ਨਿਊਜ਼ੀਲੈਂਡ ਵਿੱਚ ਨਗਰ ਕੀਰਤਨ ਦੌਰਾਨ ਰੁਕਾਵਟ ਦੀ ਸੁਪਰੀਮ ਸਿੱਖ ਕੌਂਸਲ ਯੂਕੇ ਵੱਲੋਂ ਕੜੀ ਨਿੰਦਾ, ਸ਼ਾਂਤੀ ਪ੍ਰਤੀ ਵਚਨਬੱਧਤਾ ਦੁਹਰਾਈ

ਲੰਡਨ |  ਸੁਪਰੀਮ ਸਿੱਖ ਕੌਂਸਲ ਯੂਕੇ ਨੇ ਨਿਊਜ਼ੀਲੈਂਡ ਵਿੱਚ ਨਗਰ ਕੀਰਤਨ ਦੌਰਾਨ ਹੋਈ ਹਾਲੀਆ ਰੁਕਾਵਟ &lsquoਤੇ ਗਹਿਰਾ ਦੁੱਖ ਅਤੇ ਤੀਖੀ ਨਾਰਾਜ਼ਗੀ ਜਤਾਈ ਹੈ। ਕੌਂਸਲ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਸਿੱਖ ਧਰਮ ਦੇ ਮੂਲ ਸਿਧਾਂਤਾਂ&mdashਸ਼ਾਂਤੀ, ਸਦਭਾਵਨਾ ਅਤੇ ਅਹਿੰਸਾ&mdashਦੇ ਬਿਲਕੁਲ ਵਿਰੁੱਧ ਹਨ।

ਸੋਮਵਾਰ ਨੂੰ ਜਾਰੀ ਬਿਆਨ ਵਿੱਚ ਕੌਂਸਲ ਨੇ ਜ਼ੋਰ ਦੇ ਕੇ ਕਿਹਾ ਕਿ ਵਿਸ਼ਵ ਭਰ ਦੀ ਸਿੱਖ ਕੌਮ ਸ਼ਾਂਤਮਈ ਸਹਿ-ਅਸਤਿਤਵ, ਨਿਸ਼ਕਾਮ ਸੇਵਾ ਅਤੇ ਆਪਸੀ ਆਦਰ &lsquoਤੇ ਆਧਾਰਿਤ ਜੀਵਨ ਜੀਊਣ ਲਈ ਪੱਕੀ ਤਰ੍ਹਾਂ ਵਚਨਬੱਧ ਹੈ। ਬਿਆਨ ਵਿੱਚ ਇਹ ਵੀ ਦਰਸਾਇਆ ਗਿਆ ਕਿ ਨਿਊਜ਼ੀਲੈਂਡ ਵਿੱਚ ਸਿੱਖ ਸਮੁਦਾਇ ਨੇ ਹਮੇਸ਼ਾਂ ਦੇਸ਼ ਦੇ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਵਿਕਾਸ ਵਿੱਚ ਸਕਾਰਾਤਮਕ ਅਤੇ ਰਚਨਾਤਮਕ ਭੂਮਿਕਾ ਨਿਭਾਈ ਹੈ।

ਕੌਂਸਲ ਨੇ ਕਿਹਾ ਕਿ ਕਿਸੇ ਵੀ ਕਿਸਮ ਦੀ ਗਲਤਫ਼ਹਮੀ ਜਾਂ ਸ਼ਿਕਾਇਤ ਨੂੰ ਸਨਮਾਨਜਨਕ ਅਤੇ ਸ਼ਾਂਤਮਈ ਸੰਵਾਦ ਰਾਹੀਂ ਹੀ ਹੱਲ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਅਜਿਹੇ ਕਰਤੂਤਾਂ ਰਾਹੀਂ ਜੋ ਧਾਰਮਿਕ ਸਮਾਗਮਾਂ ਵਿੱਚ ਵਿਘਨ ਪਾਉਣ ਜਾਂ ਸਮੁਦਾਇਕ ਸਦਭਾਵਨਾ ਨੂੰ ਠੇਸ ਪਹੁੰਚਾਉਣ।

ਇਸ ਘਟਨਾ &lsquoਤੇ ਤੁਰੰਤ ਕਾਰਵਾਈ ਲਈ ਸੁਪਰੀਮ ਸਿੱਖ ਕੌਂਸਲ ਯੂਕੇ ਨੇ ਨਿਊਜ਼ੀਲੈਂਡ ਸਰਕਾਰ, ਸਥਾਨਕ ਪ੍ਰਸ਼ਾਸਨ ਅਤੇ ਵਿਸ਼ੇਸ਼ ਤੌਰ &lsquoਤੇ ਨਿਊਜ਼ੀਲੈਂਡ ਪੁਲਿਸ ਦਾ ਦਿਲੋਂ ਧੰਨਵਾਦ ਕੀਤਾ। ਕੌਂਸਲ ਨੇ ਕਾਨੂੰਨ-ਵਿਵਸਥਾ ਕਾਇਮ ਰੱਖਣ, ਸਾਰੇ ਭਾਗੀਦਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਇੱਕ ਬਹੁਵਿਧੀ ਤੇ ਸਮਾਵੇਸ਼ੀ ਸਮਾਜ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਉਨ੍ਹਾਂ ਦੀ ਪੇਸ਼ਾਵਰ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕੀਤੀ।

ਬਿਆਨ ਦੇ ਅੰਤ ਵਿੱਚ, ਕੌਂਸਲ ਨੇ ਸ਼ਾਂਤੀ, ਏਕਤਾ ਅਤੇ ਸਾਰਿਆਂ ਧਰਮਾਂ ਅਤੇ ਸਭਿਆਚਾਰਾਂ ਪ੍ਰਤੀ ਸਨਮਾਨ ਲਈ ਸਿੱਖ ਸਮੁਦਾਇ ਦੀ ਅਟੱਲ ਵਚਨਬੱਧਤਾ ਨੂੰ ਦੁਹਰਾਇਆ।