ਏ ਟੀ ਐਮ ਲੁੱਟ ਮਾਮਲਾ, 3 ਲੱਖ ਪੌਂਡ ਦੀ ਏ ਟੀ ਐਮ ਮਸੀਨਾ ਚੌ ਲੁੱਟ ਕਰਨ ਵਾਲੇ, ਪੁਲਿਸ ਨੇ ਤਿੰਨ ਕੀਤੇ ਕਾਬੂ

 ਲੈਸਟਰ (ਇੰਗਲੈਂਡ), 21 ਦਸੰਬਰ (ਸੁਖਜਿੰਦਰ ਸਿੰਘ ਢੱਡੇ)-
ਮਿਡਲੈਂਡਜ਼ ਅਤੇ ਵੇਲਜ਼ ਦੇ ਵੱਖ-ਵੱਖ ਇਲਾਕਿਆਂ ਵਿੱਚ ਏਟੀਐਮ ਮਸ਼ੀਨਾਂ &lsquoਤੇ ਹੋਈਆਂ ਲੁੱਟਾਂ ਦੀ ਲੜੀ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਚਾਰਜ ਕੀਤਾ ਹੈ। ਪੁਲਿਸ ਜਾਂਚ ਅਨੁਸਾਰ ਦੋਸ਼ੀਆਂ ਵੱਲੋਂ ਕੁੱਲ 27 ਏਟੀਐਮ ਮਸ਼ੀਨਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਨ੍ਹਾਂ ਵਿੱਚੋਂ ਲਗਭਗ 3 ਲੱਖ ਪੌਂਡ ਦੀ ਨਕਦੀ ਚੋਰੀ ਹੋਣ ਦੀ ਪੁਸ਼ਟੀ ਹੋਈ ਹੈ। ਪੁਲਿਸ ਮੁਤਾਬਕ ਚਾਰਜ ਕੀਤੇ ਗਏ ਦੋਸ਼ੀਆਂ ਦੀ ਪਛਾਣ ਡੇਵਿਡ ਪ੍ਰਾਈਸ (43), ਐਡਮ ਵਾਕਰ (38) ਅਤੇ ਜੋਆਨ ਮੈਕਗ੍ਰੇਗਰ (40) ਵਜੋਂ ਹੋਈ ਹੈ, ਜੋ ਤਿੰਨੇ ਵੁਲਵਰਹੈਂਪਟਨ ਦੇ ਵੱਖ-ਵੱਖ ਇਲਾਕਿਆਂ ਦੇ ਰਹਿਣ ਵਾਲੇ ਹਨ। ਦੋਸ਼ੀਆਂ &lsquoਤੇ ਏਟੀਐਮ ਮਸ਼ੀਨਾਂ ਨੂੰ ਨੁਕਸਾਨ ਪਹੁੰਚਾਉਣ, ਸਾਜ਼ਿਸ਼ ਤਹਿਤ ਚੋਰੀ ਕਰਨ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਗੰਭੀਰ ਦੋਸ਼ ਲਗਾਏ ਗਏ ਹਨ।