ਨਿਊਜ਼ੀਲੈਂਡ ਵਿੱਚ ਨਗਰ ਕੀਰਤਨ ਰੋਕਣ ਦੀ ਖ਼ਬਰ ਗ਼ਲਤ ਤੇ ਭ੍ਰਮਿਤ ਕਰਨ ਵਾਲੀ: ਹਕੀਕਤ ਕੁਝ ਹੋਰ ਹੀ ਹੈ
_22Dec25033300AM.jpg)
ਨਿਊਜ਼ੀਲੈਂਡ ਵਿੱਚ ਨਗਰ ਕੀਰਤਨ ਨੂੰ ਰੋਕਣ ਬਾਰੇ ਸੋਸ਼ਲ ਮੀਡੀਆ ਅਤੇ ਕੁਝ ਮੀਡੀਆ ਪਲੇਟਫਾਰਮਾਂ &rsquoਤੇ ਫੈਲ ਰਹੀਆਂ ਖ਼ਬਰਾਂ ਨੂੰ ਸਿਰੇ ਤੋਂ ਖ਼ਾਰਜ ਕੀਤਾ ਗਿਆ ਹੈ। ਇੱਥੇ ਰਹਿ ਰਹੇ ਸਥਾਨਕ ਵਸਨੀਕਾਂ ਮੁਤਾਬਕ ਇਹ ਦਾਅਵਾ ਬਿਲਕੁਲ ਗ਼ਲਤ ਅਤੇ ਭ੍ਰਮਿਤ ਕਰਨ ਵਾਲਾ ਹੈ ਕਿ &ldquoਗੋਰਿਆਂ ਨੇ ਨਿਊਜ਼ੀਲੈਂਡ ਵਿੱਚ ਨਗਰ ਕੀਰਤਨ ਨੂੰ ਰੋਕਿਆ।&rdquo
ਜਾਣਕਾਰੀ ਅਨੁਸਾਰ, ਇਹ ਘਟਨਾ ਨਿਊਜ਼ੀਲੈਂਡ ਦੇ ਇੱਕ ਛੋਟੇ ਕੱਟੜਪੰਥੀ ਗਰੁੱਪ ਨਾਲ ਸੰਬੰਧਿਤ ਸੀ, ਜਿਸ ਦੇ ਲਗਭਗ 100 ਦੇ ਕਰੀਬ ਮੈਂਬਰ ਹਨ। ਇਸ ਗਰੁੱਪ ਵੱਲੋਂ ਮਾਓਰੀ ਸਭਿਆਚਾਰ ਦੀ ਰਵਾਇਤੀ ਪ੍ਰਦਰਸ਼ਨ ਵਿਧੀ &lsquoਹਾਕਾ&rsquo ਕਰਕੇ ਕੁਝ ਸਮੇਂ ਲਈ ਵਿਰੋਧ ਜ਼ਾਹਰ ਕੀਤਾ ਗਿਆ, ਪਰ ਬਾਅਦ ਵਿੱਚ ਉਹ ਖੁਦ ਹੀ ਉੱਥੋਂ ਚਲੇ ਗਏ। ਛੇ ਮਿਲੀਅਨ ਦੀ ਅਬਾਦੀ ਵਾਲੇ ਦੇਸ਼ ਵਿੱਚ ਅਜਿਹਾ ਛੋਟਾ ਵਿਰੋਧ ਕੋਈ ਵੱਡੀ ਘਟਨਾ ਨਹੀਂ ਮੰਨੀ ਜਾ ਸਕਦੀ।
ਸਪਸ਼ਟ ਕੀਤਾ ਗਿਆ ਹੈ ਕਿ ਇਸ ਘਟਨਾ ਨੂੰ ਨਿਊਜ਼ੀਲੈਂਡ ਦੀ ਪੂਰੀ ਸਿੱਖ ਕਮਿਊਨਟੀ ਜਾਂ ਸਥਾਨਕ ਸਮਾਜ ਨਾਲ ਜੋੜਨਾ ਨਿਆਂਸੰਗਤ ਨਹੀਂ। ਹਰ ਦੇਸ਼ ਅਤੇ ਹਰ ਧਰਮ ਵਿੱਚ ਅਜਿਹੇ ਤੱਤ ਮੌਜੂਦ ਹੁੰਦੇ ਹਨ, ਪਰ ਕਿਸੇ ਇੱਕ ਜਾਂ ਕੁਝ ਵਿਅਕਤੀਆਂ ਦੀ ਗ਼ਲਤੀ ਲਈ ਪੂਰੀ ਕਮਿਊਨਟੀ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।
ਇਸ ਮਾਮਲੇ ਵਿੱਚ ਨਿਊਜ਼ੀਲੈਂਡ ਪੁਲਿਸ ਦੀ ਭੂਮਿਕਾ ਦੀ ਵੀ ਪ੍ਰਸ਼ੰਸਾ ਕੀਤੀ ਗਈ ਹੈ। ਪੁਲਿਸ ਨੇ ਸਥਿਤੀ ਨੂੰ ਬਹੁਤ ਸੂਝਬੂਝ ਅਤੇ ਸੰਯਮ ਨਾਲ ਸੰਭਾਲਿਆ ਅਤੇ ਕਿਸੇ ਨੂੰ ਵੀ ਨੁਕਸਾਨ ਨਹੀਂ ਹੋਣ ਦਿੱਤਾ। ਸਥਾਨਕ ਲੋਕਾਂ ਮੁਤਾਬਕ ਨਿਊਜ਼ੀਲੈਂਡ ਵਿੱਚ ਕਾਨੂੰਨ ਬਿਨਾ ਵਜ੍ਹਾ ਕਿਸੇ &rsquoਤੇ ਹੱਥ ਨਹੀਂ ਚੁੱਕਦਾ, ਪਰ ਗ਼ਲਤੀ ਸਾਬਤ ਹੋਣ &rsquoਤੇ ਕਾਨੂੰਨ ਪੂਰੀ ਸਖ਼ਤੀ ਨਾਲ ਲਾਗੂ ਕੀਤਾ ਜਾਂਦਾ ਹੈ।
ਨਿਊਜ਼ੀਲੈਂਡ ਵਿੱਚ ਰਹਿ ਰਹੇ ਭਾਰਤੀ ਅਤੇ ਸਿੱਖ ਭਾਈਚਾਰੇ ਨੇ ਮੀਡੀਆ ਨਾਲ ਜੁੜੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਖ਼ਬਰ ਨੂੰ ਪ੍ਰਸਾਰਿਤ ਕਰਨ ਤੋਂ ਪਹਿਲਾਂ ਉਸ ਦੀ ਸਚਾਈ ਦੀ ਪੜਤਾਲ ਕੀਤੀ ਜਾਵੇ ਅਤੇ ਸਿਰਫ਼ ਵਿਊਜ਼ ਜਾਂ ਪ੍ਰਸਿੱਧੀ ਲਈ ਗ਼ਲਤ ਜਾਣਕਾਰੀ ਨਾ ਫੈਲਾਈ ਜਾਵੇ। ਸਥਿਤੀ ਪੂਰੀ ਤਰ੍ਹਾਂ ਸਧਾਰਣ ਹੈ ਅਤੇ ਦੇਸ਼ ਵਿੱਚ ਅਮਨ-ਅਮਾਨ ਕਾਇਮ ਹੈ।