ਚੀਨ ਨੇ ਵੀ ਮਾਰੀ ਟੈਰਿਫ ਜੰਗ ਵਿੱਚ ਛਾਲ, ਯੂਰੋਪ ਦੇ ਡੇਅਰੀ ਉਤਪਾਦਾਂ ਤੇ ਲਾਏ ਭਾਰੀ ਟੈਰਿਫ

 ਚੀਨ ਨੇ ਯੂਰਪੀ ਸੰਘ ਦੇ ਡੇਅਰੀ ਉਤਪਾਦਾਂ ਦੁੱਧ, ਪਨੀਰ, ਕਰੀਮ ਅਤੇ ਦਹੀਂ 'ਤੇ 21.9% ਤੋਂ 42.7% ਤੱਕ ਦੇ ਅਸਥਾਈ ਟੈਰਿਫ ਲਗਾਏ ਲਗਾ ਦਿਤੇ ਹਨ । ਚੀਨ ਦੀ ਇਸ ਹਰਕਤ ਤੋਂ ਬਾਅਦ ਖਿੱਤੇ ਵਿੱਚ ਵਪਾਰ ਯੁੱਧ ਸ਼ੁਰੂ ਹੋਣ ਦੇ ਖਦਸ਼ੇ ਪ੍ਰਗਟਾਏ ਜਾਣ ਲੱਗ ਪਏ ਹਨ। ਹਾਲਾ ਕਿ ਚੀਨੀ ਵਣਜ ਮੰਤਰਾਲੇ ਨੇ ਯੂਰਪੀ ਸੰਘ ਦੀਆਂ ਸਬਸਿਡੀ ਨੀਤੀਆਂ ਨੂੰ ਹੀ ਇਸ ਬਾਬਤ ਦੋਸ਼ੀ ਠਹਿਰਾਇਆ, ਜੋ ਚੀਨੀ ਕਿਸਾਨਾਂ ਅਤੇ ਡੇਅਰੀ ਉਦਯੋਗ ਨੂੰ ਗੰਭੀਰ ਨੁਕਸਾਨ ਪਹੁੰਚਾ ਰਹੀਆਂ ਹਨ। ਇਹ ਫੈਸਲਾ ਅਗਸਤ 2024 ਤੱਕ ਚੱਲ ਰਹੀ ਐਂਟੀ-ਡੰਪਿੰਗ ਜਾਂਚ ਦੇ ਸ਼ੁਰੂਆਤੀ ਨਤੀਜਿਆਂ 'ਤੇ ਅਧਾਰਤ ਦਸਿਆ ਗਿਆ ਹੈ। 
ਯੂਰਪੀਅਨ ਕਮਿਸ਼ਨ ਨੇ ਤੁਰੰਤ ਜਾਂਚ ਸ਼ੁਰੂ ਕੀਤੀ ਹੈ, ਇਸਨੂੰ "ਅਨਿਆਂਪੂਰਨ ਅਤੇ ਇਕਪਾਸੜ" ਦੱਸਿਆ ਹੈ। ਬ੍ਰਸੇਲਜ਼ ਨੇ ਇਸਦੀ ਡਬਲਯੂਟੀਓ ਕੋਲ ਸ਼ਿਕਾਇਤ ਦਰਜ ਕਰਨ ਦੀ ਯੋਜਨਾ ਵੀ ਤਿਆਰ ਕਰ ਲਈ ਹੈ। ਆਇਰਲੈਂਡ, ਨੀਦਰਲੈਂਡ ਅਤੇ ਡੈਨਮਾਰਕ ਵਰਗੇ ਪ੍ਰਮੁੱਖ ਨਿਰਯਾਤਕ ਦੇਸ਼, ਜਿਨ੍ਹਾਂ ਨੇ 2024 ਵਿੱਚ ਚੀਨ ਨੂੰ 5 ਬਿਲੀਅਨ ਤੋਂ ਵੱਧ ਡੇਅਰੀ ਉਤਪਾਦਾਂ ਦਾ ਨਿਰਯਾਤ ਕੀਤਾ ਸੀ, ਨੂੰ ਅਰਬਾਂ ਯੂਰੋ ਦੇ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ। ਮਾਹਿਰਾਂ ਦਾ ਅੰਦਾਜ਼ਾ ਹੈ ਕਿ 2026 ਤੱਕ ਨਿਰਯਾਤ 15-20% ਤੱਕ ਘਟ ਸਕਦਾ ਹੈ।