ਹਵਾਈ ਅੱਡੇ 'ਤੇ ਉਤਰਦੇ ਸਮੇ ਇੱਕ ਨਿੱਜੀ ਜਹਾਜ਼ ਤਬਾਹ,7ਮੌਤਾਂ


ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਉੱਤਰੀ ਕੈਰੋਲੀਨਾ ਵਿੱਚ ਸਟੇਟਸਵਿਲੇ ਖੇਤਰੀ ਹਵਾਈ ਅੱਡੇ 'ਤੇ ਉਤਰਦੇ ਸਮੇ ਇਕ ਨਿੱਜੀ ਜਹਾਜ਼ ਸੈਸਨਾ ਸੀ 550 ਤਬਾਹ ਹੋ ਗਿਆ ਤੇ ਉਸ ਵਿੱਚ ਸਵਾਰ ਪਾਇਲਟ ਸਣੇ ਸਾਰੇ 7 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸਵੇਰੇ 10.30 ਵਜੇ ਵਾਪਰਿਆ। ਮ੍ਰਿਤਕਾਂ ਵਿੱਚ ਸਾਬਕਾ ਨਾਸਕਾਰ ਡਰਾਈਵਰ ਗਰੇਗ ਬਿਫਲੇ, ਉਸ ਦੀ ਪਤਨੀ ਕ੍ਰਿਸਟੀਨਾ ਤੇ 2 ਬੱਚੇ ਰਾਈਡਰ ਤੇ ਐਮਾ ਸ਼ਾਮਿਲ ਹਨ। ਬਾਕੀ ਮ੍ਰਿਤਕਾਂ ਵਿੱਚ ਡੈਨਿਸ ਡਟਨ , ਉਸ ਦਾ ਪੁੱਤਰ ਜੈਕ ਤੇ ਗਰੇਗ ਵਾਡਸਵਰਥ ਸ਼ਾਮਿਲ ਹਨ। ਹਾਦਸੇ ਦੀ ਜਾਂਚ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਕਰੇਗਾ।