ਰਿਸਮਸ ਮੌਕੇ ਇਸਾਈ ਧਰਮ ਦੇ ਕੇਂਦਰ ਬਿੰਦੂ ਵੈਟੀਕਨ ਲੱਗੀਆਂ ਭਾਰੀ ਰੌਣਕਾਂ,ਪੋਪ ਲੀਓ ਨੇ ਇਸਾਈਆਂ ਨੂੰ ਪਿਆਰ ਲਈ ਦਿਲ ਦੇ ਦਰਵਾਜੇ ਖੋਲਣ ਲਈ ਕੀਤੀ ਅਪੀਲ ਤਾਂ ਜੋ ਵਿਸ਼ਵ ਸ਼ਾਂਤੀ ਹੋ ਸਕੇ

ਰੋਮ  (ਗੁਰਸ਼ਰਨ ਸਿੰਘ ਸੋਨੀ) ਦੁਨੀਆਂ ਦੇ ਸਭ ਤੋਂ ਛੋਟੇ ਦੇਸ਼ ਵਜੋਂ ਜਾਣਿਆ ਜਾਂਦਾ ਵੈਟੀਕਨ ਸਿਟੀ ਦੁਨੀਆਂ ਦੇ ਸਭ ਤੋਂ ਵੱਡੇ ਧਰਮ ਇਸਾਈ ਧਰਮ ਦਾ ਕੇਂਦਰ ਬਿੰਦੂ ਮੰਨਿਆ ਜਾਂਦਾ ਹੈ ਤੇ ਇਸ ਦੇਸ਼ ਦੀ ਅਗਵਾਈ ਕਰਨ ਵਾਲਾ ਧਰਮ ਗੁਰੂ ਸਰਵਉੱਚ ਪੋਪ ਲੀਓ xiv ਜਿਹੜਾ ਕਿ ਸਮੁੱਚੇ ਇਸਾਈ ਧਰਮ ਲਈ ਮਾਰਗ ਦਰਸ਼ਕ ਹੈ ।ਵੈਟੀਕਨ ਵਿਖੇ ਹਰ ਸਾਲ ਕ੍ਰਿਸਮਸ ਤਿਉਹਾਰ ਨੂੰ ਜਿੱਥੇ ਸਦਭਾਵਨਾ ਨਾਲ ਮਨਾਇਆ ਜਾਂਦਾ ਹੈ ਉੱਥੇ ਕ੍ਰਿਸਮਸ ਮੌਕੇ ਜਦੋਂ ਪੁਰਾਤਨ ਸੇਂਟ ਪੀਟਰਜ਼ ਬਸੀਲੀਕਾ ਚਰਚ ਦਾ ਪਵਿੱਤਰ ਦਰਵਾਜਾ ਖੁੱਲਦਾ ਹੈ ਤਾਂ ਇਸ ਵਿੱਚੋਂ ਲੱਖਾਂ ਲੋਕ ਲੰਘਣ ਵਿੱਚ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦੇ ਹਨ। ਪਿਛਲੇ ਸਾਲ 24 ਦਸੰਬਰ 2024 ਨੂੰ ਕ੍ਰਿਸਮਸ ਦੀ ਸ਼ਾਮ ਖੁੱਲਣ ਤੋਂ ਸਿਰਫ਼ 2 ਹਫ਼ਤੇ ਬਾਅਦ ਸੇਂਟ ਪੀਟਰਜ਼ ਬਸੀਲੀਕਾ ਚਰਚ ਦੇ ਪਵਿੱਤਰ ਦਰਵਾਜੇ ਵਿੱਚੋਂ 5 ਲੱਖ ਤੋਂ ਵੱਧ ਸਰਧਾਲੂ ਲੰਘੇ ਇਹ ਕੈਥੋਲਿਕ ਚਰਚ ਦੁਨੀਆਂ ਭਰ ਵਿੱਚ ਵਿਸ਼ੇਸ ਰੁਤਬਾ ਰੱਖਦਾ ਹੈ ਜਿਸ ਨੂੰ ਦੇਖਣ ਵਾਲੇ ਲੋਕਾਂ ਦਾ ਸਾਰਾ ਸਾਲ ਤਾਂਤਾ ਲੱਗਾ ਰਹਿੰਦਾ ਹੈ।ਸੇਂਟ ਪੀਟਰਜ਼ ਬਸੀਲੀਕਾ ਚਰਚ ਦੇ ਵਿਹੜੇ ਵੈਟੀਕਨ ਕ੍ਰਿਸਮਸ ਟ੍ਰੀ ਅਤੇ ਪ੍ਰਭ ਯਿਸ਼ੂ ਦੇ ਜਨਮ ਨੂੰ ਦਰਸਾਉਂਦੇ ਦ੍ਰਿਸ਼ਾਂ ਦਾ ਉਦਘਾਟਨ ਬੀਤੇ ਦਿਨ ਹੋਣ ਮੌਕੇ ਹਜ਼ਾਰਾਂ ਲੋਕਾਂ ਨੇ ਹਾਜ਼ਰੀ ਭਰੀ ।ਪੋਪ ਲੀਓ xiv ਨੇ ਕਿਹਾ ਕਿ ਚਰਚ ਦਾ ਵਿਹੜਾ ਸਮੁੱਚੀ ਦੁਨੀਆਂ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ।ਕ੍ਰਿਸਮਸ ਮੌਕੇ ਇਹ ਸਜਾਵਟ ਸਿਰਫ਼ ਸਜਾਵਟ ਨਹੀਂ ਸਗੋਂ ਸ਼ਾਂਤੀ ਅਤੇ ਸਿ਼੍ਰਸ਼ਟੀ ਦੀ ਦੇਖਭਾਲ ਲਈ ਸਭ ਨੂੰ ਸੱਦਾ ਹੈ।ਇਹ ਸੱਦਾ ਹੈ ਵਿਸ਼ਵਵਿਆਪੀ ਭਾਈਚਾਰੇ ਲਈ ਜਿਸ ਲਈ ਸਭ ਨੂੰ ਸੰਜੀਦਾ ਹੋਣਾ ਚਾਹੀਦਾ ਹੈ।ਪੋਪ ਨੇ ਕਿਹਾ ਆE ਆਪਾਂ ਸਾਰੇ ਪ੍ਰਭੂ ਦੇ ਆਉਣ ਦੀ ਉਡੀਕ ਕਰੀਏ ਅਤੇ ਵਿਸ਼ਵਾਸ ਨਾਲ ਪ੍ਰਾਰਥਨਾ ਕਰੀਏ ਕਿ ਆਉਣ ਵਾਲਾ ਸਮਾਂ ਸਭ ਲਈ ਸ਼ਾਂਤੀ ਤੇ ਖੁਸ਼ੀਆਂ ਲਿਆਵੇ।ਇਸ ਪਵਿੱਤਰ ਦਿਨ ਮੌਕੇ ਇਸਾਈ ਭਾਈਚਾਰੇ ਨੂੰ ਆਪਣੇ ਦਿਲਾਂ ਨੂੰ ਪਰਮਾਤਮਾ ਅਤੇ ਭਾਈਚਾਰੇ ਲਈ ਖੋਲ ਦੇਣੇ ਚਾਹੀਦੇ ਹਨ ਤਾਂ ਜੋ ਸਾਡਾ ਚੌਗਿਰਦਾ ਸੱਚੀ ਸ਼ਾਂਤੀ ਅਤੇ ਖੁਸ਼ੀ ਨਾਲ ਭਰਪੂਰ ਹੋ ਸਕੇ।