ਅਮਰੀਕੀ ਬਲਾਂ ਨੇ ਵੈਨੇਜ਼ੂਏਲਾ ਦੇ ਤੱਟ ਨੇੜੇ ਤੇਲ ਟੈਂਕਰ ਰੋਕਿਆ

ਅਮਰੀਕੀ ਬਲਾਂ ਨੇ ਸ਼ਨਿਚਰਵਾਰ ਨੂੰ ਵੈਨੇਜ਼ੂਏਲਾ ਦੇ ਤੱਟ ਨੇੜੇ ਤੇਲ ਵਾਲੇ ਟੈਂਕਰ ਨੂੰ ਰੋਕ ਲਿਆ, ਜੋ ਫੌਜ ਵੱਲੋਂ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ &rsquoਚ ਕੀਤੀ ਦੂਜੀ ਅਜਿਹੀ ਕਾਰਵਾਈ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਵੈਨੇਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਦਬਾਅ ਵਧਾਉਣ ਲਈ ਦੱਖਣੀ ਅਮਰੀਕੀ ਮੁਲਕ ਤੋਂ ਆਉਣ ਵਾਲੇ ਸਾਰੇ ਪਾਬੰਦੀਸ਼ੁਦਾ ਤੇਲ ਟੈਂਕਰ ਰੋਕਣ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਅਮਰੀਕੀ ਫੌਜਾਂ ਨੇ 10 ਦਸੰਬਰ ਨੂੰ ਵੀ ਵੈਨੇਜ਼ੂਏਲਾ ਦੇ ਤੱਟ ਨੇੜੇ ਤੇਲ ਟੈਂਕਰ ਰੋਕਿਆ ਸੀ। ਅਮਰੀਕਾ ਦੀ ਗ੍ਰਹਿ ਮੰਤਰੀ ਕ੍ਰਿਸਟੀ ਨੋਇਮ ਨੇ ਅਮਰੀਕੀ ਤੱਟ ਰੱਖਿਅਕ ਬਲਾਂ ਵੱਲੋਂ ਰੱਖਿਆ ਮੰਤਰਾਲੇ ਦੀ ਮਦਦ ਨਾਲ ਤੇਲ ਟੈਂਕਰ ਰੋਕੇ ਜਾਣ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਸੋਸ਼ਲ ਮੀਡੀਆ &rsquoਤੇ ਵੀਡੀਓ ਵੀ ਸਾਂਝੀ ਕੀਤੀ ਜਿਸ ਵਿੱਚ ਅਮਰੀਕੀ ਹੈਲੀਕਾਪਟਰ ਸੈਂਚੁਰੀਜ਼ ਨਾਮੀ ਜਹਾਜ਼ &rsquoਤੇ ਮੁਲਾਜ਼ਮਾਂ ਨੂੰ ਉਤਾਰ ਰਿਹਾ ਹੈ।
&lsquoਮੈਰੀਨ ਟਰੈਫਿਕ&rsquo ਮੁਤਾਬਕ ਪਨਾਮਾ ਦੇ ਝੰਡੇ ਹੇਠ ਚੱਲਣ ਵਾਲਾ ਤੇਲ ਟੈਂਕਰ ਹਾਲ ਹੀ &rsquoਚ ਵੈਨੇਜ਼ੂਏਲਾ ਦੇ ਤੱਟ ਨੇੜੇ ਦਿਖਾਈ ਦਿੱਤਾ ਸੀ। ਨੋਇਮ ਨੇ &lsquoਐਕਸ&rsquo ਉੱਤੇ ਕਿਹਾ, &lsquo&lsquoਅਮਰੀਕਾ ਉਸ ਪਾਬੰਦੀਸ਼ੁਦਾ ਤੇਲ ਦੀ ਨਾਜਾਇਜ਼ ਸਪਲਾਈ ਵਿਰੁੱਧ ਕਾਰਵਾਈ ਜਾਰੀ ਰੱਖੇਗਾ ਜਿਸ ਦੀ ਵਰਤੋਂ ਇਸ ਇਲਾਕੇ &rsquoਚ ਨਸ਼ੀਲੇ ਪਦਾਰਥਾਂ ਨਾਲ ਜੁੜੇ ਅਤਿਵਾਦ ਲਈ ਫੰਡਿੰਗ ਵਾਸਤੇ ਕੀਤੀ ਜਾਂਦੀ ਹੈ।&rsquo&rsquo ਉਨ੍ਹਾਂ ਕਿਹਾ, &lsquo&lsquoਅਸੀਂ ਤੁਹਾਨੂੰ ਲੱਭ ਲਵਾਂਗੇ ਅਤੇ ਤੁਹਾਨੂੰ ਰੋਕਾਂਗੇ।&rsquo&rsquo ਪੈਂਟਾਗਨ ਤੇ ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਇਸ ਸਬੰਧੀ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ। ਦੂਜੇ ਪਾਸੇ ਵੈਨੇਜ਼ੂਏਲਾ ਸਰਕਾਰ ਨੇ ਸ਼ਨਿਚਰਵਾਰ ਨੂੰ ਬਿਆਨ &rsquoਚ ਅਮਰੀਕੀ ਫੌਜ ਦੀ ਕਾਰਵਾਈ ਨੂੰ &lsquoਅਪਰਾਧਕ&rsquo ਕਰਾਰ ਦਿੱਤਾ ਤੇ ਕਿਹਾ ਕਿ ਇਸ ਦਾ ਜਵਾਬ ਦਿੱਤਾ ਜਾਵੇਗੀ। ਵੈਨੇਜ਼ੂਏਲਾ ਨੇ ਕਿਹਾ ਕਿ ਇਸ ਸਬੰਧੀ ਸੰਯੁਕਤ ਰਾਸ਼ਟਰ &rsquoਚ ਸ਼ਿਕਾਇਤ ਦਰਜ ਕਰਵਾਉਣ ਸਣੇ ਕਾਨੂੰਨ ਰਾਹ ਅਪਣਾਇਆ ਜਾਵੇਗਾ।