ਅਮਰੀਕਾ ਚ ਕਾਰੋਬਾਰੀ ਜਹਾਜ ਹਾਦਸਾ ਗ੍ਰਸਤ ਹੋਣ ਕਾਰਨ 7 ਮੌਤਾਂ

ਮ੍ਰਿਤਕਾ ਚ ਨਾਸਰਾ ਦਾ ਸਾਬਕਾ ਡਰਾਈਵਰ ਗ੍ਰੈਗ ਬਿਫਲ ਵੀ ਸ਼ਾਮਿਲ
ਵੈਨਕੂਵਰ,  (ਮਲਕੀਤ ਸਿੰਘ) &mdash ਕੈਨੇਡਾ ਦੇ ਗੁਆਂਢੀ ਮੁਲਕ ਅਮਰੀਕਾ ਦੇ ਨੌਰਥ ਕੈਰੋਲੀਨਾ ਸੂਬੇ ਵਿੱਚ ਵੀਰਵਾਰ ਨੂੰ ਇੱਕ ਕਾਰੋਬਾਰੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿੱਚ ਨਾਸਰਾ ਦੇ ਸਾਬਕਾ ਡਰਾਈਵਰ ਗ੍ਰੈਗ ਬਿਫ਼ਲ ਸਮੇਤ ਸੱਤ ਲੋਕਾਂ ਦੀ ਮੌਤ ਹੋ ਜਾਣ ਦੀ ਦੁਖਦਾਈ ਸੂਚਨਾ ਮਿਲੀ ਹੈ । ਇਸ ਸਬੰਧੀ ਪ੍ਰਾਪਤ ਵੇਰਵਿਆਂ ਮੁਤਾਬਕ ਜਹਾਜ਼ ਵੱਲੋਂ ਸਟੇਟਸਵਿਲ ਰੀਜਨਲ ਏਅਰਪੋਰਟ ਤੋਂ ਉਡਾਨ ਭਰੀ ਗਈ ਸੀ,ਪਰ ਕੁਝ ਹੀ ਸਮੇਂ ਬਾਅਦ ਤਕਨੀਕੀ ਸਮੱਸਿਆ ਕਾਰਨ ਵਾਪਸੀ ਦੀ ਕੋਸ਼ਿਸ਼ ਦੌਰਾਨ ਜਹਾਜ ਕਰੈਸ਼ ਹੋ ਗਿਆ ਜਿਸ ਕਾਰਨ
ਜਹਾਜ਼ ਵਿੱਚ ਸਵਾਰ ਸਾਰੇ ਸੱਤ ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਗ੍ਰੈਗ ਬਿਫ਼ਲ ਅਤੇ ਉਸਦਾ ਪਰਿਵਾਰ ਵੀ ਸ਼ਾਮਲ ਸੀ। ਸਥਾਨਕ ਪ੍ਰਸ਼ਾਸਨ ਅਤੇ ਐਮਰਜੈਂਸੀ ਸੇਵਾਵਾਂ ਤੁਰੰਤ ਮੌਕੇ &lsquoਤੇ ਪਹੁੰਚ ਗਈਆਂ, ਪਰ ਕਿਸੇ ਦੀ ਵੀ ਜਾਨ ਨਾ ਬਚਾਈ ਜਾ ਸਕੀ
ਫੈਡਰਲ ਏਵਿਏਸ਼ਨ ਅਥਾਰਟੀ ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਵੱਲੋਂ ਤਕਨੀਕੀ ਅਤੇ ਮੌਸਮੀ ਕਾਰਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇੱਥੇ ਜ਼ਿਕਰਯੋਗ ਹੈ ਕਿ ਆਪਣੇ ਰੇਸਿੰਗ ਡਰਾਈਵਰ ਦੇ ਸ਼ਾਨਦਾਰ ਕੈਰੀਅਰ ਦੌਰਾਨ ਗੈ੍ਗ ਬਿਫਲ ਵੱਲੋਂ ਕਈ ਸਲਾਘਾਯੋਗ ਪ੍ਰਾਪਤੀਆਂ ਕੀਤੀਆਂ ਗਈਆਂ ਸਨ