ਯੂਰਪੀ ਯੂਨੀਅਨ ਵੱਲੋਂ ਯੂਕਰੇਨ ਲਈ ਵੱਡਾ ਰੱਖਿਆ ਫੰਡ ਮਨਜ਼ੂਰ, ਬਰਤਾਨੀਆ ਦੀ ਯੋਜਨਾ ਨਜ਼ਰਅੰਦਾਜ਼

ਲੈਸਟਰ (ਇੰਗਲੈਂਡ),  (ਸੁਖਜਿੰਦਰ ਸਿੰਘ ਢੱਡੇ)- ਯੂਰਪੀ ਯੂਨੀਅਨ ਨੇ ਯੂਕਰੇਨ ਮਸਲੇ &lsquoਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਦੀਆਂ ਯੋਜਨਾਵਾਂ ਨੂੰ ਤਵੱਜੋ ਨਾ ਦਿੰਦਿਆਂ ਰੂਸ ਦੇ ਖ਼ਿਲਾਫ਼ ਯੂਕਰੇਨ ਦੀ ਮਦਦ ਲਈ ਵੱਡਾ ਸਾਂਝਾ ਰੱਖਿਆ ਫੰਡ ਮਨਜ਼ੂਰ ਕਰ ਲਿਆ ਹੈ। ਬਰਸਲਜ਼ ਵਿੱਚ ਹੋਈ ਯੂਰਪੀ ਆਗੂਆਂ ਦੀ ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ, ਜਿਸ ਵਿੱਚ ਬਰਤਾਨੀਆ ਦੀ ਭੂਮਿਕਾ ਨੂੰ ਕੇਂਦਰੀ ਤੌਰ &lsquoਤੇ ਸ਼ਾਮਲ ਨਹੀਂ ਕੀਤਾ ਗਿਆ। ਯੂਰਪੀ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਯੂਕਰੇਨ ਦੀ ਸਹਾਇਤਾ ਲਈ ਯੂਰਪ ਆਪਣੀ ਸਾਂਝੀ ਨੀਤੀ ਅਧੀਨ ਅੱਗੇ ਵਧੇਗਾ ਅਤੇ ਰੂਸ ਖ਼ਿਲਾਫ਼ ਮੋਹਰੇ &lsquoਤੇ ਯੂਰਪੀ ਦੇਸ਼ ਇਕਜੁੱਟ ਰਹਿਣਗੇ। ਮੀਟਿੰਗ ਦੌਰਾਨ ਬਰਤਾਨੀਆ ਵੱਲੋਂ ਦਿੱਤੇ ਗਏ ਸੁਝਾਵਾਂ &lsquoਤੇ ਕੋਈ ਵਿਸ਼ੇਸ਼ ਸਹਿਮਤੀ ਨਹੀਂ ਬਣ ਸਕੀ।ਮਨਜ਼ੂਰ ਕੀਤੇ ਗਏ ਇਸ ਵੱਡੇ ਫੰਡ ਰਾਹੀਂ ਯੂਕਰੇਨ ਦੀ ਸੈਨਾ, ਹਥਿਆਰਾਂ ਦੀ ਸਪਲਾਈ ਅਤੇ ਰੱਖਿਆ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ। ਯੂਰਪੀ ਯੂਨੀਅਨ ਦਾ ਮੰਨਣਾ ਹੈ ਕਿ ਇਸ ਨਾਲ ਰੂਸ &lsquoਤੇ ਦਬਾਅ ਬਣੇਗਾ ਅਤੇ ਯੂਕਰੇਨ ਨੂੰ ਲੰਬੇ ਸਮੇਂ ਤੱਕ ਸਹਾਰਾ ਮਿਲੇਗਾ। ਰਾਜਨੀਤਿਕ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਘਟਨਾਕ੍ਰਮ ਬ੍ਰੈਕਜ਼ਿਟ ਤੋਂ ਬਾਅਦ ਯੂਰਪ ਵਿੱਚ ਬਰਤਾਨੀਆ ਦੀ ਘਟਦੀ ਕੂਟਨੀਤਿਕ ਅਹਿਮੀਅਤ ਵੱਲ ਇਸ਼ਾਰਾ ਕਰਦਾ ਹੈ। ਉਨ੍ਹਾਂ ਅਨੁਸਾਰ ਯੂਰਪੀ ਫੈਸਲਾ ਪ੍ਰਕਿਰਿਆ ਵਿੱਚ ਬਰਤਾਨੀਆ ਦੀ ਸਿੱਧੀ ਭਾਗੀਦਾਰੀ ਨਾ ਹੋਣਾ ਕੀਅਰ ਸਟਾਰਮਰ ਸਰਕਾਰ ਲਈ ਚੁਣੌਤੀਪੂਰਨ ਸਥਿਤੀ ਬਣ ਸਕਦਾ ਹੈ।ਦੂਜੇ ਪਾਸੇ, ਯੂਰਪੀ ਯੂਨੀਅਨ ਨੇ ਇਹ ਸੰਕੇਤ ਵੀ ਦਿੱਤਾ ਹੈ ਕਿ ਯੂਕਰੇਨ ਮਾਮਲੇ &lsquoਚ ਅੱਗੇ ਵੀ ਫੈਸਲੇ ਯੂਰਪੀ ਦੇਸ਼ਾਂ ਦੀ ਸਾਂਝੀ ਸਹਿਮਤੀ ਨਾਲ ਹੀ ਲਏ ਜਾਣਗੇ।