ਭਾਈ ਹਰਦੀਪ ਸਿੰਘ ਜੀ ਨਿੱਝਰ ਦੀ ਸ਼ਹਾਦਤ ਨੂੰ 900 ਦਿਨ ਪੂਰੇ ਹੋਣ ਤੇ ਭਾਰਤੀ ਐੱਬੇਸੀ ਮੂਹਰੇ ਭਾਰੀ ਵਿਰੋਧ ਪ੍ਰਦਰਸ਼ਨ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਪੰਥ ਦੀ ਆਜ਼ਾਦੀ ਲਈ ਚਲ ਰਹੇ ਸੰਘਰਸ਼ ਵਿਚ ਹੋਏ ਸ਼ਹੀਦ ਅਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਸਾਬਕਾ ਮੁੱਖ ਸੇਵਾਦਾਰ ਜਥੇਦਾਰ ਭਾਈ ਹਰਦੀਪ ਸਿੰਘ ਜੀ ਨਿੱਝਰ ਜਿੰਨਾਂ ਨੂੰ ਭਾਰਤ ਦੀ ਸ਼ਹਿ ਉਪਰ ਗੁਰੂ ਘਰ ਦੀ ਹਦੂਦ ਦੇ ਵਿੱਚ ਗੋਲੀਆਂ ਮਾਰਕੇ ਸ਼ਹੀਦ ਕੀਤਾ ਗਿਆ, ਉਨਾਂ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹਰ ਮਹੀਨੇ ਦੀ ਤਰਾਂ ਇਸ ਵਾਰ ਵੀ 18 ਦਸੰਬਰ ਨੂੰ ਵੈਨਕੂਵਰ ਭਾਰਤੀ ਐਂਬੈਸੀ ਅੱਗੇ ਭਾਰੀ ਰੋਸ ਮੁਜਾਹਿਰਾ ਕੀਤਾ ਗਿਆ। ਇਸ ਮੌਕੇ ਖਾਲਸਾਈ ਨਾਅਰੇਆਂ ਦੇ ਨਾਲ ਹਾਜ਼ਰੀਨ "ਮੈਂ ਵੀਂ ਨਿੱਝਰ" ਆਖ ਰਹੇ ਸਨ । ਓਹ ਕਹਿ ਰਹੇ ਸਨ ਕਿ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਠਨਾਇਕ "ਆਈ ਐਮ ਨਿੱਝਰ ਸਾਨੂੰ ਕਤਲ ਕਰੋ" ਇਸ ਦੇ ਨਾਲ-ਨਾਲ ਭਾਰਤੀ ਹਕੂਮਤ ਨੂੰ ਵੰਗਾਰਾਂ ਪਾਈਆਂ ਗਈਆਂ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਇਕੱਤਰ ਹੋਈ ਅਤੇ ਇਹ ਫਰੀਡਮ ਰੈਲੀ ਆਈ ਐਮ ਨਿੱਝਰ "ਢਾਕਾ ਤੋਂ ਵੈਨਕੂਵਰ" ਨੂੰ ਸਮਰਪਿਤ ਕੀਤੀ ਗਈ ਸੀ । ਇਸ ਮੌਕੇ ਸੰਗਤਾਂ ਵਲੋਂ ਮੁੜ ਭਾਰਤੀ ਐਂਬੈਸੀ ਨੂੰ ਬੰਦ ਕਰਨ ਦੀ ਮੰਗ ਜੋਰਾਂ ਤੇ ਚੁੱਕੀ ਗਈ । ਕੀਤੇ ਗਏ ਰੋਸ ਮੁਜਾਹਿਰੇ ਵਿਚ ਭਾਈ ਗੁਰਮੀਤ ਸਿੰਘ ਤੂਰ, ਭਾਈ ਮਨਜਿੰਦਰ ਸਿੰਘ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਅਜੈਪਾਲ ਸਿੰਘ, ਭਾਈ ਅਵਤਾਰ ਸਿੰਘ ਖਹਿਰਾ, ਭਾਈ ਰਜਿੰਦਰ ਸਿੰਘ ਨੱਤ, ਭਾਈ ਦਲਜੀਤ ਸਿੰਘ, ਭਾਈ ਜੈਗ ਸਿੱਧੂ, ਭਾਈ ਚਰਨਜੀਤ ਸਿੰਘ ਸਮੇਤ ਵਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ ।