ਬੈਂਕ ਆਫ਼ ਇੰਗਲੈਂਡ ਵੱਲੋਂ ਬਿਆਜ ਦਰਾਂ ‘ਚ ਕਟੌਤੀ ਦੀ ਤਿਆਰੀ

 ਬੈਂਕ ਰੇਟ 3.75 ਫ਼ੀਸਦੀ ਹੋਣ ਦੇ ਆਸਾਰ
ਲੈਸਟਰ (ਇੰਗਲੈਂਡ),   (ਸੁਖਜਿੰਦਰ ਸਿੰਘ ਢੱਡੇ)-ਬ੍ਰਿਟੇਨ ਦੇ ਕੇਂਦਰੀ ਬੈਂਕ ਬੈਂਕ ਆਫ਼ ਇੰਗਲੈਂਡ ਵੱਲੋਂ ਬਿਆਜ ਦਰਾਂ ਵਿੱਚ ਕਟੌਤੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਆਰਥਿਕ ਮਾਹਿਰਾਂ ਅਨੁਸਾਰ ਮੌਜੂਦਾ 4 ਫ਼ੀਸਦੀ ਬੈਂਕ ਰੇਟ ਨੂੰ ਘਟਾ ਕੇ 3.75 ਫ਼ੀਸਦੀ ਕੀਤਾ ਜਾ ਸਕਦਾ ਹੈ, ਜੋ ਫਰਵਰੀ 2023 ਤੋਂ ਬਾਅਦ ਸਭ ਤੋਂ ਨੀਵਾਂ ਪੱਧਰ ਹੋਵੇਗਾ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਮਹਿੰਗਾਈ ਵਿੱਚ ਆ ਰਹੀ ਹੌਲੀ ਕਮੀ ਅਤੇ ਆਰਥਿਕ ਗਤੀ ਵਿੱਚ ਸੁਸਤਾਪਨ ਕਾਰਨ ਬੈਂਕ ਆਫ਼ ਇੰਗਲੈਂਡ &lsquoਤੇ ਬਿਆਜ ਦਰਾਂ ਘਟਾਉਣ ਦਾ ਦਬਾਅ ਵਧ ਰਿਹਾ ਹੈ। ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨੌ ਮੈਂਬਰੀ ਮੋਨਿਟਰੀ ਪਾਲਿਸੀ ਕਮੇਟੀ (ਐਮਪੀਸੀ) ਵਿੱਚ ਇਸ ਮਾਮਲੇ &lsquoਤੇ ਪੂਰੀ ਏਕਮਤ ਨਹੀਂ ਹੋ ਸਕਦੀ। ਜੇਕਰ ਬਿਆਜ ਦਰਾਂ &lsquoਚ ਕਟੌਤੀ ਹੁੰਦੀ ਹੈ ਤਾਂ ਇਸ ਨਾਲ ਮਾਰਟਗੇਜ ਲੈਣ ਵਾਲਿਆਂ ਅਤੇ ਕਾਰੋਬਾਰਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ, ਪਰ ਨਾਲ ਹੀ ਬਚਤ ਖਾਤਿਆਂ &lsquoਤੇ ਮਿਲਣ ਵਾਲੇ ਵਿਆਜ &lsquoਚ ਕਮੀ ਆ ਸਕਦੀ ਹੈ। ਬੈਂਕ ਦਾ ਇਹ ਕਦਮ ਆਉਣ ਵਾਲੇ ਮਹੀਨਿਆਂ ਵਿੱਚ ਦੇਸ਼ ਦੀ ਆਰਥਿਕ ਦਿਸ਼ਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਉਲੇਖਣੀਯ ਹੈ ਕਿ ਕਰਿਸਮਸ ਦੇ ਮੌਕੇ &lsquoਤੇ ਬੈਂਕ ਆਫ਼ ਇੰਗਲੈਂਡ ਦੇ ਆਲੇ-ਦੁਆਲੇ ਇਲਾਕੇ &lsquoਚ ਤਿਉਹਾਰੀ ਰੌਣਕ ਬਣੀ ਹੋਈ ਹੈ, ਪਰ ਆਮ ਲੋਕਾਂ ਦੀ ਨਜ਼ਰ ਬੈਂਕ ਦੇ ਇਸ ਮਹੱਤਵਪੂਰਨ ਫ਼ੈਸਲੇ &lsquoਤੇ ਟਿਕੀ ਹੋਈ ਹੈ।