ਐਨ.ਐਚ.ਐਸ ਵੱਲੋਂ "ਸੁਪਰ ਫਲੂ" ਬਾਰੇ ਵੱਡੀ ਚੇਤਾਵਨੀ

 ਇਕ ਹਫਤੇ ਚ ਹਸਪਤਾਲਾ ਚ ਦਾਖਲ ਹੋਏ ਮਰੀਜ਼ਾਂ ਦੀ ਗਿਣਤੀ ਚ ਹੋਇਆ ਭਾਰੀ ਵਾਧਾ

ਲੈਸਟਰ (ਇੰਗਲੈਂਡ) (ਸੁਖਜਿੰਦਰ ਸਿੰਘ ਢੱਡੇ) &ndash ਇੰਗਲੈਂਡ ਦੀ ਰਾਸ਼ਟਰੀ ਸਿਹਤ ਸੇਵਾ (ਐਨਐਚਐਸ) ਨੇ &lsquoਸੁਪਰ ਫਲੂ&rsquo ਦੇ ਵਧਦੇ ਖਤਰੇ ਨੂੰ ਲੈ ਕੇ ਵੱਡੀ ਚੇਤਾਵਨੀ ਜਾਰੀ ਕੀਤੀ ਹੈ। ਸਿਰਫ਼ ਇੱਕ ਹਫ਼ਤੇ ਦੇ ਅੰਦਰ ਫਲੂ ਕਾਰਨ ਹਸਪਤਾਲਾਂ ਵਿੱਚ ਦਾਖ਼ਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜਿਸ ਕਾਰਨ ਐਨਐਚਐਸ ਨੂੰ &lsquoਹਾਈ ਅਲਰਟ&rsquo &rsquoਤੇ ਰੱਖਿਆ ਗਿਆ ਹੈ।ਸਿਹਤ ਅਧਿਕਾਰੀਆਂ ਮੁਤਾਬਕ ਸਰਦੀਆਂ ਦੇ ਮੌਸਮ ਨਾਲ ਜੁੜੀਆਂ ਵਾਇਰਸ ਬਿਮਾਰੀਆਂ, ਖ਼ਾਸ ਕਰਕੇ ਫਲੂ, ਕੋਵਿਡ ਵਰਗੇ ਲੱਛਣਾਂ ਵਾਲੀਆਂ ਬਿਮਾਰੀਆਂ ਅਤੇ ਆਰਐਸਵੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਕਾਰਨ ਐਮਰਜੈਂਸੀ ਵਿਭਾਗਾਂ &rsquoਤੇ ਭਾਰੀ ਦਬਾਅ ਬਣ ਗਿਆ ਹੈ ਅਤੇ ਕਈ ਹਸਪਤਾਲਾਂ ਵਿੱਚ ਬਿਸਤਰੇ ਘੱਟ ਪੈ ਰਹੇ ਹਨ। ਐਨ ਐਚ੍ਰ ਐਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਫਲੂ ਦੇ ਲੱਛਣ ਨਜ਼ਰ ਆਉਣ &rsquoਤੇ ਬਿਨਾਂ ਲੋੜ ਹਸਪਤਾਲ ਜਾਣ ਤੋਂ ਪਰਹੇਜ਼ ਕੀਤਾ ਜਾਵੇ ਅਤੇ ਜਿੱਥੇ ਸੰਭਵ ਹੋਵੇ ਜੀਪੀ ਜਾਂ ਫਾਰਮੇਸੀ ਦੀ ਸਹਾਇਤਾ ਲਈ ਜਾਵੇ। ਨਾਲ ਹੀ ਬਜ਼ੁਰਗਾਂ, ਗਰਭਵਤੀ ਮਹਿਲਾਵਾਂ ਅਤੇ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ ਨੂੰ ਫਲੂ ਟੀਕਾਕਰਨ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ।ਸਿਹਤ ਵਿਭਾਗ ਦਾ ਕਹਿਣਾ ਹੈ ਕਿ ਜੇਕਰ ਲੋਕਾਂ ਵੱਲੋਂ ਸਾਵਧਾਨੀ ਨਾ ਬਰਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਹਸਪਤਾਲੀ ਪ੍ਰਬੰਧ ਹੋਰ ਵੀ ਪ੍ਰਭਾਵਿਤ ਹੋ ਸਕਦੇ ਹਨ।