰ ਅਗਲੇ ਦੌਰ ਦੀਆਂ ਨੀਤੀਆਂ ਕਰੇਗੀ ਸਪਸ਼ਟ

ਲੈਸਟਰ (ਇੰਗਲੈਂਡ) (ਸੁਖਜਿੰਦਰ ਸਿੰਘ ਢੱਡੇ)- ਬ੍ਰਿਟੇਨ ਦੀ ਸਿਆਸਤ ਵਿੱਚ ਅਹਿਮ ਮੰਨੀਆਂ ਜਾ ਰਹੀਆਂ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਵੱਲੋਂ ਆਪਣੇ ਅਗਲੇ ਕੰਮਕਾਜ ਦੀ ਰੂਪਰੇਖਾ ਤਿਆਰ ਕਰ ਲਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬ੍ਰਿਟੇਨ ਦੇ ਰਾਜਾ ਕਿੰਗ ਚਾਰਲਜ਼ ਤੀਜਾ ਚੋਣਾਂ ਤੋਂ ਸਿਰਫ਼ ਕੁਝ ਦਿਨ ਬਾਅਦ ਸੰਸਦ ਵਿੱਚ ਆਪਣਾ ਰਵਾਇਤੀ King&rsquos Speech ਪੜ੍ਹੇਗਾ। ਬ੍ਰਿਟਿਸ਼ ਮੀਡੀਆ ਅਨੁਸਾਰ ਇਹ ਸੰਬੋਧਨ ਅਗਲੇ ਸਾਲ 12 ਜਾਂ 13 ਮਈ ਨੂੰ ਕਰਵਾਉਣ ਦੀ ਯੋਜਨਾ ਬਣਾਈ ਗਈ ਹੈ। ਧਿਆਨਯੋਗ ਹੈ ਕਿ ਬ੍ਰਿਟੇਨ ਵਿੱਚ ਸਥਾਨਕ ਅਤੇ ਹੋਰ ਮਹੱਤਵਪੂਰਨ ਚੋਣਾਂ 7 ਮਈ ਨੂੰ ਹੋਣ ਜਾ ਰਹੀਆਂ ਹਨ, ਜਿਸ ਤੋਂ ਤੁਰੰਤ ਬਾਅਦ ਸਰਕਾਰ ਆਪਣਾ ਅਗਲਾ ਐਜੰਡਾ ਲੋਕਾਂ ਸਾਹਮਣੇ ਰੱਖੇਗੀ। ਮੌਜੂਦਾ ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ ਇਸ King&rsquos Speech ਰਾਹੀਂ ਆਪਣੀ ਸਰਕਾਰ ਦੇ ਅਗਲੇ ਪੜਾਅ ਦੀ ਸ਼ੁਰੂਆਤ ਕਰਨਗੇ। ਹਾਲਾਂਕਿ ਇਹ ਭਾਸ਼ਣ ਰਾਜਾ ਪੜ੍ਹਦਾ ਹੈ, ਪਰ ਇਸ ਦੀ ਤਿਆਰੀ ਸਰਕਾਰ ਵੱਲੋਂ ਕੀਤੀ ਜਾਂਦੀ ਹੈ। ਇਸ ਸੰਬੋਧਨ ਵਿੱਚ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਸਰਕਾਰ ਅਗਲੇ ਸਮੇਂ ਦੌਰਾਨ ਕਿਹੜੇ ਕਾਨੂੰਨ ਲਿਆਏਗੀ ਅਤੇ ਲੋਕਾਂ ਦੀ ਭਲਾਈ ਲਈ ਕਿਹੜੇ ਕਦਮ ਚੁੱਕੇ ਜਾਣਗੇ। ਰਾਜਨੀਤਕ ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਵਾਰ ਦਾ King&rsquos Speech ਖਾਸ ਮਹੱਤਵ ਰੱਖਦਾ ਹੈ ਕਿਉਂਕਿ ਇਹ ਚੋਣਾਂ ਤੋਂ ਤੁਰੰਤ ਬਾਅਦ ਹੋ ਰਿਹਾ ਹੈ। ਇਸ ਵਿੱਚ ਮਹਿੰਗਾਈ &lsquoਤੇ ਕਾਬੂ ਪਾਉਣ, ਅਰਥਵਿਵਸਥਾ ਨੂੰ ਮਜ਼ਬੂਤ ਕਰਨ, ਸਿਹਤ ਸੇਵਾਵਾਂ ਸੁਧਾਰਨ, ਇਮੀਗ੍ਰੇਸ਼ਨ ਨੀਤੀ ਅਤੇ ਕਾਨੂੰਨ-ਵਿਵਸਥਾ ਵਰਗੇ ਅਹਿਮ ਮੁੱਦੇ ਸ਼ਾਮਲ ਹੋ ਸਕਦੇ ਹਨ। King&rsquos Speech ਬ੍ਰਿਟੇਨ ਦੀ ਸੰਸਦੀ ਪਰੰਪਰਾ ਦਾ ਅਹਿਮ ਹਿੱਸਾ ਹੈ। ਇਸ ਨਾਲ ਸੰਸਦ ਦਾ ਨਵਾਂ ਅਧਿਵੇਸ਼ਨ ਸ਼ੁਰੂ ਹੁੰਦਾ ਹੈ ਅਤੇ ਸਰਕਾਰ ਦੀਆਂ ਤਰਜੀਹਾਂ ਸਾਫ਼ ਤੌਰ &lsquoਤੇ ਸਾਹਮਣੇ ਆ ਜਾਂਦੀਆਂ ਹਨ। ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਆਮ ਲੋਕ ਇਸ ਸੰਬੋਧਨ ਨੂੰ ਧਿਆਨ ਨਾਲ ਸੁਣਦੇ ਹਨ, ਕਿਉਂਕਿ ਇਸ ਨਾਲ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਦੀ ਸਿਆਸੀ ਦਿਸ਼ਾ ਦਾ ਅੰਦਾਜ਼ਾ ਲੱਗਦਾ ਹੈ। ਰਾਜਾ ਚਾਰਲਜ਼ ਤੀਜੇ ਦਾ ਇਹ ਸੰਬੋਧਨ ਉਸ ਸਮੇਂ ਹੋਵੇਗਾ ਜਦੋਂ ਦੇਸ਼ ਦੀ ਸਿਆਸਤ ਨਵੇਂ ਮੋੜ &lsquoਤੇ ਖੜੀ ਹੋਵੇਗੀ। ਚੋਣਾਂ ਦੇ ਨਤੀਜੇ ਜੋ ਵੀ ਹੋਣ, ਇਹ King&rsquos Speech ਬ੍ਰਿਟੇਨ ਦੀ ਅਗਲੀ ਸਿਆਸੀ ਦਿਸ਼ਾ ਤੈਅ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।