ਢਾਕਾ ’ਚ ਭਾਰਤੀ ਵੀਜ਼ਾ ਕੇਂਦਰ ਮੁੜ ਸ਼ੁਰੂ

ਭਾਰਤ ਨੇ ਬੰਗਲਾਦੇਸ਼ ਦੀ ਰਾਜਧਾਨੀ ਢਾਕਾ &rsquoਚ ਵੀਜ਼ਾ ਅਰਜ਼ੀ ਕੇਂਦਰ ਦਾ ਕੰਮ ਅੱਜ ਤੋਂ ਮੁੜ ਸ਼ੁਰੂ ਕਰ ਦਿੱਤਾ ਹੈ। ਸੁਰੱਖਿਆ ਕਾਰਨਾਂ ਕਰ ਕੇ ਭਾਰਤ ਨੇ ਇਹ ਕੇਂਦਰ ਇਕ ਦਿਨ ਪਹਿਲਾਂ ਬੰਦ ਕਰ ਦਿੱਤਾ ਸੀ। ਬੰਗਲਾਦੇਸ਼ &rsquoਚ ਪੰਜ ਭਾਰਤੀ ਵੀਜ਼ਾ ਅਰਜ਼ੀ ਕੇਂਦਰ ਹਨ। ਦੋ ਹੋਰ ਕੇਂਦਰ ਚੱਟੋਗ੍ਰਾਮ ਅਤੇ ਸਿਲਹਟ &rsquoਚ ਹਨ। ਭਾਰਤੀ ਵੀਜ਼ਾ ਅਰਜ਼ੀ ਕੇਂਦਰ ਨੇ ਦੱਸਿਆ ਕਿ ਢਾਕਾ &rsquoਚ ਕੇਂਦਰ ਮੁੜ ਚਾਲੂ ਹੋ ਗਿਆ ਹੈ ਅਤੇ ਇਹ ਆਮ ਵਾਂਗ ਕੰਮ ਕਰ ਰਿਹਾ ਹੈ। ਬੁੱਧਵਾਰ ਨੂੰ ਭਾਰਤ ਵਿਰੋਧੀ ਪ੍ਰਦਰਸ਼ਨਾਂ ਅਤੇ ਲੋਕਾਂ ਵੱਲੋਂ ਹਾਈ ਕਮਿਸ਼ਨ ਵੱਲ ਮਾਰਚ ਨੂੰ ਦੇਖਦਿਆਂ ਢਾਕਾ ਸਥਿਤ ਵੀਜ਼ਾ ਅਰਜ਼ੀ ਕੇਂਦਰ ਬੰਦ ਕਰ ਦਿੱਤਾ ਗਿਆ ਸੀ।