ਸਿੱਖਾਂ ਦੇ ਸਮਰਥਨ ਵਿਚ ਆਏ ਕੌਂਸਲਰ ਡੈਨੀਅਲ, ਕਿਹਾ, ਮੈਂ ਅਗਲੇ ਸਾਲ ਨਗਰ ਕੀਰਤਨ ਵਿਚ ਜ਼ਰੂਰ ਸ਼ਾਮਲ ਹੋਵਾਂਗਾ

ਔਕਲੈਂਡ : ਕੌਂਸਲਰ ਡੈਨੀਅਲ ਨਿਊਮੈਨ ਨਿਊਜ਼ੀਲੈਂਡ ਦੇ ਇਕ ਉੱਘੇ ਸਿਆਸਤਦਾਨ ਹਨ, ਜੋ ਵਰਤਮਾਨ ਵਿਚ &lsquoਮਨੁਰੇਵਾ-ਪਾਪਾਕੁਰਾ ਵਾਰਡ&rsquo ਲਈ ਔਕਲੈਂਡ ਕੌਂਸਲਰ ਵਜੋਂ ਸੇਵਾ ਨਿਭਾ ਰਹੇ ਹਨ। ਇਸੇ ਹਲਕੇ ਵਿਚ ਨਗਰ ਕੀਰਤਨ ਦੌਰਾਨ ਇਕ ਨਸਲਵਾਦੀ ਟਿਪਣੀਆਂ ਕਰਨ ਵਾਲੇ ਗਰੁਪ ਵਲੋਂ ਵਿਘਨ ਪਾਇਆ ਗਿਆ। ਇਸ ਸਬੰਧ &rsquoਚ ਉਨ੍ਹਾਂ ਅਪਣਾ ਪ੍ਰਤੀਕਰਮ ਜਾਰੀ ਕੀਤਾ ਹੈ।

ਉਨ੍ਹਾਂ ਕਿਹਾ, &lsquo&lsquoਮੈਂ ਔਕਲੈਂਡ ਦੀ ਸਿੱਖ ਕਮਿਊਨਿਟੀ ਵਲੋਂ ਇਸ ਹਫ਼ਤੇ ਸ਼ੁਰੂ ਕੀਤਾ ਗਿਆ ਨਗਰ ਕੀਰਤਨ ਦੇਖ ਕੇ ਅਪਣਾ ਮਾਣ ਪ੍ਰਗਟ ਕਰਨਾ ਚਾਹੁੰਦਾ ਹਾਂ। ਇਹ ਸ਼ਾਂਤਮਈ ਨਗਰ ਕੀਰਤਨ ਮੇਰੇ ਸਿੱਖ ਭਾਈਚਾਰੇ ਨੂੰ ਅਪਣੇ ਪਵਿੱਤਰ ਗ੍ਰੰਥ ਦੀ ਸੰਗਤ ਕਰਨ ਦਾ ਮੌਕਾ ਦਿੰਦਾ ਹੈ, ਜਿਸ ਨੂੰ ਮੇਰੀ ਸਮਝ ਅਨੁਸਾਰ ਗੁਰਦੁਆਰਾ ਨਾਨਕਸਰ ਨਿਊਜ਼ੀਲੈਂਡ ਵਾਪਸ ਲਿਆਂਦਾ ਜਾ ਰਿਹਾ ਸੀ, ਇਕ ਅਜਿਹਾ ਸਥਾਨ ਜੋ ਅਰਦਾਸ ਦਾ ਵੀ ਕੇਂਦਰ ਹੈ ਅਤੇ ਲੰਗਰ ਤੇ ਸਾਂਝ-ਸਾਂਝੇਦਾਰੀ ਦਾ ਵੀ ਹੈ।

ਇਸ ਨਾਲ ਹੀ, ਮੈਂ ਉਨ੍ਹਾਂ &lsquoਦੇਸ਼ਭਗਤਾਂ&rsquo ਪ੍ਰਤੀ ਅਪਣੀ ਗਹਿਰੀ ਨਿਰਾਸ਼ਾ ਵੀ ਪ੍ਰਗਟ ਕਰਦਾ ਹਾਂ ਜਿਨ੍ਹਾਂ ਨੇ ਨਗਰ ਕੀਰਤਨ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਵਿਰੋਧੀ ਨਾਹਰਿਆਂ ਵਾਲੀਆਂ ਟੀ-ਸ਼ਰਟਾਂ ਪਾ ਕੇ ਰਸਤਾ ਰੋਕਿਆ।&rsquo&rsquo ਨਿਊਜ਼ੀਲੈਂਡ ਬਿਲ ਆਫ਼ ਰਾਈਟਸ ਐਕਟ ਦੀ ਧਾਰਾ 15 ਇਹ ਘੋਸ਼ਿਤ ਕਰਦੀ ਹੈ ਕਿ ਹਰ ਵਿਅਕਤੀ ਨੂੰ ਅਪਣੇ ਧਰਮ ਜਾਂ ਵਿਸ਼ਵਾਸ ਨੂੰ ਰੀਤ-ਰਿਵਾਜ, ਅਭਿਆਸ ਜਾਂ ਸਿਖਿਆ ਰਾਹੀਂ ਪ੍ਰਗਟ ਕਰਨ ਦਾ ਅਧਿਕਾਰ ਹੈ।

ਚਾਹੇ ਇਕੱਲੇ ਜਾਂ ਹੋਰਾਂ ਨਾਲ ਮਿਲ ਕੇ ਕੀਤਾ ਜਾਵੇ। ਉਸ ਅਨੁਸਾਰ, ਸਿੱਖ ਭਾਈਚਾਰੇ ਨੇ ਅਪਣਾ ਨਗਰ ਕੀਰਤਨ ਯੋਜਨਾ ਅਨੁਸਾਰ ਕੀਤਾ ਅਤੇ ਤੈਅ ਕੀਤੇ ਰਸਤੇ &rsquoਤੇ ਕਾਇਮ ਰਹੇ ਅਤੇ ਉਹ ਨੌਜਵਾਨ ਜਿਨ੍ਹਾਂ ਨੇ ਉਹ ਟੀ-ਸ਼ਰਟਾਂ ਪਾਈਆਂ ਹੋਈਆਂ ਸਨ ਉਨ੍ਹਾਂ ਨੂੰ ਵੀ ਅਪਣੀ ਰਾਏ ਰੱਖਣ ਦਾ ਅਧਿਕਾਰ ਹੈ। ਪਰ ਇਥੇ ਸੰਦਰਭ ਨੂੰ ਸਮਝਣਾ ਜ਼ਰੂਰੀ ਹੈ।